ਚੰਡੀਗੜ੍ਹ ਦੇ ਮਸ਼ਹੂਰ ਏਲਾਂਤੇ ਮਾਲ ਦਾ ਨਾਂ ਹੁਣ ਬਦਲ ਦਿੱਤਾ ਗਿਆ ਹੈ। ਕਈ ਸਾਲਾਂ ਤੋਂ ਸ਼ਹਿਰ ਵਿਚ ਸ਼ਾਪਿੰਗ ਦੇ ਇਸ ਵੱਡੇ ਡੈਸਟੀਨੇਸ਼ਨ ਨੂੰ ਹੁਣ ਨੈਕਸਸ ਏਲਾਂਤੇ ਦੇ ਨਾਂ ਨਾਲ ਜਾਣਿਆ ਜਾਵੇਗਾ। ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ, ਫੇਜ਼-1 ਵਿਚ ਬਣੇ ਇਸ ਮਾਲ ਵਿਚ ਸਾਰੀਆਂ ਵੱਡੀਆਂ ਕੰਪਨੀਆਂ ਦੇ ਸਟੋਰ ਹਨ। ਇਥੇ ਮਲਟੀਪਲੈਕਸ ਵੀ ਹੈ। ਰੋਜ਼ਾਨਾ ਹਜ਼ਾਰਾਂ ਲੋਕ ਇਥੇ ਸ਼ਾਪਿੰਗ ਕਰਨ ਤੇ ਘੁੰਮਣ ਜਾਂਦੇ ਹਨ।
ਦੇਸ਼ ਦੇ ਸਭ ਤੋਂ ਵੱਡੇ ਰਿਟੇਲ ਪਲੇਟਫਾਰਮ ਨੈਕਸਸ ਮਾਲ ਨੇ 13 ਸ਼ਹਿਰਾਂ ਵਿਚ ਆਪਣੀਆਂ 17 ਪ੍ਰਾਪਰਟੀਆਂ ਦੇ ਨਾਂ ਬਦਲਾਅ ਕੀਤੇ ਹਨ। ਇਸੇ ਤਹਿਤ ਏਲਾਂਤੇ ਮਾਲ ਦਾ ਨਾਂ ਬਦਲ ਕੇ ਨੈਕਸਸ ਏਲਾਂਤੇ ਕੀਤੇ ਗਿਆ ਹੈ।
ਗੌਰਤਲਬ ਹੈ ਕਿ ਨੈਕਸਸ ਏਲਾਂਤੇ ਮਾਲ ਉੱਤਰ ਭਾਰਤ ਦਾ 7ਵਾਂ ਸਭ ਤੋਂ ਵੱਡਾ ਮਾਲ ਹੈ। ਦੇਸ਼ ਦੇ 10 ਸਭ ਤੋਂ ਵੱਡੇ ਮਾਲ ਵਿਚ ਇਸ ਦਾ ਨਾਂ ਸ਼ਾਮਲ ਹੈ। ਇਹ ਮਾਲ ਦੇਸ਼ ਦੇ 20 ਏਕੜ ਵਿਚ ਫੈਲਿਆ ਹੈ। ਇਥੇ ਟ੍ਰਾਇਸਟੀ ਸਣੇ ਪੰਜਾਬ, ਹਰਿਆਣਾ ਦੇ ਹੋਰਨਾਂ ਜ਼ਿਲਿਆਂ ਤੋਂ ਵੀ ਗਾਹਕ ਸ਼ਾਪਿੰਗ ਲਈ ਆਉਂਦੇ ਹਨ।
ਸਤੰਬਰ 2015 ਵਿਚ ਮੁੰਬਈ ਦੇ ਕਾਰਨੀਵਲ ਗਰੁੱਪ ਨੇ ਏਲਾਂਤੇ ਮਾਲ ਨੂੰ 1785 ਕਰੋੜ ਰੁਪਏ ਵਿਚ ਖਰੀਦਿਆ ਸੀ। ਇਹ ਦੇਸ਼ ਵਿਚ ਉਸ ਸਮੇਂ ਦੀ ਵੱਡੀ ਬਿਜ਼ਨੈੱਸ ਡੀਲ ਸੀ। ਇਸ ਤੋਂ ਬਾਅਦ ਜੁਲਾਈ 2017 ਵਿਚ ਯੂਐੱਸ ਦੀ ਗਲੋਬਲ ਇਨਵੈਸਟਮੈਂਟ ਫਰਮ ‘ਦਿ ਬਲੈਕਸਟੋਨ ਗਰੁੱਪ’ ਦੀ ਸਹਾਇਕ ਨੈਕਸਸ ਮਾਲ ਨੇ ਏਲਾਂਤੇ ਨੂੰ ਖਰੀਦ ਲਿਆ।
ਹਾਲਾਂਕਿ ਮਾਲ ਦਾ ਨਾਂ ਪੂਰੀ ਤਰ੍ਹਾਂ ਤੋਂ ਬਦਲਿਆ ਨਹੀਂ ਹੈ ਤੇ ਇਸ ਦੇ ਨਵੇਂ ਨਾਂ ਵਿਚ ਵੀ ਏਲਾਂਤੇ ਸ਼ਬਦ ਸ਼ਾਮਲ ਹੈ। ਇਸ ਲਈ ਆਟੋ ਟੈਕਸੀ ਵਾਲਿਆਂ ਨੂੰ ਪਤਾ ਦੱਸਣ ਵਿਚ ਕੋਈ ਖਾਸ ਮੁਸ਼ਕਲ ਨਹੀਂ ਆਏਗੀ।
ਵੀਡੀਓ ਲਈ ਕਲਿੱਕ ਕਰੋ -: