ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸਮਾਜ ਸੇਵੀ ਵਿਕਰਮਜੀਤ ਸਿੰਘ ਸਾਹਣੀ ਨੂੰ ਬਿਨਾਂ ਮੁਕਾਬਲੇ ਰਾਜ ਸਭਾ ਦਾ ਮੈਂਬਰ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਦੇ ਮੁਕਾਬਲੇ ਵਿੱਚ ਕਿਸੇ ਵੀ ਵਿਰੋਧੀ ਧਿਰ ਵੱਲੋਂ ਕੋਈ ਨਾਮਜ਼ਦਗੀ ਨਹੀਂ ਭਰੀ ਗਈ ਸੀ।
ਰਾਜ ਸਭਾ ਪੰਜਾਬ-2022 ਦੀਆਂ ਚੋਣਾਂ ਲਈ ਅੱਜ ਆਖਰੀ ਦਿਨ ਦੋਹਾਂ ਵਿੱਚੋਂ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਵਾਪਿਸ ਨਹੀਂ ਲਈ, ਜਿਸ ਤੋਂ ਬਾਅਦ ਰਿਟਰਨਿੰਗ ਅਫਸਰ ਸੁਰਿੰਦਰ ਪਾਲ ਨੇ ‘ਆਪ’ ਦੇ ਚੁਣੇ ਹੋਏ ਉਮੀਦਵਾਰਾਂ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਣੀ ਨੂੰ ਰਾਜ ਸਭਾ ਮੈਂਬਰ ਐਲਾਨ ਦਿੱਤਾ ਤੇ ‘ਚੋਣ ਦੇ ਸਰਟੀਫਿਕੇਟ’ ਸੌਂਪੇ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਪਹਿਲੇ ਪੰਜ ਰਾਜ ਸਭਾ ਮੈਂਬਰ ਵੀ ਬਿਨਾਂ ਕਿਸੇ ਵਿਰੋਧ ਦੇ ਜਿੱਤ ਗਏ ਸਨ। ਉਸ ਵੇਲੇ ਵੀ ਸੰਜੀਵ ਅਰੋੜਾ, ਸੰਦੀਪ ਕੁਮਾਰ ਪਾਠਕ, ਰਾਘਵ ਚੱਢਾ, ਹਰਭਜਨ ਸਿੰਘ ਤੇ ਅਸ਼ੋਕ ਮਿੱਤਲ ਤੋਂ ਇਲਾਵਾ ਕਿਸੇ ਹੋਰ ਵਿਰੋਧੀ ਨੇ ਨਾਮਜ਼ਦਗੀ ਨਹੀਂ ਭਰੀ ਸੀ। ਪੰਜਾਬ ‘ਚ ‘ਆਪ’ ਦੇ 117 ‘ਚੋਂ 92 ਵਿਧਾਇਕ ਹਨ। ਹੁਣ ਵੀ ਪਹਿਲਾਂ ਤੋਂ ਹੀ ਇਹ ਕਿਆਸ ਲਾਏ ਜਾ ਰਹੇ ਸਨ ਕਿ ਇਸ ਵਾਰ ਵੀ ਰਾਜ ਸਭਾ ਮੈਂਬਰ ਬਿਨਾਂ ਵਿਰੋਧ ਦੇ ਹੀ ਚੋਣ ਜਿੱਤਣਗੇ।
ਵੀਡੀਓ ਲਈ ਕਲਿੱਕ ਕਰੋ -: