Rice Water Ice Cube: ਔਰਤਾਂ ਆਪਣੀ ਸਕਿਨ ਨੂੰ ਜਵਾਨ ਅਤੇ ਸੁੰਦਰ ਦਿਖਣ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਪਰ ਤੁਸੀਂ ਕਈ ਘਰੇਲੂ ਨੁਸਖਿਆਂ ਦੀ ਮਦਦ ਨਾਲ ਚਿਹਰੇ ਦੀ ਦੇਖਭਾਲ ਵੀ ਕਰ ਸਕਦੇ ਹੋ। ਤੁਸੀਂ ਚੌਲਾਂ ਦੇ ਪਾਣੀ ਨਾਲ ਬਣੇ ਆਈਸ ਕਿਊਬ ਦੀ ਵਰਤੋਂ ਚਿਹਰੇ ‘ਤੇ ਕਰ ਸਕਦੇ ਹੋ। ਚੌਲਾਂ ਦਾ ਪਾਣੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਅਮੀਨੋ ਐਸਿਡ, ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਇਹ ਪੋਸ਼ਕ ਤੱਤ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤੁਸੀਂ ਚੌਲਾਂ ਦੇ ਪਾਣੀ ਨਾਲ ਬਣੇ ਆਈਸ ਕਿਊਬ ਨੂੰ ਚਿਹਰੇ ‘ਤੇ ਲਗਾ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸਨੂੰ ਬਣਾਉਣ ਦੀ ਵਿਧੀ ਅਤੇ ਇਸਦੇ ਫਾਇਦਿਆਂ ਬਾਰੇ…
ਕਿਵੇਂ ਬਣਾਈਏ ?
ਸਮੱਗਰੀ
- ਚੌਲਾਂ ਦਾ ਪਾਣੀ – 2 ਚੱਮਚ
- ਗੁਲਾਬ ਜਲ – 2 ਚੱਮਚ
- ਦੁੱਧ – 2 ਚੱਮਚ
- ਪੱਕੇ ਹੋਏ ਚੌਲ – 2 ਚੱਮਚ
ਬਣਾਉਣ ਦਾ ਤਰੀਕਾ
- ਪਹਿਲਾਂ ਤੁਸੀਂ ਚੌਲਾਂ ਦਾ ਪਾਣੀ ਲਓ।
- ਫਿਰ ਇਸ ‘ਚ ਪੱਕੇ ਹੋਏ ਚੌਲਾਂ ਨੂੰ ਮਿਲਾਓ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਮੁਲਾਇਮ ਪੇਸਟ ਬਣਾਓ।
- ਇਸ ਤੋਂ ਬਾਅਦ ਇਸ ‘ਚ ਦੁੱਧ ਅਤੇ ਗੁਲਾਬ ਜਲ ਅਤੇ ਚੌਲਾਂ ਦਾ ਪੇਸਟ ਮਿਲਾਓ।
- ਫਿਰ ਮਿਸ਼ਰਣ ਨੂੰ ਆਈਸ ਕਿਊਬ ਟ੍ਰੇ ‘ਚ ਪਾਓ ਅਤੇ ਇਸਨੂੰ ਫਰਿੱਜ ‘ਚ ਫ੍ਰੀਜ਼ ਕਰਨ ਲਈ ਰੱਖੋ।
- ਜੰਮ ਜਾਣ ਤੋਂ ਬਾਅਦ ਇਨ੍ਹਾਂ ਨੂੰ ਮਲਮਲ ਦੇ ਕੱਪੜੇ ‘ਚ ਪਾਓ।
- ਇਸ ਨੂੰ ਹਲਕੇ ਹੱਥਾਂ ਨਾਲ ਚਿਹਰੇ ‘ਤੇ ਮਸਾਜ ਕਰੋ।
- 15 ਮਿੰਟ ਤੱਕ ਮਾਲਿਸ਼ ਕਰਨ ਤੋਂ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ।
ਕੀ ਹੋਣਗੇ ਫ਼ਾਇਦੇ ?
ਸਕਿਨ ਹੋਵੇਗੀ ਕੋਮਲ: ਚੌਲਾਂ ਦੇ ਪਾਣੀ ‘ਚ ਵਿਟਾਮਿਨ-ਸੀ, ਵਿਟਾਮਿਨ-ਬੀ ਅਤੇ ਵਿਟਾਮਿਨ ਈ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਤੁਹਾਡੀ ਸਕਿਨ ਨੂੰ ਨਰਮ ਰੱਖਣ ‘ਚ ਮਦਦ ਕਰਦਾ ਹੈ।
ਪਿਗਮੈਂਟੇਸ਼ਨ: ਇਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਤੁਹਾਡੀ ਸਕਿਨ ਤੋਂ ਪਿਗਮੈਂਟੇਸ਼ਨ ਨੂੰ ਦੂਰ ਕਰਨ ‘ਚ ਵੀ ਮਦਦ ਕਰਦੇ ਹਨ।
ਟੈਨਿੰਗ: ਚੌਲਾਂ ਦਾ ਪਾਣੀ ਤੁਹਾਡੀ ਸਕਿਨ ਦੀ ਟੈਨਿੰਗ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ। ਗਰਮੀਆਂ ‘ਚ ਜੇਕਰ ਤੁਹਾਡੇ ਚਿਹਰੇ ‘ਤੇ ਟੈਨਿੰਗ ਹੋ ਗਈ ਹੈ ਤਾਂ ਤੁਸੀਂ ਚੌਲਾਂ ਦੇ ਪਾਣੀ ਨਾਲ ਬਣੇ ਆਈਸ ਕਿਊਬ ਦੀ ਵਰਤੋਂ ਚਿਹਰੇ ਲਈ ਕਰ ਸਕਦੇ ਹੋ।
ਗਲੋਇੰਗ ਸਕਿਨ: ਚੌਲਾਂ ਦਾ ਪਾਣੀ ਤੁਹਾਡੀ ਸਕਿਨ ਨੂੰ ਗਲੋਇੰਗ ਬਣਾਉਣ ‘ਚ ਵੀ ਮਦਦ ਕਰਦਾ ਹੈ। ਜੇਕਰ ਤੁਸੀਂ ਆਪਣੇ ਚਿਹਰੇ ‘ਤੇ ਨਿਖ਼ਾਰ ਲਿਆਉਣਾ ਚਾਹੁੰਦੇ ਹੋ ਤਾਂ ਚੌਲਾਂ ਦੇ ਪਾਣੀ ਨਾਲ ਬਣੇ ਆਈਸ ਕਿਊਬ ਦੀ ਵਰਤੋਂ ਚਿਹਰੇ ‘ਤੇ ਕਰ ਸਕਦੇ ਹੋ।
ਫੇਸ ਟੋਨਰ: ਤੁਸੀਂ ਇਸ ਨੂੰ ਚਿਹਰੇ ‘ਤੇ ਟੋਨਰ ਦੇ ਤੌਰ ‘ਤੇ ਵੀ ਵਰਤ ਸਕਦੇ ਹੋ। ਇਹ ਤੁਹਾਡੀ ਸਕਿਨ ਨੂੰ ਨਰਮ ਰੱਖਣ ‘ਚ ਵੀ ਮਦਦ ਕਰੇਗਾ।