Summer Beauty Face Pack: ਗਰਮੀਆਂ ਦਾ ਮੌਸਮ ਆਪਣੇ ਨਾਲ ਸਕਿਨ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਆਉਂਦਾ ਹੈ। ਇਸ ਮੌਸਮ ‘ਚ ਚਿਹਰੇ ‘ਤੇ ਖਾਰਸ਼, ਜਲਨ ਅਤੇ ਰੈਸ਼ੇਜ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਚਿਹਰੇ ‘ਤੇ ਬਰਫ਼ ਵੀ ਲਗਾਉਂਦੀਆਂ ਹਨ। ਪਰ ਬਰਫ਼ ਵੀ ਚਿਹਰੇ ਨੂੰ ਥੋੜ੍ਹੇ ਸਮੇਂ ਲਈ ਆਰਾਮ ਦਿੰਦੀ ਹੈ। ਤੁਸੀਂ ਸਕਿਨ ਨੂੰ ਠੰਡਕ ਪਹੁੰਚਾਉਣ ਲਈ ਅਤੇ ਗਲੋਇੰਗ ਬਣਾਉਣ ਲਈ ਇਹ 4 ਤਰ੍ਹਾਂ ਦੇ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਖੀਰੇ ਦਾ ਫੇਸ ਪੈਕ ਲਗਾਓ: ਖੀਰੇ ‘ਚ ਪਾਣੀ ਵੀ ਬਹੁਤ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਨੂੰ ਚਿਹਰੇ ‘ਤੇ ਲਗਾਉਣ ਨਾਲ ਤੁਹਾਡੀ ਸਕਿਨ ਨੂੰ ਠੰਡਕ ਮਿਲਦੀ ਹੈ। ਇਸ ਤੋਂ ਇਲਾਵਾ ਤੁਹਾਡੀ ਸਕਿਨ ਨਿਖਰੀ ਹੋਈ ਅਤੇ ਇੱਕ ਦਮ ਫਰੈਸ਼ ਦਿਖਾਈ ਦਿੰਦੀ ਹੈ। ਖੀਰੇ ‘ਚ ਪਾਏ ਜਾਣ ਵਾਲੇ ਵਿਟਾਮਿਨ ਅਤੇ ਖਣਿਜ ਚਿਹਰੇ ਨੂੰ ਪੋਸ਼ਣ ਦੇਣ ‘ਚ ਮਦਦ ਕਰਦੇ ਹਨ।
ਕਿਵੇਂ ਕਰੀਏ ਵਰਤੋਂ ?
- ਸਭ ਤੋਂ ਪਹਿਲਾਂ ਖੀਰੇ ਨੂੰ ਕੱਦੂਕਸ ਕਰ ਲਓ।
- ਫਿਰ ਤੁਸੀਂ ਖੀਰੇ ਦਾ ਰਸ ਕੱਢ ਲਓ ਅਤੇ ਇਸ ‘ਚ 1 ਚੱਮਚ ਐਲੋਵੇਰਾ ਜੈੱਲ ਮਿਲਾਓ।
- ਦੋਵਾਂ ਚੀਜ਼ਾਂ ਨਾਲ ਗਾੜ੍ਹਾ ਪੇਸਟ ਬਣਾ ਲਓ। ਫਿਰ ਤੁਸੀਂ ਇਸ ਨੂੰ ਚਿਹਰੇ ‘ਤੇ 20-25 ਮਿੰਟ ਲਈ ਲਗਾਓ।
- ਨਿਰਧਾਰਤ ਸਮੇਂ ਤੋਂ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ।
ਆਲੂ ਦੇ ਫੇਸ ਪੈਕ ਦੀ ਵਰਤੋਂ ਕਰੋ: ਤੁਸੀਂ ਗਰਮੀਆਂ ਦੇ ਮੌਸਮ ‘ਚ ਚਿਹਰੇ ‘ਤੇ ਆਲੂ ਤੋਂ ਬਣੇ ਫੇਸ ਪੈਕ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਫੇਸ ਪੈਕ ਨੂੰ ਚਿਹਰੇ ‘ਤੇ ਲਗਾਉਣ ਨਾਲ ਤੁਹਾਨੂੰ ਠੰਡਕ ਵੀ ਮਿਲੇਗੀ। ਆਲੂ ‘ਚ ਫਾਈਬਰ, ਵਿਟਾਮਿਨ, ਆਇਰਨ ਅਤੇ ਕੈਲਸ਼ੀਅਮ ਭਰਪੂਰ ਹੁੰਦੇ ਹਨ ਜੋ ਸਕਿਨ ਦੀਆਂ ਝੁਰੜੀਆਂ, ਰੇਡਨੈੱਸ ਅਤੇ ਦਾਗ-ਧੱਬਿਆਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ।
ਕਿਵੇਂ ਕਰੀਏ ਵਰਤੋਂ ?
- ਸਭ ਤੋਂ ਪਹਿਲਾਂ ਆਲੂ ਨੂੰ ਛਿੱਲ ਕੇ ਉਸ ਦਾ ਰਸ ਕੱਢ ਲਓ।
- ਫਿਰ ਇਸ ‘ਚ ਥੋੜ੍ਹਾ ਜਿਹਾ ਕੱਚਾ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਲਾਓ।
- ਦੋਵਾਂ ਚੀਜ਼ਾਂ ਤੋਂ ਤਿਆਰ ਮਿਸ਼ਰਣ ਨੂੰ ਆਪਣੇ ਚਿਹਰੇ ‘ਤੇ ਲਗਾਓ।
- 15-20 ਮਿੰਟ ਬਾਅਦ ਆਪਣੇ ਚਿਹਰੇ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ।
- ਤੁਸੀਂ ਇਸ ਫੇਸ ਪੈਕ ਦੀ ਵਰਤੋਂ ਹਫ਼ਤੇ ‘ਚ 3 ਵਾਰ ਕਰ ਸਕਦੇ ਹੋ।
ਚੰਦਨ ਦੇ ਫੇਸ ਪੈਕ ਦੀ ਕਰੋ ਵਰਤੋਂ: ਚੰਦਨ ਦੀ ਤਾਸੀਰ ਬਹੁਤ ਠੰਡੀ ਹੁੰਦੀ ਹੈ। ਤੁਸੀਂ ਇਸ ਨੂੰ ਚਿਹਰੇ ‘ਤੇ ਲਗਾ ਸਕਦੇ ਹੋ। ਇਸ ਨਾਲ ਸਕਿਨ ਨੂੰ ਠੰਢਕ ਮਿਲੇਗੀ। ਇਸ ਦੇ ਨਾਲ ਹੀ ਇਹ ਚਿਹਰੇ ਦੇ ਦਾਗ-ਧੱਬੇ, ਮੁਹਾਸੇ ਦੂਰ ਕਰਨ ‘ਚ ਵੀ ਬਹੁਤ ਫਾਇਦੇਮੰਦ ਹੈ। ਚੰਦਨ ਤੁਹਾਡੀ ਸਕਿਨ ਨੂੰ ਨਮੀ ਦੇਣ ‘ਚ ਮਦਦ ਕਰੇਗਾ। ਚੰਦਨ ਹਰ ਤਰ੍ਹਾਂ ਦੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਕਿਵੇਂ ਕਰੀਏ ਵਰਤੋਂ ?
- ਸਭ ਤੋਂ ਪਹਿਲਾਂ ਤੁਸੀਂ 2 ਚੱਮਚ ਚੰਦਨ ਲਓ ਅਤੇ ਉਸ ‘ਚ ਗੁਲਾਬ ਜਲ ਮਿਲਾ ਲਓ।
- ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਪੇਸਟ ਨੂੰ 15-20 ਮਿੰਟਾਂ ਲਈ ਚਿਹਰੇ ‘ਤੇ ਲਗਾਓ।
- ਨਿਰਧਾਰਤ ਸਮੇਂ ਤੋਂ ਬਾਅਦ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ।
ਤਰਬੂਜ ਦਾ ਫੇਸ ਪੈਕ: ਤੁਸੀਂ ਸਕਿਨ ‘ਤੇ ਤਰਬੂਜ ਦੇ ਬਣੇ ਫੇਸ ਪੈਕ ਦੀ ਵਰਤੋਂ ਵੀ ਕਰ ਸਕਦੇ ਹੋ। ਤਰਬੂਜ ਤੁਹਾਡੀ ਸਕਿਨ ਨੂੰ ਹਾਈਡਰੇਟ ਕਰਨ ‘ਚ ਮਦਦ ਕਰਦਾ ਹੈ। ਨਾਲ ਹੀ ਇਸ ਤੋਂ ਬਣੇ ਫੇਸ ਪੈਕ ਨੂੰ ਲਗਾਉਣ ਨਾਲ ਸਕਿਨ ਬਹੁਤ ਠੰਡੀ ਰਹਿੰਦੀ ਹੈ। ਸਕਿਨ ‘ਚ ਮੌਜੂਦ ਐਕਸਟ੍ਰਾ ਆਇਲ ਨੂੰ ਦੂਰ ਕਰਨ ਲਈ ਵੀ ਤਰਬੂਜ ਬਹੁਤ ਫਾਇਦੇਮੰਦ ਹੁੰਦਾ ਹੈ।
ਕਿਵੇਂ ਕਰੀਏ ਵਰਤੋਂ ?
- ਸਭ ਤੋਂ ਪਹਿਲਾਂ ਤਰਬੂਜ ਨੂੰ ਚੰਗੀ ਤਰ੍ਹਾਂ ਕੱਟ ਕੇ ਮੈਸ਼ ਕਰੋ।
- ਮੈਸ਼ ਕੀਤੇ ਹੋਏ ਤਰਬੂਜ ਨੂੰ ਆਪਣੇ ਚਿਹਰੇ ‘ਤੇ ਲਗਾਓ।
- 20 ਮਿੰਟ ਬਾਅਦ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ।