ਅੱਜ-ਕੱਲ੍ਹ ਸੋਹਣਾ ਦਿਸਣ ਦੀ ਚਾਹ ‘ਚ ਲੋਕ ਕਈ ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਕਰਵਾਉਂਦੇ ਹਨ ਪਰ ਇਹ ਇੱਛਾ ਜ਼ਿੰਦਗੀ ‘ਤੇ ਵੀ ਭਾਰੀ ਪੈ ਸਕਦੀ ਹੈ, ਇਹ ਕੋਈ ਸੋਚ ਵੀ ਨਹੀਂ ਸਕਦਾ। ਅਜਿਹਾ ਹੀ ਇੱਕ ਮਾਮਲਾ ਬ੍ਰਿਟੇਨ ਵਿੱਚ ਸਾਹਮਣੇ ਆਇਆ ਹੈ। ਜਿਥੇ ਟੈਨਿੰਗ ਸੈਲੂਨ ਦੇ ਅੰਦਰ ਨਵ-ਵਿਆਹੀ ਲਾੜੀ ਦੀ ਜਾਨ ਚਲੀ ਗਈ।
ਜਾਣਕਾਰੀ ਮੁਤਾਬਕ ਟੈਨਿੰਗ ਸੈਲੂਨ ‘ਚ ਮਰਨ ਵਾਲੀ ਔਰਤ ਨਿਊਜ਼ੀਲੈਂਡ ਦੀ ਰਹਿਣ ਵਾਲੀ ਸੀ ਅਤੇ ਬ੍ਰਿਟੇਨ ‘ਚ ਵਿਆਹੀ ਹੋਈ ਸੀ। ਸੂਚਨਾ ਮਿਲਣ ‘ਤੇ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ। ਟੈਨਿੰਗ ਸੈਲੂਨ ਵਿੱਚ ਦਾਖਲ ਹੋਣ ਤੋਂ ਦੋ ਘੰਟੇ ਬਾਅਦ ਨਵੀਂ-ਵਿਆਹੀ ਦੁਲਹਨ ਦੀ ਮੌਤ ਦੀ ਖ਼ਬਰ ਆਈ। ਇਸ ਦੇ ਨਾਲ ਹੀ ਪਤੀ ਨੇ ਟੈਨਿੰਗ ਸੈਲੂਨ ‘ਤੇ ਇਸ ਮਾਮਲੇ ‘ਚ ਲਾਪਰਵਾਹੀ ਦਾ ਦੋਸ਼ ਲਗਾਇਆ ਹੈ।
ਔਰਤ ਨੇ ਟੈਨਿੰਗ ਸੈਲੂਨ ‘ਚ 11 ਮਿੰਟ ਲਈ ਆਪਣਾ ਸੈਸ਼ਨ ਬੁੱਕ ਕਰਵਾਇਆ ਸੀ। ਇਸ ਦੌਰਾਨ ਉਸ ਦਾ ਪਤੀ ਇਫਾਨ ਜੋਨਸ ਦੋ ਘੰਟੇ ਫੋਨ ਕਰਦਾ ਰਿਹਾ ਪਰ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ। ਬਾਅਦ ‘ਚ ਔਰਤ ਦੀ ਸੱਸ ਵੀ ਉਸ ਨੂੰ ਲੱਭਦੀ ਹੋਈ ਉੱਥੇ ਪਹੁੰਚ ਗਈ। ਇਹ ਘਟਨਾ ਬ੍ਰਿਟੇਨ ਦੇ ਇਕ ਟੈਨਿੰਗ ਸੈਲੂਨ ਦੀ ਹੈ।
ਅਸਲ ਵਿੱਚ, ਜਿਵੇਂ ਕਿ ਕੁਝ ਦੇਸ਼ਾਂ ਵਿੱਚ, ਲੋਕ ਗੋਰੇ ਹੋਣ ਲਈ ਟ੍ਰੀਟਮੈਂਟ ਕਰਵਾਉਂਦੇ ਹਨ, ਉਥੇ ਹੀ ਕੁਝ ਔਰਤਾਂ ਆਰਟੀਫੀਸ਼ੀਅਲ ਟੈਨਿੰਗ ਕਰਵਾਉਣਾ ਪਸੰਦ ਕਦੀਆਂ ਹਨ। ਟੈਨਿੰਗ ਕਰਨ ਲਈ ਇੱਕ ਡਿਵਾਈਸ ਰਾਹੀਂ ਅਲਟਰਾਵਾਇਲੈੱਟ ਰੇਡੀਏਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ।
ਔਰਤ ਦਾ ਨਾਂ ਪਿਆਤਾ ਤਾਉਵਾਹਰ ਸੀ। ਉਹ 30 ਸਾਲਾਂ ਦੀ ਸੀ। ਉਹ ਮੈਂਟਲ ਹੈਲਥ ਵਰਕਰ ਸੀ। 28 ਮਈ ਨੂੰ ਵੇਲਜ਼ ਵਿੱਚ ਸਵਾਨਸੀ ਟੈਨਿੰਗ ਸੈਲੂਨ ਵਿੱਚ ਮ੍ਰਿਤਕ ਮਿਲੀ। ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਉਸ ਦੀ ਮੌਤ ਦਿਲ ਦੀ ਤਕਲੀਫ ਕਾਰਨ ਹੋਈ ਹੈ।
ਟੈਨਿੰਗ ਸੈਲੂਨ ਨੇ ਹਾਲਾਂਕਿ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਜਾਂਚ ਵਿੱਚ ਸਹਿਯੋਗ ਦੀ ਮੰਗ ਕੀਤੀ ਹੈ। ਸੈਲੂਨ ਸਟਾਫ ਏਮਾ ਕੋਲਰ ਮਾਈਲਸ ਨੇ ਦੱਸਿਆ ਕਿ ਜਦੋਂ ਤੱਕ ਉਸ ਨੂੰ ਪਤਾ ਲੱਗਾ, ਪਿਯਾਤਾ ਪਹਿਲਾਂ ਹੀ ਮਰ ਚੁੱਕੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸਾਊਥ ਵੇਲਜ਼ ਪੁਲਿਸ ਦੇ ਡਿਟੈਕਟਿਵ ਇੰਸਪੈਕਟਰ ਗੈਰੇਥ ਜੋਨਸ ਨੇ ਦੱਸਿਆ ਕਿ ਵੇਲਜ਼ ਐਂਬੂਲੈਂਸ ਸਰਵਿਸ ਨੇ ਇਹ ਜਾਣਕਾਰੀ ਦਿੱਤੀ ਹੈ। ਜਿਸ ‘ਚ ਦੱਸਿਆ ਗਿਆ ਸੀ ਕਿ ਔਰਤ ਦੀ ਲਾਸ਼ ਵੇਲਜ਼ ਦੇ ਫਫੋਰਸਟਫੈਚ ‘ਚ ਕਾਰਮਾਰਥਨ ਰੋਡ ‘ਤੇ ਕਮਰਸ਼ੀਅਲ ਕੰਪਲੈਕਸ ਚ ਮਿਲੀ ਸੀ।