Tattoo Skin care tips: ਬਹੁਤ ਸਾਰੇ ਲੋਕ ਟੈਟੂ ਬਣਵਾਉਣਾ ਪਸੰਦ ਕਰਦੇ ਹਨ। ਅੱਜਕੱਲ੍ਹ ਇਹ ਵੀ ਫੈਸ਼ਨ ਦਾ ਹਿੱਸਾ ਬਣ ਗਿਆ ਹੈ। ਹਰ ਕੋਈ ਟੈਟੂ ਬਣਾਉਣਾ ਚਾਹੁੰਦਾ ਹੈ। ਪਰ ਇਹ ਸਿਹਤ ਦੇ ਲਿਹਾਜ਼ ਨਾਲ ਜਾਨਲੇਵਾ ਵੀ ਹੋ ਸਕਦਾ ਹੈ। ਇਸ ਸਮੇਂ ਦੌਰਾਨ ਕੀਤੀ ਗਈ ਇੱਕ ਛੋਟੀ ਜਿਹੀ ਲਾਪਰਵਾਹੀ ਤੁਹਾਨੂੰ ਵੱਡੀ ਮੁਸੀਬਤ ‘ਚ ਪਾ ਸਕਦੀ ਹੈ। ਪਰ ਜੇਕਰ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤੁਸੀਂ ਆਪਣੀ ਸਕਿਨ ਨੂੰ ਸੁਰੱਖਿਅਤ ਰੱਖ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਸਾਬਣ ਲਗਾਓ: ਟੈਟੂ ਬਣਵਾਉਣ ਤੋਂ ਬਾਅਦ ਸਕਿਨ ‘ਤੇ ਕਿਸੇ ਵੀ ਸਾਬਣ ਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ। ਸਾਬਣ ‘ਚ ਪਾਏ ਜਾਣ ਵਾਲੇ ਕੈਮੀਕਲ ਤੁਹਾਡੀ ਸਕਿਨ ਲਈ ਹਾਨੀਕਾਰਕ ਹੋ ਸਕਦੇ ਹਨ। ਪਰ ਜੇਕਰ ਤੁਸੀਂ ਫਿਰ ਵੀ ਕੋਈ ਸਾਬਣ ਵਰਤਣਾ ਚਾਹੁੰਦੇ ਹੋ ਤਾਂ ਬੇਬੀ ਸੋਪ ਲਗਾਓ। ਇਹ ਇੱਕ Mild Soup ਹੁੰਦਾ ਹੈ। ਇਸ ‘ਚ ਕੈਮੀਕਲ ਵੀ ਬਹੁਤ ਘੱਟ ਮਾਤਰਾ ‘ਚ ਪਾਏ ਜਾਂਦੇ ਹਨ।
ਸਕਿਨ ਜ਼ਿਆਦਾ ਨਾ ਰਗੜੋ: ਲੋਕ ਅਕਸਰ ਨਹਾਉਣ ਤੋਂ ਬਾਅਦ ਤੌਲੀਏ ਦੀ ਵਰਤੋਂ ਕਰਦੇ ਹਨ। ਪਰ ਟੈਟੂ ਵਾਲੇ ਹਿੱਸੇ ‘ਤੇ ਤੌਲੀਏ ਨੂੰ ਜ਼ਿਆਦਾ ਜ਼ੋਰ ਨਾਲ ਨਾ ਰਗੜੋ। ਇਸ ਨਾਲ ਤੁਹਾਨੂੰ ਰੈਸ਼ੇਜ ਹੋ ਸਕਦੇ ਹਨ। ਇਸ ਤੋਂ ਇਲਾਵਾ ਤੁਹਾਡੀ ਸਕਿਨ ਖੁਰਦਰੀ ਵੀ ਹੋ ਸਕਦੀ ਹੈ।
ਸਕਿਨ ਨੂੰ ਸਾਫ਼ ਕਰੋ: ਕਈ ਲੋਕ ਨਹਾਉਣ ਤੋਂ ਬਾਅਦ ਟੈਟੂ ਵਾਲੀ ਥਾਂ ਨੂੰ ਸਾਫ਼ ਨਹੀਂ ਕਰਦੇ। ਪਰ ਅਜਿਹਾ ਬਿਲਕੁਲ ਨਾ ਕਰੋ। ਇਸ ਨਾਲ ਤੁਹਾਡੀ ਸਕਿਨ ਫੁੱਲ ਸਕਦੀ ਹੈ ਅਤੇ ਐਲਰਜੀ ਵੀ ਹੋ ਸਕਦੀ ਹੈ। ਤੁਹਾਨੂੰ ਟੈਟੂ ਵਾਲੇ ਹਿੱਸੇ ਨੂੰ ਹਲਕੇ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ। ਤਾਂ ਜੋ ਉਸ ਥਾਂ ‘ਤੇ ਜ਼ਿਆਦਾ ਮਾਤਰਾ ‘ਚ ਪਾਣੀ ਨਾ ਰਹੇ।
