Watermelon Seeds Sperm Count: ਤਰਬੂਜ ਗਰਮੀਆਂ ਦੇ ਮੌਸਮ ਦਾ ਫਲ ਹੈ। ਇਹ ਆਕਾਰ ‘ਚ ਵੱਡਾ ਅਤੇ ਬਾਹਰੋਂ ਹਰਾ ਹੁੰਦਾ ਹੈ। ਤਰਬੂਜ ਦੇ ਅੰਦਰ ਲਾਲ, ਮਿੱਠੇ ਅਤੇ ਕਾਲੇ ਬੀਜ ਹੁੰਦੇ ਹਨ। ਤੁਸੀਂ ਸਾਰਿਆਂ ਨੇ ਤਰਬੂਜ ਦੇ ਫਾਇਦਿਆਂ ਬਾਰੇ ਸੁਣਿਆ ਹੋਵੇਗਾ ਕਿ ਤਰਬੂਜ ਸਰੀਰ ‘ਚ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ। ਇਹ ਸਰੀਰ ਨੂੰ ਹਾਈਡਰੇਟ ਰੱਖਦਾ ਹੈ, ਨਾਲ ਹੀ ਤਰਬੂਜ ਕਈ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤਰਬੂਜ ਦੇ ਨਾਲ-ਨਾਲ ਇਸ ਦੇ ਬੀਜ ਵੀ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ ਖਾਸ ਕਰਕੇ ਮਰਦਾਂ ਲਈ। ਤਰਬੂਜ ਜਾਂ ਤਰਬੂਜ ਦੇ ਬੀਜਾਂ ਨੂੰ ਪੁਰਸ਼ਾਂ ਲਈ ਫਾਇਦੇਮੰਦ ਮੰਨਿਆ ਗਿਆ ਹੈ ਕਿਉਂਕਿ ਇਹ ਸ਼ੁਕ੍ਰਾਣੂ ਦੇ ਲੈਵਲ ਨੂੰ ਸੁਧਾਰਨ ‘ਚ ਮਦਦ ਕਰਦੇ ਹਨ। ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਤਰਬੂਜ ਦੇ ਬੀਜ ਸਪਰਮ ਕਾਊਂਟ ਨੂੰ ਵਧਾਉਂਦੇ ਹਨ, ਇਨ੍ਹਾਂ ਦੀ ਗੁਣਵੱਤਾ ‘ਚ ਸੁਧਾਰ ਕਰਦੇ ਹਨ। ਇੰਨਾ ਹੀ ਨਹੀਂ ਮਰਦਾਂ ਦੀਆਂ ਹੋਰ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਤਰਬੂਜ ਦੇ ਬੀਜ ਕਾਰਗਰ ਮੰਨੇ ਜਾਂਦੇ ਹਨ।
ਤਰਬੂਜ ਦੇ ਬੀਜਾਂ ‘ਚ ਪੌਸ਼ਟਿਕ ਤੱਤ: ਤਰਬੂਜ ਦੇ ਬੀਜ ਪੋਟਾਸ਼ੀਅਮ, ਕਾਪਰ, ਸੇਲੇਨੀਅਮ, ਜ਼ਿੰਕ ਵਰਗੇ ਪੌਸ਼ਟਿਕ ਤੱਤਾਂ ਦਾ ਬਹੁਤ ਵਧੀਆ ਸਰੋਤ ਹੁੰਦੇ ਹਨ। ਤਰਬੂਜ ਦੇ ਬੀਜਾਂ ‘ਚ ਪ੍ਰੋਟੀਨ ਵੀ ਹੁੰਦਾ ਹੈ ਇਸ ਲਈ ਸਨੈਕਸ ‘ਚ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਤਰਬੂਜ ਦੇ ਬੀਜ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ ਉਨ੍ਹਾਂ ‘ਚ ਪੌਲੀਅਨਸੈਚੁਰੇਟਿਡ ਫੈਟੀ ਐਸਿਡ ਅਤੇ ਮੋਨੋਸੈਚੁਰੇਟਿਡ ਫੈਟੀ ਐਸਿਡ ਹੁੰਦੇ ਹਨ।
ਕੀ ਤਰਬੂਜ ਦੇ ਬੀਜ ਸਪਰਮ ਕਾਊਂਟ ਵਧਾਉਂਦੇ ਹਨ ?
- ਤਰਬੂਜ ਦੇ ਬੀਜ ਖਾਣ ਨਾਲ ਸਪਰਮ ਕਾਊਂਟ ‘ਚ ਗ੍ਰੋਥ ਹੁੰਦੀ ਹੈ ਜਿਸ ਨਾਲ ਪੁਰਸ਼ਾਂ ਦੀ ਪ੍ਰਜਨਨ ਸ਼ਕਤੀ ‘ਚ ਸੁਧਾਰ ਹੁੰਦਾ ਹੈ। ਤਰਬੂਜ ‘ਚ ਸਿਟਰੁਲੀਨ ਹੁੰਦਾ ਹੈ ਜੋ ਆਰਜੀਨਾਈਨ ‘ਚ ਬਦਲਦਾ ਹੈ। ਇਹ ਤੱਤ ਵਧੀਆ ਬਲੱਡ ਸਰਕੂਲੇਸ਼ਨ ਨੂੰ ਵਧੀਆ ਬਣਾਉਣ ਲਈ ਖੂਨ ਦੀਆਂ ਨਾੜੀਆਂ ਨੂੰ ਪਤਲਾ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ।
- ਤਰਬੂਜ ‘ਚ ਜ਼ਿੰਕ ਦੀ ਉੱਚ ਮਾਤਰਾ ਹੁੰਦੀ ਹੈ ਜੋ ਮਰਦਾਂ ਦੀ ਪ੍ਰਜਨਨ ਪ੍ਰਣਾਲੀ ਲਈ ਜ਼ਰੂਰੀ ਹੁੰਦਾ ਹੈ। ਜ਼ਿੰਕ ਸ਼ੁਕ੍ਰਾਣੂ ਦੀ ਗੁਣਵੱਤਾ ਸੁਧਾਰਨ ‘ਚ ਵੀ ਮਦਦ ਕਰ ਸਕਦਾ ਹੈ। ਇਸ ਸਮੱਸਿਆ ਨੂੰ ਮਰਦ ਬਾਂਝਪਨ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ।
- ਤਰਬੂਜ ਦੇ ਬੀਜਾਂ ‘ਚ ਮੈਂਗਨੀਜ਼, ਲਾਈਸਿਨ, ਗਲੂਟਾਮਿਕ ਐਸਿਡ, ਆਰਜੀਨਾਈਨ ਅਤੇ ਲਾਈਕੋਪੀਨ ਵੀ ਹੁੰਦੇ ਹਨ। ਇਹ ਤੱਤ ਪ੍ਰਜਨਨ ਸ਼ਕਤੀ ਵਧਾਉਣ ‘ਚ ਮਦਦ ਕਰਦੇ ਹਨ ਅਤੇ ਸੈਕਸ ਡਰਾਈਵ ਨੂੰ ਵੀ ਵਧਾਉਂਦੇ ਹਨ।
- ਅੱਜ-ਕੱਲ੍ਹ ਪੁਰਸ਼ਾਂ ‘ਚ ਸਪਰਮ ਕਾਊਂਟ ਦੀ ਕਮੀ ਵੀ ਦੇਖਣ ਨੂੰ ਮਿਲ ਰਹੀ ਹੈ ਇਹ ਪੁਰਸ਼ਾਂ ਦੀ ਫਰਟੀਲਿਟੀ ਨੂੰ ਪ੍ਰਭਾਵਿਤ ਕਰਦਾ ਹੈ। ਪ੍ਰਜਨਨ ਲਈ ਸਪਰਮ ਦੀ ਜ਼ਿਆਦਾ ਸੰਖਿਆ ਅਤੇ ਗੁਣਵੱਤਾ ਬਹੁਤ ਜ਼ਰੂਰੀ ਹੁੰਦੀ ਹੈ। ਤਰਬੂਜ ਦੇ ਬੀਜਾਂ ‘ਚ ਜ਼ਿੰਕ ਦੀ ਮਾਤਰਾ ਸ਼ੁਕਰਾਣੂ ਦੀ ਗੁਣਵੱਤਾ ਨੂੰ ਵਧਾਉਂਦੀ ਹੈ।
- ਇੰਨਾ ਹੀ ਨਹੀਂ ਕੁਝ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਤਰਬੂਜ ਦੇ ਛਿਲਕੇ ਦਾ ਅਰਕ ਵੀ ਸ਼ੁਕਰਾਣੂਆਂ ਦੀ ਗਿਣਤੀ ਨੂੰ ਵਧਾਉਂਦਾ ਹੈ। ਪ੍ਰਜਨਨ ਹਾਰਮੋਨ ਦੇ ਲੈਵਲ ‘ਚ ਸੁਧਾਰ ਕਰਦਾ ਹੈ।
ਤਰਬੂਜ ਦੇ ਬੀਜ ਨਾ ਸਿਰਫ ਪੁਰਸ਼ਾਂ ਦੇ ਸਪਰਮ ਕਾਊਂਟ ਵਧਾਉਣ ‘ਚ ਫਾਇਦੇਮੰਦ ਹੁੰਦੇ ਹਨ ਸਗੋਂ ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਵੀ ਕਈ ਫਾਇਦੇ ਹੁੰਦੇ ਹਨ। ਇਹ ਦਿਲ ਦੀ ਸਿਹਤ, ਪਾਚਨ ਪ੍ਰਣਾਲੀ ਨੂੰ ਸੁਧਾਰਨ ‘ਚ ਵੀ ਫਾਇਦੇਮੰਦ ਹੈ। ਇਸ ਤੋਂ ਇਲਾਵਾ ਡਾਇਬਟੀਜ਼ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਵੀ ਤਰਬੂਜ ਦੇ ਬੀਜਾਂ ਦਾ ਸੇਵਨ ਕੀਤਾ ਜਾ ਸਕਦਾ ਹੈ।
ਤਰਬੂਜ ਦੇ ਬੀਜ ਕਿਵੇਂ ਖਾਈਏ: ਤਰਬੂਜ ਦੇ ਬੀਜਾਂ ਦਾ ਸੇਵਨ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਇਨ੍ਹਾਂ ਤੋਂ ਤੇਲ ਵੀ ਬਣਾਇਆ ਜਾਂਦਾ ਹੈ। ਜਿਸ ਦੀ ਵਰਤੋਂ ਵਾਲਾਂ ਅਤੇ ਸਕਿਨ ਨੂੰ Moisturize ਕਰਨ ਲਈ ਕੀਤੀ ਜਾਦੀ ਹੈ। ਤਰਬੂਜ ਦੇ ਬੀਜਾਂ ਨੂੰ ਤੁਸੀਂ ਫਲ ਦੇ ਨਾਲ ਕੱਚਾ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਇਨ੍ਹਾਂ ਬੀਜਾਂ ਨੂੰ ਰਾਤ ਭਰ ਅੰਕੁਰਿਤ ਕਰਨ ਲਈ ਛੱਡ ਸਕਦੇ ਹੋ, ਫਿਰ ਇਨ੍ਹਾਂ ਨੂੰ ਧੁੱਪ ‘ਚ ਸੁਕਾ ਕੇ ਖਾਧਾ ਜਾ ਸਕਦਾ ਹੈ। ਤਰਬੂਜ ਦੇ ਬੀਜਾਂ ਦਾ ਸੇਵਨ ਤੁਸੀਂ ਸਨੈਕ ਦੇ ਤੌਰ ‘ਤੇ ਕਰ ਸਕਦੇ ਹੋ ਇਸ ਲਈ ਤੁਹਾਨੂੰ ਭਰਪੂਰ ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਵੀ ਮਿਲਣਗੇ। ਤਰਬੂਜ ਦੇ ਬੀਜਾਂ ਨੂੰ ਭੁੰਨ ਕੇ ਵੀ ਖਾਧਾ ਜਾ ਸਕਦਾ ਹੈ। ਕਿਸੇ ਵੀ ਰੂਪ ‘ਚ ਇਹ ਬੀਜ ਬਹੁਤ ਸਵਾਦ ਅਤੇ ਸਿਹਤਮੰਦ ਹੁੰਦੇ ਹਨ। ਆਮ ਤੌਰ ‘ਤੇ ਤਰਬੂਜ ਦੇ ਬੀਜਾਂ ਨੂੰ ਅੰਕੁਰਿਤ ਹੋਣ ਤੋਂ ਬਾਅਦ ਜ਼ਿਆਦਾ ਪੋਸ਼ਣ ਮਿਲਦਾ ਹੈ।