Period pickle myth truth: ਔਰਤਾਂ ‘ਚ ਮਾਹਵਾਰੀ ਇੱਕ ਆਮ ਸਮੱਸਿਆ ਹੈ ਜਿਸ ਕਾਰਨ ਔਰਤਾਂ ਨੂੰ ਹਰ ਮਹੀਨੇ ਪ੍ਰੇਸ਼ਾਨ ਹੋਣਾ ਪੈਂਦਾ ਹੈ। ਇਸ ਸਮੇਂ ਦੌਰਾਨ ਔਰਤਾਂ ਨੂੰ ਆਪਣੇ ਲਾਈਫਸਟਾਈਲ ‘ਚ ਕਈ ਬਦਲਾਅ ਕਰਨ ਦੀ ਲੋੜ ਹੁੰਦੀ ਹੈ। ਇਸ ਦੌਰਾਨ ਲੰਬੇ ਸਮੇਂ ਤੋਂ ਚੱਲੇ ਆ ਰਹੇ ਕਈ ਤਰ੍ਹਾਂ ਦੇ ਨਿਯਮਾਂ ਦੀ ਔਰਤਾਂ ਨੂੰ ਪਾਲਣਾ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਔਰਤਾਂ ਦੇ ਪੀਰੀਅਡਜ ਦੌਰਾਨ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਔਰਤਾਂ ਨੂੰ ਅਚਾਰ ਨਹੀਂ ਛੂਹਣਾ ਚਾਹੀਦਾ ਕਿਉਂਕਿ ਇਸ ਨਾਲ ਆਚਾਰ ਪੂਰੀ ਤਰ੍ਹਾਂ ਖਰਾਬ ਹੋ ਜਾਂਦਾ ਹੈ। ਜ਼ਿਆਦਾਤਰ ਔਰਤਾਂ ਇਸ ਨਿਯਮ ਦਾ ਪਾਲਣ ਕਰਦੀਆਂ ਹਨ ਅਤੇ Periods ਦੌਰਾਨ ਅਚਾਰ ਨੂੰ ਨਹੀਂ ਛੂਹਦੀਆਂ। ਪਰ ਇਸ ਪਿੱਛੇ ਕਿੰਨੀ ਸੱਚਾਈ ਹੈ ਇਹ ਬਹੁਤ ਘੱਟ ਔਰਤਾਂ ਨੂੰ ਪਤਾ ਹੋਵੇਗਾ। ਇਸ ਦੇ ਨਾਲ ਹੀ ਕੁਝ ਔਰਤਾਂ ਦਾ ਇਹ ਸਵਾਲ ਵੀ ਹੋਵੇਗਾ ਕਿ ਇਹ ਗੱਲ ਕਿੰਨੀ ਸੱਚ ਹੈ ਕਿ ਪੀਰੀਅਡਜ ਦੌਰਾਨ ਅਚਾਰ ਛੂਹਣ ਨਾਲ ਖਰਾਬ ਹੋ ਸਕਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਇਸ ਬਾਰੇ…
ਆਚਾਰ ਅਤੇ ਪੀਰੀਅਡਜ਼ ਬਾਰੇ ਧਾਰਨਾਵਾਂ ਕਿੰਨੀਆਂ ਸਹੀ: ਇੱਕ ਸਮਾਂ ਸੀ ਜਦੋਂ ਬਜ਼ੁਰਗ ਔਰਤਾਂ ਸਾਰਿਆਂ ਨੂੰ ਸਲਾਹ ਦਿੰਦੀਆਂ ਸਨ ਕਿ ਜੇਕਰ ਤੁਸੀਂ ਪੀਰੀਅਡਜ਼ ਦੌਰਾਨ ਅਚਾਰ ਨੂੰ ਛੂਹੋਗੇ ਤਾਂ ਇਸ ਨਾਲ ਤੁਹਾਡੇ ਘਰ ਦਾ ਅਚਾਰ ਪੂਰੀ ਤਰ੍ਹਾਂ ਖਰਾਬ ਹੋ ਸਕਦਾ ਹੈ। ਤਾਂ ਇਹ ਧਾਰਨਾਵਾਂ ਪੂਰੀ ਤਰ੍ਹਾਂ ਗਲਤ ਜਾਂ ਅਸੀਂ ਇਸ ਨੂੰ ਅਫਵਾਹ ਨਹੀਂ ਕਹਿ ਸਕਦੇ ਕਿਉਂਕਿ ਇਸ ‘ਚ ਬਹੁਤ ਹੱਦ ਤੱਕ ਸੱਚਾਈ ਵੀ ਹੁੰਦੀ ਹੈ। ਕਿਉਂਕਿ ਵਿਗਿਆਨ ਦੀ ਮਦਦ ਨਾਲ ਸਾਡੇ ਸਾਰਿਆਂ ਕੋਲ ਅੱਜ-ਕੱਲ੍ਹ ਸਾਫ਼ ਰਹਿਣ ਦੇ ਕਈ ਆਪਸ਼ਨ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਖੁਦ ਨੂੰ ਹੈਲਥੀ ਰੱਖ ਸਕਦੇ ਹਾਂ। ਪਰ ਪਹਿਲੇ ਸਮਿਆਂ ‘ਚ ਸਾਡੇ ਕੋਲ ਖੁਦ ਨੂੰ ਸਾਫ਼ ਰੱਖਣ ਜਾਂ ਗੰਦਗੀ ਤੋਂ ਦੂਰ ਰੱਖਣ ਦਾ ਆਪਸ਼ਨ ਨਹੀਂ ਸੀ ਜਿਸ ਕਾਰਨ ਇਸ ਸਮੇਂ ਦੌਰਾਨ ਔਰਤਾਂ ਬਹੁਤ ਜ਼ਿਆਦਾ ਗੰਦਗੀ ਦਾ ਸਾਹਮਣਾ ਕਰਦੀਆਂ ਸੀ। ਇੰਨਾ ਹੀ ਨਹੀਂ, ਜਦੋਂ ਔਰਤਾਂ ਪੀਰੀਅਡਜ਼ ਦੇ ਦੌਰ ‘ਚੋਂ ਲੰਘਦੀਆਂ ਹਨ ਤਾਂ ਇਸ ਦੌਰਾਨ ਉਨ੍ਹਾਂ ਦੇ ਸਰੀਰ ‘ਚੋਂ ਇਕ ਵੱਖਰੀ ਤਰ੍ਹਾਂ ਦੀ ਬਦਬੂ ਆਉਂਦੀ ਸੀ ਜਿਸ ਕਾਰਨ ਆਚਾਰ ਖਰਾਬ ਹੋ ਸਕਦਾ ਹੈ। ਇਸੇ ਕਰਕੇ ਪੁਰਾਣੇ ਸਮਿਆਂ ‘ਚ ਅਚਾਰ ਨੂੰ ਹੱਥ ਨਾ ਲਾਉਣ ਦੀ ਸਲਾਹ ਦਿੱਤੀ ਜਾਂਦੀ ਸੀ।
ਪੀਰੀਅਡਜ਼ ਦੌਰਾਨ ਕਿਵੇਂ ਖ਼ਰਾਬ ਹੋ ਸਕਦਾ ਹੈ ਆਚਾਰ ?
ਗੰਦਗੀ ਦੇ ਕਾਰਨ: ਔਰਤਾਂ ਦੇ ਪੀਰੀਅਡਜ਼ ਦੌਰਾਨ ਗੰਦਾ ਖੂਨ ਨਿਕਲਦਾ ਹੈ ਜਿਸ ਕਾਰਨ ਸਰੀਰ ‘ਚ ਗੰਦਗੀ ਫੈਲਣ ਦਾ ਖਤਰਾ ਵੱਧ ਜਾਂਦਾ ਹੈ। ਇਹੀ ਕਾਰਨ ਹੈ ਕਿ ਅੱਜ ਵੀ ਕਈ ਅਜਿਹੇ ਪਿੰਡ ਹਨ ਜਿੱਥੇ ਔਰਤਾਂ ਨੂੰ ਇਸ ਸਮੇਂ ਦੌਰਾਨ ਰਸੋਈ ‘ਚ ਜਾਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਉਹ ਪੂਰੀ ਤਰ੍ਹਾਂ ਗੰਦਗੀ ਦੇ ਨਾਲ ਹੁੰਦੀਆਂ ਹਨ। ਇੰਨਾ ਹੀ ਨਹੀਂ ਔਰਤਾਂ ਇਸ ਦੌਰਾਨ ਗੰਦੇ ਖੂਨ ਕਾਰਨ ਕਈ ਤਰ੍ਹਾਂ ਦੇ ਇੰਫੈਕਸ਼ਨ ਦਾ ਸ਼ਿਕਾਰ ਵੀ ਹੋ ਸਕਦੀਆਂ ਹਨ। ਇਸੇ ਤਰ੍ਹਾਂ ਜਦੋਂ ਇਹ ਗੰਦਗੀ ਅਚਾਰ ਤੱਕ ਪਹੁੰਚਦੀ ਹੈ ਤਾਂ ਇਹ ਅਚਾਰ ਨੂੰ ਪੂਰੀ ਤਰ੍ਹਾਂ ਖਰਾਬ ਕਰ ਸਕਦੀ ਹੈ।
ਸਰੀਰ ‘ਚੋਂ ਨਿਕਲਣ ਵਾਲੀ ਬਦਬੂ: ਕੀ ਤੁਸੀਂ ਜਾਣਦੇ ਹੋ ਕਿ ਪੀਰੀਅਡਜ਼ ਦੌਰਾਨ ਔਰਤਾਂ ਦੇ ਸਰੀਰ ਤੋਂ ਇੱਕ ਵੱਖਰੀ ਕਿਸਮ ਦੀ ਬਦਬੂ ਆਉਂਦੀ ਹੈ ਜਿਸ ਨੂੰ ਗੰਦਗੀ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ। ਪਹਿਲੇ ਸਮਿਆਂ ‘ਚ ਔਰਤਾਂ ਕੋਲ ਖੁਦ ਨੂੰ ਸਾਫ਼-ਸੁਥਰਾ ਰੱਖਣ ਅਤੇ ਗੰਦਗੀ ਤੋਂ ਦੂਰ ਰੱਖਣ ਦਾ ਆਪਸ਼ਨ ਨਹੀਂ ਸੀ ਜਿਸ ਕਾਰਨ ਉਹ ਲੰਬੇ ਸਮੇਂ ਤੱਕ ਬਦਬੂ ਅਤੇ ਗੰਦਗੀ ਨਾਲ ਰਹਿੰਦੀਆਂ ਸਨ। ਜਦੋਂ ਔਰਤਾਂ ‘ਚ ਪੀਰੀਅਡਜ਼ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਸ ਸਮੇਂ ਦੌਰਾਨ ਉਨ੍ਹਾਂ ਦੇ ਸਰੀਰ ‘ਚੋਂ ਨਿਕਲਣ ਵਾਲੀ ਬਦਬੂ ਕਾਰਨ ਆਚਾਰ ਖਰਾਬ ਹੋ ਸਕਦਾ ਹੈ। ਇਸ ਤੋਂ ਬਚਣ ਲਈ ਅੱਜ ਵੀ ਬਜ਼ੁਰਗ ਔਰਤਾਂ ਪੀਰੀਅਡਜ਼ ਦੌਰਾਨ ਅਚਾਰ ਨੂੰ ਹੱਥ ਨਾ ਲਗਾਉਣ ਦੀ ਸਲਾਹ ਦਿੰਦੀਆਂ ਹਨ।
ਪੈਡ ਨਾ ਹੋਣ ਕਾਰਨ: ਅਚਾਰ ਬਹੁਤ ਸੰਵੇਦਨਸ਼ੀਲ ਹੁੰਦਾ ਹੈ ਜੋ ਕਿਸੇ ਵੀ ਚੀਜ਼ ਨਾਲ ਬਹੁਤ ਜਲਦੀ ਖਰਾਬ ਹੋ ਸਕਦਾ ਹੈ। ਇਸੇ ਤਰ੍ਹਾਂ ਪਹਿਲੇ ਸਮਿਆਂ ‘ਚ ਜਦੋਂ ਔਰਤਾਂ ਕੋਲ ਪੈਡ ਵਰਗੀਆਂ ਚੀਜ਼ਾਂ ਦਾ ਆਪਸ਼ਨ ਨਹੀਂ ਸੀ ਉਸ ਸਮੇਂ ਦੌਰਾਨ ਬਦਬੂ ਅਤੇ ਗੰਦਗੀ ਅਚਾਰ ਤੱਕ ਨਾ ਪਹੁੰਚੇ ਇਸ ਲਈ ਔਰਤਾਂ ਅਚਾਰ ਨੂੰ ਹੱਥ ਨਾ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਸੀ। ਉੱਥੇ ਹੀ ਅੱਜ ਕੱਲ੍ਹ ਵਿਗਿਆਨ ਦੀ ਮਦਦ ਨਾਲ ਸਾਡੇ ਸਾਰਿਆਂ ਕੋਲ ਖੁਦ ਨੂੰ ਸਾਫ਼ ਰੱਖਣ ਅਤੇ ਉਨ੍ਹਾਂ ਦਿਨਾਂ ਦੀ ਗੰਦਗੀ ਤੋਂ ਦੂਰ ਰਹਿਣ ਦਾ ਆਪਸ਼ਨ ਹੈ ਜਿਸ ਦੀ ਮਦਦ ਨਾਲ ਅਸੀਂ ਖੁਦ ਨੂੰ ਤੰਦਰੁਸਤ ਰੱਖ ਸਕਦੇ ਹਾਂ।
ਪੀਰੀਅਡਜ਼ ਦੌਰਾਨ ਖ਼ੁਦ ਨੂੰ ਕਿਵੇਂ ਰੱਖੀਏ ਸਾਫ-ਸੁਥਰਾ ?
- ਪੀਰੀਅਡ ਦੇ ਦੌਰਾਨ ਤੁਹਾਡੇ ਸਰੀਰ ‘ਚੋਂ ਗੰਦਾ ਖੂਨ ਨਿਕਲਦਾ ਹੈ ਇਸ ਲਈ ਨਿਯਮਤ ਤੌਰ ‘ਤੇ ਸੈਨੇਟਰੀ ਪੈਡ ਦੀ ਵਰਤੋਂ ਕਰੋ। ਇਨ੍ਹਾਂ ਪੈਡਾਂ ਦੀ ਮਦਦ ਨਾਲ ਤੁਸੀਂ ਪੀਰੀਅਡ ਦੌਰਾਨ ਨਿਕਲਣ ਵਾਲੇ ਗੰਦੇ ਖੂਨ ਨੂੰ ਸਰੀਰ ਦੇ ਕਿਸੇ ਹੋਰ ਹਿੱਸੇ ‘ਚ ਜਾਣ ਤੋਂ ਰੋਕ ਸਕਦੇ ਹੋ ਅਤੇ ਇਸ ਖੂਨ ਕਾਰਨ ਫੈਲਣ ਵਾਲੇ ਇੰਫੈਕਸ਼ਨ ਤੋਂ ਖ਼ੁਦ ਨੂੰ ਬਚਾ ਸਕਦੇ ਹੋ।
- ਹੈਲਥੀ ਡਾਇਟ ਤੁਹਾਡੀ ਸਮੁੱਚੀ ਸਿਹਤ ਨੂੰ ਬਣਾਈ ਰੱਖਣ ‘ਚ ਤੁਹਾਡੀ ਮਦਦ ਕਰਦੀ ਹੈ। ਤੁਸੀਂ ਆਪਣੀ ਡਾਇਟ ‘ਚ ਪੋਸ਼ਕ ਤੱਤਾਂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਦੀ ਮਦਦ ਨਾਲ ਤੁਸੀਂ ਸਰੀਰ ‘ਚੋਂ ਨਿਕਲਣ ਵਾਲੀ ਬਦਬੂ ਨੂੰ ਘੱਟ ਕਰਨ ਦੇ ਨਾਲ-ਨਾਲ ਖੁਦ ਨੂੰ ਗੰਦਗੀ ਤੋਂ ਵੀ ਦੂਰ ਰੱਖ ਸਕਦੇ ਹੋ।
- ਆਪਣੇ ਸਰੀਰ ਨੂੰ ਨਿਯਮਿਤ ਰੂਪ ਨਾਲ ਸਾਫ਼ ਕਰੋ ਅਤੇ ਰੋਜ਼ਾਨਾ ਨਹਾਓ। ਇਸ ਨਾਲ ਤੁਸੀਂ ਸਰੀਰ ‘ਚ ਫੈਲਣ ਵਾਲੇ ਇੰਫੈਕਸ਼ਨ ਤੋਂ ਖੁਦ ਨੂੰ ਬਚਾ ਸਕਦੇ ਹੋ ਅਤੇ ਉਸ ਦੌਰਾਨ ਆਉਣ ਵਾਲੀ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।