ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਇੱਕ ਬਲੈਰੋ ਗੱਡੀ ਸੰਤੁਲਨ ਤੋਂ ਬਾਹਰ ਹੋ ਕੇ ਡੂੰਘੇ ਖੂਹ ਵਿੱਚ ਡਿੱਗ ਗਈ। ਖੂਹ ਵਿੱਚ ਡਿੱਗਣ ਤੋਂ ਬਾਅਦ ਗੱਡੀ ਵਿੱਚ ਅੱਗ ਲੱਗ ਗਈ। ਗੱਡੀ ਨੂੰ ਲੱਗੀ ਅੱਗ ਵਿੱਚ ਝੁਲਸਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮ੍ਰਿਤਕਾਂ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ। ਇਸ ਹਾਦਸੇ ਵਿੱਚ 3 ਲੋਕ ਜ਼ਖਮੀ ਹੋਏ ਹਨ, ਜੋ ਜੇਰੇ ਇਲਾਜ ਹਨ।
ਮਿਲੀ ਜਾਣਕਾਰੀ ਅਨੁਸਾਰ ਇਹ ਬਲੈਰੋ ਗੱਡੀ ਬਬਰਾਤੀਆਂ ਨਾਲ ਭਰੀ ਹੋਈ ਸੀ। ਇਹ ਹਾਦਸਾ ਸਾਹਮਣੇ ਤੋਂ ਆ ਰਹੇ ਬਾਈਕ ਸ੍ਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਵਾਪਰਿਆ। ਇਹ ਹਾਦਸਾ ਮੋਹਗੜ੍ਹ ਥਾਣਾ ਇਲਾਕੇ ਦੇ ਕੋਡਮਾਊ ਵਿੱਚ ਬੁੱਧਵਾਰ ਦੇਰ ਰਾਤ ਨੂੰ ਵਾਪਰਿਆ। ਵੀਰਵਾਰ ਸਵੇਰੇ ਬਲੈਰੋ ਨੂੰ ਖੂਹ ਵਿੱਚੋਂ ਬਾਹਰ ਕੱਢਿਆ ਗਿਆ। ਇਸ ਹਾਦਸੇ ਬਵਿਚ ਬਾਯਿਕ ਸਵਾਰ ਵੀ ਜ਼ਖਮੀ ਹੋਏ ਹਨ।
ਇਸ ਘਟਨਾ ਸਬੰਧੀ ਉਮਰਾਨਾਲਾ ਚੌਂਕੀ ਦੇ ASI ਬਘੇਲ ਨੇ ਦੱਸਿਆ ਕਿ ਬੁੱਧ ਰਾਤ ਕਰੀਬ 1 ਵਜੇ ਨੌਲੇਰੋ ਗੱਡੀ ਮੋਹਖੇੜ ਦੇ ਭਾਜੀਪੀਨੀ ਤੋਂ ਬਰਾਤੀਆਂ ਨੂੰ ਲੈ ਕੇ ਵਾਪਸ ਆ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਤਿੰਨ ਲੋਕ ਇੱਕ ਬਾਯਿਕ ‘ਤੇ ਸਵਾਰ ਹੋ ਕੇ ਆ ਰਹੇ ਸਨ, ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਡਰਾਈਵਰ ਨੇ ਗੱਡੀ ਦਾ ਸੰਤੁਲਨ ਗਵਾ ਦਿੱਤਾ ਤੇ ਬਲੈਰੋ ਸੜਕ ਕਿਨਾਰੇ ਖੇਤ ਵਿੱਚ ਬਿਨ੍ਹਾਂ ਮੁੰਡੇਰ ਦੇ ਖੂਹ ਵਿੱਚ ਜਾ ਡਿੱਗੀ। ਇਸ ਦੌਰਾਨ ਅੱਗੇ ਵਾਲੀ ਸੀਟ ‘ਤੇ ਬੈਠੇ 3 ਸਾਲਾਂ ਬੱਚੇ ਸਣੇ 7 ਲੋਕਾਂ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: