ਅਮਰੀਕਾ ਵਿੱਚ ਇੱਕ ਵਾਰ ਫਿਰ ਤੋਂ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਟੈਨੇਸੀ ਵਿੱਚ ਇੱਕ ਨਾਈਟ ਕਲੱਬ ਨੇੜੇ ਗੋਲੀਬਾਰੀ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ । ਚੈਟਾਨੂਗਾ ਪੁਲਿਸ ਮੁਖੀ ਸੀ ਮਰਫੀ ਨੇ ਦੱਸਿਆ ਕਿ ਵਿੱਚ 14 ਲੋਕਾਂ ਨੂੰ ਗੋਲੀ ਲੱਗੀ ਹੈ ਅਤੇ ਗੋਲੀਬਾਰੀ ਤੋਂ ਬਚ ਕੇ ਭੱਜਣ ਦੌਰਾਨ ਤਿੰਨ ਲੋਕ ਫੜਦਿਆਂ ਦੀ ਚਪੇਟ ਵਿੱਚ ਆ ਗਏ। ਉਨ੍ਹਾਂ ਦੱਸਿਆ ਕਿ ਦੋ ਲੋਕਾਂ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ ਜਦਕਿ ਇੱਕ ਦੀ ਜਾਨ ਗੱਡੀ ਦੀ ਚਪੇਟ ਵਿੱਚ ਆਉਣ ਕਾਰਨ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਖਮੀ ਲੋਕਾਂ ਵਿੱਚ 16 ਪੀੜਤ ਬਾਲਗ ਹਨ, ਇੱਕ ਨਾਬਾਲਗ ਹੈ ਜਦਕਿ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਮਰਫੀ ਨੇ ਦੱਸਿਆ ਕਿ ਸ਼ਨੀਵਾਰ-ਐਤਵਾਰ ਦੀ ਰਾਤ 2:42 ਵਜੇ ਇੱਕ ਨਾਈਟ ਕਲੱਬ ਦੇ ਨੇੜੇ ਮੈਕਕਲੀ ਐਵੇਨਿਊ ਵਿੱਚ ਗੋਲੀਬਾਰੀ ਦੀ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਦੇਖਿਆ ਕਿ ਕਈ ਲੋਕ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ: ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਸਰਕਾਰ ਦੀ ਸਖਤੀ, ਟੀਮਾਂ ਕਰ ਰਹੀਆਂ ਚੈਕਿੰਗ, ਠੋਕ ਰਹੀਆਂ ਵੱਡੇ ਜੁਰਮਾਨੇ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਫਿਲਾਡੇਲਫੀਆ ਵਿੱਚ ਇੱਕ ਸਮੂਹਿਕ ਗੋਲੀਬਾਰੀ ਦੀ ਦਰਦਨਾਕ ਘਟਨਾ ਵਾਪਰੀ । ਰਿਪੋਰਟਾਂ ਮੁਤਾਬਕ ਸ਼ਨੀਵਾਰ ਰਾਤ ਨੂੰ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 14 ਜ਼ਖਮੀ ਹੋ ਗਏ । ਇਹ ਘਟਨਾ ਉਦੋਂ ਵਾਪਰੀ ਜਦੋਂ ਇਕ ਸ਼ੱਕੀ ਨੇ ਸ਼ਹਿਰ ਦੀ ਭੀੜ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਫਿਲਾਡੇਲਫੀਆ ਪੁਲਿਸ ਵਿਭਾਗ ਵੱਲੋਂ ਸਾਊਥ ਸਟਰੀਟ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਇੱਕ ਬੰਦੂਕਧਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਤੁਰਤ ਕਾਰਵਾਈ ਕੀਤੀ ਗਈ ।
ਵੀਡੀਓ ਲਈ ਕਲਿੱਕ ਕਰੋ -: