ਛੋਟੀ ਉਮਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਚੁੱਕਾ ਜੰਮੂ-ਕਸ਼ਮੀਰ ਦੇ ਹੰਦਵਾੜਾ ਵਿੱਚ ਰਹਿਣ ਵਾਲਾ ਪਰਵੇਜ਼ ਆਪਣਾ ਇੱਕ ਪੈਰ ਗੁਆਉਣ ਦੇ ਬਾਵਜੂਦ ਆਪਣੇ ਸੁਪਨੇ ਛੱਡਣ ਲਈ ਤਿਆਰ ਨਹੀਂ ਹੈ। 9ਵੀਂ ਕਲਾਸ ਵਿੱਚ ਨੌਗਾਮ ਦੇ ਸਰਾਕਰੀ ਹਾਈ ਸਕੂਲ ਵਿੱਚ ਪੜ੍ਹ ਰਿਹਾ 14 ਸਾਲਾਂ ਪਰਵੇਜ਼ ਇੱਕ ਰੋਜ਼ਾਨਾ ਪੈਰ ‘ਤੇ ਤੁਰ ਕੇ ਦੋ ਕਿਲੋਮੀਟਰ ਦੂਰ ਜਾਂਦਾ ਹੈ।
14 ਸਾਲਾਂ ਬੱਚੇ ਨੇ ਕਿਹਾ ਕਿ ਮੈਂ ਇੱਕ ਪੈਰ ‘ਤੇ ਸੰਤੁਲਨ ਬਣਾਉੰਦੇ ਹੋਏ ਰੋਜ਼ਾਨਾ ਲਗਭਗ ਦੋ ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹਾਂ। ਸੜਕਾਂ ਚੰਗੀਆਂ ਨਹੀਂ ਹਨ। ਜੇ ਮੈਨੂੰ ਬਣਾਉਟੀ ਅੰਗ ਮਿਲ ਜਾਏ ਤਾਂ ਮੈਂ ਤੁਰ ਸਕਦਾ ਹਾਂ। ਮੇਰੇ ਕੋਲ ਜ਼ਿੰਦਗੀ ਵਿੱਚ ਕੁਝ ਹਾਸਲ ਕਰਨ ਦਾ ਸੁਪਨਾ ਹੈ। ਸਮਾਜ ਕਲਿਆਣ ਵਿਭਾਗ ਨੇ ਵ੍ਹੀਲਚੇਅਰ ਦਿੱਤੀ ਸੀ, ਪਰ ਪਿੰਡ ਦੀਆਂ ਸੜਕਾਂ ਦੀ ਹਾਲਤ ਖਰਾਬ ਹੋਣ ਕਰਕੇ ਮੈਂ ਇਸ ਨੂੰ ਕਦੇ ਇਸਤੇਮਾਲ ਨਹੀਂ ਕੀਤਾ।
ਪਰਵੇਜ਼ ਨੇ ਕਿਹਾ ਕਿ ਮੈਂ ਆਪਣੇ ਸਕੂਲ ਤੱਕ ਪਹੁੰਚਣ ਲਈ ਰੋਜ਼ਾਨਾ 2 ਕਿਲੋਮੀਟਰ ਪੈਦਲ ਤੁਰਦਾ ਹਾਂ। ਮੇਰੇ ਸਕੂਲ ਪਹੁੰਚਣ ਦਾ ਰਸਤਾ ਕਾਫੀ ਖਰਾਬ ਹੈ। ਸਕੂਲ ਪਹੁੰਚਣ ਮਗਰੋਂ ਮੈਨੂੰ ਬਹੁਤ ਪਸੀਨਾ ਆਉਂਦਾ ਹੈ ਕਿਉਂਕਿ ਮੇਰੇ ਲਈ ਤੁਰਨਾ ਮੁਸ਼ਕਲ ਹੈ। ਮੈਂ ਸਕੂਲ ਪਹੁੰਚਣ ਮਗਰੋਂ ਪ੍ਰਾਰਥਨਾ ਕਰਦਾ ਹਾਂ। ਮਨੂੰ ਕ੍ਰਿਕਟ, ਵਾਲੀਬਾਲ, ਕਬੱਡੀ ਤੇ ਕ੍ਰਿਕਟ ਪਸੰਦ ਹਨ। ਮੈਨੂੰ ਉਮੀਦ ਹੈ ਕਿ ਸਰਕਾਰ ਮੇਰੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰੇਗੀ। ਮੇਰੇ ਅੰਦਰ ਆਪਣੇ ਸੁਪਨਿਆਂ ਨੂੰ ਹਾਸਲ ਕਰਨ ਦੀ ਅੱਗ ਹੈ।
ਆਪਣੇ ਤਜਰਬਿਆਂ ਨੂੰ ਅੱਗੇ ਸਾਂਝਾ ਕਰਦੇ ਹੋਏ 14 ਸਾਲਾਂ ਪਰਵੇਜ਼ ਨੇ ਦੱਸਿਆ ਕਿ ਮੈਨੂੰ ਇਹ ਵੇਖ ਕੇ ਦੁੱਖ ਹੁੰਦਾ ਹੈ ਕਿ ਮੇਰੇ ਦੋਸਤ ਠੀਕ ਤਰ੍ਹਾਂ ਤੁਰ ਸਕਦੇ ਹਨ ਤੇ ਮੈਂ ਨਹੀਂ। ਹਾਲਾਂਕਿ, ਮੈਨੂੰ ਤਾਕਤ ਦੇਣ ਲਈ ਮੈਂ ਅੱਲਾਹ ਦਾ ਸ਼ੁਕਰੀਆ ਕਰਦਾ ਹਾਂ। ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਮੈਨੂੰ ਬਣਾਉਟੀ ਅੰਗ ਦਿੱਤਾ ਜਾਏ। ਅੰਗ ਜਾਂ ਟਰਾਂਸਪੋਰਟ ਦਾ ਕੋਈ ਵੀ ਸਾਧਨ ਹੋਵੇ ਜੋ ਸਕੂਲ ਤੇ ਹੋਰ ਥਾਵਾਂ ‘ਤੇ ਮੇਰੀ ਯਾਤਰਾ ਨੂੰ ਸੌਖਾ ਬਣਾ ਦੇਵੇ। ਇੱਕ ਹਸਪਤਾਲ ਵਿੱਚ ਡਾਕਟਰਾਂ ਨੇ ਮੇਰਾ ਆਪ੍ਰੇਸ਼ਨ ਕੀਤਾ ਸੀ, ਜਿਸ ਲਈ ਮੇਰੇ ਪਿਤਾ ਨੂੰ ਵੱਡੀ ਰਕਮ ਚੁਕਾਉਣੀ ਪਈ। ਮੇਰੇ ਪਿਤਾ ਨੂੰ ਮੇਰੇ ਇਲਾਜ ਲਈ ਆਪਣੀ ਜਾਇਦਾਦ ਵੇਚਣੀ ਪਈ।
ਵੀਡੀਓ ਲਈ ਕਲਿੱਕ ਕਰੋ -: