Eating Peach health benefits: ਆੜੂ ਜਿਸ ਨੂੰ ਅੰਗਰੇਜ਼ੀ ‘ਚ ਪੀਚ (Peach) ਕਿਹਾ ਜਾਂਦਾ ਹੈ। ਕੁਝ ਵਿਗਿਆਨੀ ਕਹਿੰਦੇ ਹਨ ਕਿ ਇਸਦਾ ਉਤਪਾਦਨ ਈਰਾਨ ‘ਚ ਹੋਇਆ ਸੀ। ਆੜੂ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਸਿਹਤ ਨੂੰ ਲਾਭ ਪਹੁੰਚਾਉਂਦੇ ਹਨ। ਆੜੂ ‘ਚ ਵਿਟਾਮਿਨ ਏ, ਵਿਟਾਮਿਨ ਸੀ, ਪੋਟਾਸ਼ੀਅਮ, ਜ਼ਿੰਕ, ਕਾਪਰ, ਕੈਲਸ਼ੀਅਮ, ਫਾਈਬਰ, ਮੈਗਨੀਸ਼ੀਅਮ ਅਤੇ ਸੋਡੀਅਮ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਹੁੰਦੇ ਹਨ ਜੋ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਫਾਇਦੇਮੰਦ ਹੁੰਦੇ ਹਨ। ਨਾਲ ਹੀ ਸਿਹਤ ਸੰਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ।
ਆਓ ਜਾਣਦੇ ਹਾਂ ਆੜੂ ਦੇ ਸੇਵਨ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ।
ਇਮਿਊਨਿਟੀ ਵਧਾਉਣ ‘ਚ ਫਾਇਦੇਮੰਦ: ਇਮਿਊਨਿਟੀ ਵਧਾਉਣ ਲਈ ਆੜੂ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਆੜੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ‘ਚ ਐਂਟੀ-ਆਕਸੀਡੈਂਟ ਦਾ ਕੰਮ ਕਰਦਾ ਹੈ। ਜਿਸ ਕਾਰਨ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਸ ਦੇ ਨਾਲ ਹੀ ਮੌਸਮੀ ਬਿਮਾਰੀਆਂ ਤੋਂ ਬਚਣ ਲਈ ਵੀ ਆੜੂ ਦਾ ਸੇਵਨ ਕੀਤਾ ਜਾਂਦਾ ਹੈ।
ਭਾਰ ਘਟਾਉਣ ‘ਚ ਫਾਇਦੇਮੰਦ: ਭਾਰ ਘਟਾਉਣ ਲਈ ਆੜੂ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਆੜੂ ‘ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਜੋ ਭਾਰ ਘਟਾਉਣ ‘ਚ ਮਦਦ ਕਰਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆੜੂ ਦਾ ਸੇਵਨ ਜ਼ਰੂਰ ਕਰੋ।
ਐਲਰਜੀ ਦੇ ਲੱਛਣਾਂ ਨੂੰ ਕਰੇ ਘੱਟ: ਜਦੋਂ ਇੱਕ ਸਰੀਰ ਐਲਰਜੀਨ ਦੇ ਸੰਪਰਕ ‘ਚ ਆਉਂਦਾ ਹੈ ਤਾਂ ਇਹ ਤੁਹਾਡੇ ਸਰੀਰ ਨੂੰ ਐਲਰਜੀਨ ਤੋਂ ਛੁਟਕਾਰਾ ਪਾਉਣ ‘ਚ ਮਦਦ ਕਰਨ ਲਈ ਇਮਿਊਨ ਸਿਸਟਮ ਦੁਆਰਾ ਬਣਾਏ ਗਏ ਹਿਸਟਾਮਾਈਨ ਜਾਂ ਕੈਮੀਕਲ ਨੂੰ ਛੱਡਦਾ ਹੈ। ਹਿਸਟਾਮਾਈਨ ਤੁਹਾਡੇ ਸਰੀਰ ਦੇ ਡਿਫੈਂਸ ਸਿਸਟਮ ਦਾ ਹਿੱਸਾ ਹੈ ਅਤੇ ਛਿੱਕਣ, ਖੁਜਲੀ ਜਾਂ ਖੰਘ ਵਰਗੇ ਐਲਰਜ਼ੀ ਦੇ ਲੱਛਣਾਂ ਨੂੰ ਟ੍ਰਿਗਰ ਕਰਦਾ ਹੈ। ਆੜੂ ਬਲੱਡ ‘ਚ ਹਿਸਟਾਮਾਈਨ ਦੇ ਬਾਹਰ ਨਿਕਲਣ ਨੂੰ ਰੋਕ ਕੇ ਐਲਰਜੀ ਦੇ ਲੱਛਣਾਂ ਨੂੰ ਘਟਾਉਣ ‘ਚ ਮਦਦ ਕਰ ਸਕਦਾ ਹੈ।
ਅੱਖਾਂ ਦੀ ਰੋਸ਼ਨੀ ‘ਚ ਮਦਦਗਾਰ: ਅੱਖਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਆੜੂ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਆੜੂ ‘ਚ ਵਿਟਾਮਿਨ ਏ ਦੇ ਗੁਣ ਪਾਏ ਜਾਂਦੇ ਹਨ ਜੋ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਮਦਦ ਕਰਦਾ ਹੈ। ਨਾਲ ਹੀ ਇਹ ਅੱਖਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਵੀ ਫਾਇਦੇਮੰਦ ਹੁੰਦਾ ਹੈ।
ਸਕਿਨ ਲਈ ਫ਼ਾਇਦੇਮੰਦ: ਆੜੂ ‘ਚ ਭਰਪੂਰ ਮਾਤਰਾ ‘ਚ ਮੌਜੂਦ ਵਿਟਾਮਿਨ ਸੀ ਵੀ ਇੱਕ ਐਂਟੀਆਕਸੀਡੈਂਟ ਹੈ। ਰਿਸਰਚ ਦੱਸਦੀ ਹੈ ਕਿ ਨਿਯਮਿਤ ਤੌਰ ‘ਤੇ ਵਿਟਾਮਿਨ ਸੀ ਦਾ ਸੇਵਨ ਕਰਨ ਨਾਲ ਸਕਿਨ ਦੀ ਬਣਤਰ ਅਤੇ ਸਿਹਤ ‘ਚ ਸੁਧਾਰ ਹੋ ਸਕਦਾ ਹੈ। ਜੋ ਸਕਿਨ ਲਈ ਸਪੋਰਟ ਸਿਸਟਮ ਦੇ ਰੂਪ ‘ਚ ਕੰਮ ਕਰਦਾ ਹੈ ਜ਼ਖ਼ਮ ਭਰਨ ਨੂੰ ਵਧਾਵਾ ਦਿੰਦਾ ਹੈ ਅਤੇ ਸਕਿਨ ਦੀ ਮਜ਼ਬੂਤੀ ਨੂੰ ਵਧਾਉਂਦਾ ਹੈ।