ਸਹੀ ਲੋਸ਼ਨ ਦੀ ਕਰੋ ਵਰਤੋਂ: ਟੈਟੂ ਦੇ ਬਾਅਦ ਕਿਸੇ ਵੀ ਲੋਸ਼ਨ ਦੀ ਵਰਤੋਂ ਕਰਨ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਆਪਣੀ ਪਸੰਦ ਦਾ ਲੋਸ਼ਨ ਲਗਾਉਣ ਨਾਲ ਤੁਹਾਡੇ ਟੈਟੂ ਵਾਲੇ ਹਿੱਸੇ ‘ਤੇ ਸਕਿਨ ਇੰਫੈਕਸ਼ਨ ਹੋ ਸਕਦੀ ਹੈ। ਉਸ ਥਾਂ ‘ਤੇ ਦਾਣੇ ਅਤੇ ਧੱਬੇ ਵੀ ਵਧ ਸਕਦੇ ਹਨ।
ਧੁੱਪ ਤੋਂ ਰੱਖੋ ਬਚਾਅ: ਤੁਹਾਨੂੰ ਟੈਟੂ ਵਾਲੇ ਹਿੱਸੇ ਨੂੰ ਧੁੱਪ ਤੋਂ ਵੀ ਦੂਰ ਰੱਖਣਾ ਚਾਹੀਦਾ ਹੈ। ਸੂਰਜ ਦੀਆਂ ਤੇਜ਼ ਕਿਰਨਾਂ ਦਾ ਟੈਟੂ ਵਾਲੀ ਸਕਿਨ ‘ਤੇ ਗਹਿਰਾ ਅਸਰ ਪੈ ਸਕਦਾ ਹੈ। ਇਸ ਲਈ ਟੈਟੂ ਤੋਂ ਬਾਅਦ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਸਕਿਨ ਨੂੰ ਕਵਰ ਕਰਕੇ ਨਿਕਲੋ ਜਾਂ ਆਪਣੇ ਨਾਲ ਛੱਤਰੀ ਲੈ ਕੇ ਜਾਓ।
ਖਾਜ ਹੋਣ ‘ਤੇ: ਜੇਕਰ ਤੁਹਾਨੂੰ ਟੈਟੂ ਵਾਲੀ ਥਾਂ ‘ਤੇ ਬਹੁਤ ਜ਼ਿਆਦਾ ਖਾਜ ਹੋ ਰਹੀ ਹੈ ਤਾਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਕ੍ਰੀਮ ਦੀ ਵਰਤੋਂ ਕਰੋ। ਡਾਕਟਰ ਤੁਹਾਨੂੰ ਬੇਬੀ ਆਇਲ, ਐਂਟੀਸੈਪਟਿਕ ਲੋਸ਼ਨ, ਜਾਂ ਕਰੀਮ ਲਗਾਉਣ ਦੀ ਸਲਾਹ ਦੇ ਸਕਦੇ ਹਨ।
ਪਾਣੀ ਤੋਂ ਵੀ ਦੂਰ ਰੱਖੋ: ਤੁਹਾਨੂੰ ਟੈਟੂ ਵਾਲੇ ਹਿੱਸੇ ਨੂੰ ਪਾਣੀ ਤੋਂ ਵੀ ਦੂਰ ਰੱਖਣਾ ਚਾਹੀਦਾ ਹੈ। ਪਾਣੀ ਤੁਹਾਡੀ ਸਕਿਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਸਕਿਨ ਨੂੰ ਪਾਣੀ ‘ਚ ਰੱਖਣਾ ਜ਼ਰੂਰੀ ਹੈ ਤਾਂ ਬਾਅਦ ‘ਚ ਉਸ ਜਗ੍ਹਾ ਨੂੰ ਨਰਮ ਕੱਪੜੇ ਨਾਲ ਸਾਫ਼ ਕਰੋ।