Kids Shyness parenting tips: ਬਹੁਤ ਸਾਰੇ ਬੱਚੇ ਬਹੁਤ ਸ਼ਰਮੀਲੇ ਅਤੇ ਸ਼ਾਂਤ ਸੁਭਾਅ ਦੇ ਹੁੰਦੇ ਹਨ। ਜਦੋਂ ਰਿਸ਼ਤੇਦਾਰ ਘਰ ਆਉਂਦੇ ਹਨ ਤਾਂ ਉਹ ਗਰਦਨ ਝੁਕਾ ਕੇ ਕਮਰੇ ‘ਚ ਚਲੇ ਜਾਂਦੇ ਹਨ। ਅਜਿਹੇ ਬੱਚੇ ਕਿਸੇ ਨਾਲ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਕਰਦੇ। ਉਹ ਲੋਕਾਂ ਦਾ ਸਾਹਮਣਾ ਕਰਨ ਤੋਂ ਵੀ ਝਿਜਕਦੇ ਹਨ। ਜੇਕਰ ਤੁਹਾਡਾ ਬੱਚਾ ਵੀ ਅਜਿਹਾ ਕਰਦਾ ਹੈ ਤਾਂ ਉਸਨੂੰ ਲੋਕਾਂ ਨੂੰ ਮਿਲਣਾ ਸਿਖਾਓ। ਤੁਸੀਂ ਉਸਨੂੰ ਸਾਰਿਆਂ ਨਾਲ ਗੱਲ ਕਰਨਾ ਸਿਖਾਉ। ਤੁਸੀਂ ਆਪਣੇ ਬੱਚੇ ਨੂੰ ਸਮਾਜਿਕ ਬਣਾਉਣ ਲਈ ਕੁਝ ਟਿਪਸ ਫੋਲੋ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਲੋਕਾਂ ਨਾਲ ਮਿਲਵਾਓ: ਤੁਸੀਂ ਆਪਣੇ ਬੱਚੇ ਨੂੰ ਹਰ ਫੰਕਸ਼ਨ ‘ਚ ਲੈ ਕੇ ਜਾਓ। ਲੋਕਾਂ ਨੂੰ ਮਿਲਾਉਣਾ ਸ਼ੁਰੂ ਕਰੋ। ਤੁਸੀਂ ਬੱਚੇ ਨੂੰ ਸਾਰਿਆਂ ਨਾਲ ਮਿਕਸ ਹੋਣ ਲਈ ਵੀ ਕਹੋ। ਇਹ ਆਦਤਾਂ ਤੁਸੀਂ ਬਚਪਨ ਤੋਂ ਹੀ ਬੱਚੇ ‘ਚ ਪੈਦਾ ਕਰੋ। ਬੱਚਿਆਂ ਨੂੰ ਸਮਝਾਓ ਜੇਕਰ ਉਨ੍ਹਾਂ ਨੂੰ ਸਕੂਲ ਜਾਂਦੇ ਸਮੇਂ, ਘਰ ਦੇ ਬਾਹਰ ਜਾਂ ਕਈ ਥਾਵਾਂ ‘ਤੇ ਕੋਈ ਜਾਣ-ਪਛਾਣ ਵਾਲਾ ਮਿਲਦਾ ਹੈ ਤਾਂ ਉਨ੍ਹਾਂ ਨਾਲ ਜ਼ਰੂਰ ਗੱਲ ਕਰੋ। ਅਜਿਹਾ ਕਰਨ ਨਾਲ ਬੱਚੇ ਦੀ ਘਬਰਾਹਟ ਵੀ ਦੂਰ ਹੋਵੇਗੀ ਅਤੇ ਰਿਸ਼ਤੇਦਾਰ ਵੀ ਖੁਸ਼ ਰਹਿਣਗੇ।
ਸ਼ੇਅਰਿੰਗ ਕਰਨ ਬਾਰੇ ਦੱਸੋ: ਤੁਸੀਂ ਬੱਚਿਆਂ ਨੂੰ ਚੀਜ਼ਾਂ ਸ਼ੇਅਰ ਕਰਨ ਲਈ ਵੀ ਕਹੋ। ਇਸ ਨਾਲ ਤੁਹਾਡੇ ਬੱਚੇ ਦਾ ਉਸ ਦੇ ਦੋਸਤਾਂ ਨਾਲ ਵੀ ਰਿਸ਼ਤਾ ਮਜ਼ਬੂਤ ਹੋਵੇਗਾ। ਬੱਚੇ ਨੂੰ ਦੋਸਤਾਂ ਨਾਲ ਖੇਡਣਾ, ਖਾਣਾ-ਪੀਣਾ ਅਤੇ ਇਕੱਠੇ ਪੜ੍ਹਨਾ ਸਿਖਾਓ। ਤੁਹਾਨੂੰ ਬੱਚਿਆਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਦੂਜਿਆਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿਣਾ ਚਾਹੀਦਾ ਹੈ। ਇਸ ਨਾਲ ਬੱਚਾ ਆਪਣੀ ਗੱਲ ਖੁੱਲ੍ਹ ਕੇ ਸਾਰਿਆਂ ਦੇ ਸਾਹਮਣੇ ਰੱਖ ਸਕੇਗਾ।
ਗੱਲ ਕਰਨਾ ਸਿਖਾਓ: ਬੱਚੇ ਦੀ ਘਬਰਾਹਟ ਦੂਰ ਕਰਨ ਲਈ ਤੁਸੀਂ ਉਸ ਨੂੰ ਗੱਲ ਕਰਨ ਲਈ ਕਹੋ। ਤੁਸੀਂ ਬੱਚਿਆਂ ਨੂੰ ਕਹਾਣੀਆਂ ਸੁਣਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਉਨ੍ਹਾਂ ਨੂੰ ਸਕੂਲ ਦੀਆਂ ਐਕਟਿਵਿਟੀਜ਼ ‘ਚ ਹਿੱਸਾ ਲੈਣ ਲਈ ਮੋਟੀਵੇਟ ਕਰੋ। ਇਸ ਨਾਲ ਬੱਚੇ ”ਚ ਆਤਮ-ਵਿਸ਼ਵਾਸ ਪੈਦਾ ਹੋਵੇਗਾ।
ਦੋਸਤ ਬਣਾਓ: ਤੁਸੀਂ ਬੱਚਿਆਂ ਨੂੰ ਦੋਸਤ ਬਣਾਉਣ ਲਈ ਕਹੋ। ਉਨ੍ਹਾਂ ਨੂੰ ਦੋਸਤਾਂ ਦਾ ਮਤਲਬ ਦੱਸੋ ਕਿ ਦੋਸਤੀ ਜ਼ਿੰਦਗੀ ‘ਚ ਕੀਮਤੀ ਹੁੰਦੀ ਹੈ। ਅਜਿਹਾ ਕਰਨ ਨਾਲ ਬੱਚੇ ਸਮਾਜਿਕ ਅਤੇ ਜਾਗਰੂਕ ਹੋਣਗੇ। ਉਹ ਆਪਣੀਆਂ ਖੁਸ਼ੀਆਂ ਅਤੇ ਦੁੱਖ ਦੋਸਤਾਂ ਨਾਲ ਵੀ ਵੰਡ ਸਕਦੇ ਹਨ। ਨਾਲ ਹੀ ਦੋਸਤਾਂ ਨਾਲ ਗੱਲਬਾਤ ਕਰਨ ਨਾਲ ਵੀ ਉਨ੍ਹਾਂ ‘ਚ ਵਿਸ਼ਵਾਸ ਪੈਦਾ ਹੋਵੇਗਾ। ਇਸ ਤੋਂ ਇਲਾਵਾ ਬੱਚਾ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਘਬਰਾਏ ਨਹੀਂ।
ਬੱਚਿਆਂ ਦੀਆਂ ਤਾਕਤ ਨੂੰ ਪਛਾਣੋ: ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਮਜ਼ਬੂਤ ਹੋਵੇ। ਹਰ ਮੁਸ਼ਕਲ ਦਾ ਹਿੰਮਤ ਨਾਲ ਸਾਹਮਣਾ ਕਰੇ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਬੱਚਾ ਆਤਮ-ਵਿਸ਼ਵਾਸ ਵਾਲਾ ਬਣੇ ਤਾਂ ਤੁਹਾਨੂੰ ਪਹਿਲਾਂ ਬੱਚੇ ਦੀ ਤਾਕਤ ਨੂੰ ਪਛਾਣਨਾ ਚਾਹੀਦਾ ਹੈ। ਤੁਹਾਨੂੰ ਬੱਚੇ ਦੀ ਤਾਰੀਫ਼ ਵੀ ਕਰਨੀ ਚਾਹੀਦੀ ਹੈ ਤਾਂ ਜੋ ਉਹ ਸਭ ਦੇ ਸਾਹਮਣੇ ਖੁੱਲ੍ਹ ਕੇ ਗੱਲ ਕਰ ਸਕੇ।