ਕੋਵਿਡ-19 ਵੈਕਸੀਨ ਕੋਰਬੇਵਾਕਸ (Corbevax) ਨੂੰ 18 ਸਾਲ ਤੇ ਉਸ ਤੋਂ ਵੱਧ ਉਮਰ ਵਾਲੇ ਲੋਕਾਂ ਦੇ ਬੂਸਟਰ ਡੋਜ਼ ਲਈ ਮਨਜ਼ੂਰੀ ਮਿਲ ਗਈ ਗੈ। ਵੈਕਸੀਨ ਦਾ ਨਿਰਮਾਣ ਕਰਨ ਵਾਲੀ ਬਾਇਲਾਜੀਕਲ ਈ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਡਰੱਗਸ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਅਪ੍ਰੈਲ ਦੇ ਆਖਰੀ ਵਿੱਚ 5 ਤੋਂ 12 ਸਾਲ ਦੇ ਬੱਚਿਆਂ ਲਈ ਕੋਰਬੇਵੈਕਸ ਦੀ ਐਮਰਜੈਂਸੀ ਵਰਤੋਂ ਲਈ ਇਜਾਜ਼ਤ ਦਿੱਤੀ ਸੀ।
ਇਸ ਸਾਲ ਮਾਰਚ ਵਿੱਚ ਜਦੋਂ ਭਾਰਤ ਵਿੱਚ 12 ਤੋਂ 14 ਸਾਲ ਦੇ ਉਮਰ ਦੇ ਬੱਚਿਆਂ ਦੀ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ ਸੀ, ਉਸ ਵੇਲੇ ਕੋਰਬੇਵੈਕਸ ਵੈਕਸੀਨ ਦਾ ਇਸਤੇਮਾਲ ਕੀਤਾ ਗਿਆ ਸੀ। ਸਰਕਾਰ ਦੇ ਟੀਕਾਕਰਨ ਪ੍ਰੋਗਰਾਮ ਤਹਿਤ ਇਸ ਦੀ ਕੀਮਤ 145 ਰੁਪਏ ਤੈਅ ਕੀਤੀ ਗਈ ਸੀ।
ਬਾਇਓਲਾਜੀਕਲ ਈ ਨੇ ਕੋਰਬੇਵੈਕਸ ਦੇ ਨਿਰਮਾਣ ਵਿੱਚ ਟੈਕਸਾਸ ਚਿਲਡਰਨ ਹਾਸਪੀਟਲ ਤੇ ਬਾਇਲਰ ਕਾਲਜ ਆਫ਼ ਮੈਡੀਸਿਨ ਦੇ ਨਾਲ ਗਠਜੋੜ ਕੀਤਾ ਸੀ। ਬਾਇਓਲਾਜੀਕਲ ਇਵਾਂਸ ਨੇ ਕਿਹਾ ਕਿ ਤੀਜੇ ਪੜਾਅ ਦੇ ਮਨੁੱਖੀ ਟੈਸਟਾਂ ਵਿੱਚ ਕੋਰਬੇਵੈਕਸ ਨੇ ਕੋਰੋਨਾ ਦੇ ਡੈਲਟਾ ਅਡੀਸ਼ਨ ਖਿਲਾਫ ਕੋਵਿਸ਼ੀਲਡ ਦੇ ਮੁਕਾਬਲੇ ਬਿਹਤਰ ਰੋਕ ਰੋਕੂ ਪ੍ਰਤੀਕਿਰਿਆ ਦਾ ਪ੍ਰਦਰਸ਼ਨ ਕੀਤਾ। ਕੋਰੋਨਾ ਦੇ ਡੈਲਟਾ ਵੇਰੀਏਂਟ ਖਿਲਾਫ ਇਸ ਦਾ ਅਸਰ 80 ਫੀਸਦੀ ਤੋਂ ਵੱਧ ਪਾਇਆ ਗਿਆ।
ਕੋਰਬੇਵੈਕਸ ਟੀਕਾ ਇੰਟ੍ਰਾਮਸਕਿਊਲਰ ਯਾਨੀ ਮਾਸਪੇਸ਼ੀਆਂ ਦੇ ਰਸਤਿਓਂ ਲਾਇਆ ਜਾਂਦਾ ਹੈ। ਇਸ ਦੀਆਂ ਦੋ ਖੁਰਾਰਾਂ 28 ਦਿਨਾਂ ਦੇ ਵਕਫੇ ਵਿੱਚ ਦਿੱਤੀਆਂ ਜਾਂਦੀਆਂ ਹਨ। ਕੋਰਬੇਵੈਕਸ 0.5 ਮਿਲੀਲੀਟਰ (ਸਿੰਗਲ ਖੁਰਾਕ) ਤੇ 5 ਮਿਲੀਲੀਟਰ (ਦਸ ਖੁਰਾਕ) ਦੀ ਸ਼ੀਸ਼ੀ ਵਿੱਚ ਮੁਹੱਈਆ ਹੈ। ਇਸ ਨੂੰ 2 ਤੋਂ 8 ਡਿਗਰੀ ਸੈਲਸੀਅਸ ‘ਤੇ ਸੁਰੱਖਿਅਤ ਰੱਖਿਆ ਜਾਂਦਾ ਹੈ।
ਦੱਸ ਦੇਈਏ ਕਿ ਓਮੀਕ੍ਰਾਨ ਵੇਰੀਏਂਟ ਦੇ ਸਬ-ਵੇਰੀਏਂਟਸ BA.4 ਤੇ BA.5 ਕਰਕੇ ਦੇਸ਼ ਦੇ ਕੁਝ ਇਲਾਕਿਆਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਇਸ ਦੀ ਰੋਕਥਾਮ ਲਈ ਸਿਹਤ ਮਾਹਰਾਂ ਨੇ ਕੋਵਿਡ ਵੈਕਸੀਨੇਸ਼ਨ ਦੀ ਰਫਤਾਰ ਵਧਾਉਣ ਤੇ ਬੂਸਟਰ ਡੋਜ਼ ਲੈਣ ਦੀ ਸਲਾਹ ਦਿੱਤੀ ਹੈ, ਤਾਂਕਿ ਕੋਰੋਨਾ ਦੇ ਨਵੇਂ ਵੇਰੀਏਂਟਸ ਖਿਲਾਫ ਬਿਹਤਰ ਇਮਿਊਨਿਟੀ ਮਿਲ ਸਕੇ।
ਵੀਡੀਓ ਲਈ ਕਲਿੱਕ ਕਰੋ -: