ਲੋਕ ਸਭਾ ਜ਼ਿਮਨੀ ਚੋਣ ‘ਚ ‘ਆਪ’ ਉਮੀਦਵਾਰ ਗੁਰਮੇਲ ਸਿੰਘ ਦਾ ਪ੍ਰਚਾਰ ਕਰਨ ਲਈ ਅੱਜ ਸੀਐੱਮ ਭਗਵੰਤ ਮਾਨ ਬਰਨਾਲਾ ਪੁੱਜੇ। ਉਨ੍ਹਾਂ ਸੰਗਰੂਰ ਦੇ ਭਦੌੜ, ਸ਼ਹਿਣਾ, ਉਗੋਕੇ, ਤਪਾ, ਰੁੜਕੇ ਕਲਾਂ, ਕਰਮਗੜ੍ਹ, ਨੰਗਲ, ਸੇਖਾ, ਰਾਜਗੜ੍ਹ ਅਤੇ ਹੋਰ ਕਈ ਪਿੰਡਾਂ/ਕਸਬਿਆਂ ਸਮੇਤ ਵੱਖ-ਵੱਖ ਥਾਵਾਂ ‘ਤੇ ਰੋਡ ਸ਼ੋਅ ਕੀਤੇ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਇਸ ਦੌਰਾਨ ਸੀ.ਐੱਮ. ਮਾਨ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ਮਿਲ ਕੇ ਮੈਨੂੰ ਪੰਜਾਬ ਦੀ ਕੁਰਸੀ ‘ਤੇ ਬਿਠਾਇਆ ਹੈ। ਮੈਨੂੰ 2-3 ਮਹੀਨੇ ਹੋ ਗਏ ਇਸ ਉਲਝੀ ਹੋਈ ਤਾਣੀ ਦੇ ਸਿਰੇ ਲਭਦਿਆਂ ਦੇ, ਹੁਣ ਇਸ ਦੇ ਦੋ-ਤਿੰਨ ਸਿਰੇ ਤਾਂ ਲਭ ਗਏ ਹਨ, ਅਸੀਂ ਉਨ੍ਹਾਂ ਨੂੰ ਅੰਦਰ ਕਰ ਦਿੱਤਾ ਹੈ, ਦੋ-ਤਿੰਨ ਹੋਰ ਲੱਭੀਂ ਬੈਠੇ ਹਾਂ।
ਉਨ੍ਹਾਂ ਕਿਹਾ ਕਿ ਲੀਡਰਾਂ-ਸਰਕਾਰਾਂ ਨੇ ਪੰਜਾਬ ਅਤੇ ਆਮ ਲੋਕਾਂ ਨੂੰ ਬਹੁਤ ਲੁੱਟਿਆ। ਹੁਣ ਤੁਸੀਂ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ। ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ। ਪੰਜਾਬ ਦੇ ਖ਼ਜ਼ਾਨੇ ‘ਚ ਪੈਸਾ ਵਾਪਸ ਆਵੇਗਾ। ਸੜਕਾਂ, ਸਕੂਲ ਅਤੇ ਹਸਪਤਾਲਾਂ ਦੇ ਰੂਪ ‘ਚ ਖ਼ਜ਼ਾਨੇ ਦਾ ਪੈਸਾ ਤੁਹਾਡੇ ‘ਤੇ ਹੀ ਲੱਗੇਗਾ। ਇਹ ਮੇਰਾ ਵਾਅਦਾ ਤੁਹਾਡੇ ਸਾਰਿਆਂ ਨਾਲ। ਉਨ੍ਹਾਂ ਕਿਹਾ ਕਿ ਤੁਸੀਂ ਜ਼ਿੰਮੇਵਾਰੀ ਨਿਭਾ ਦਿੱਤੀ ਤੇ ਹੁਣ ਜ਼ਿੰਮੇਵਾਰੀ ਨਿਭਾਉਣ ਦੀ ਵਾਰੀ ਮੇਰੀ ਹੈ।
ਇਸ ਦੌਰਾਨ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਗੜ ਰਹੀ ਕਥਿਤ ਸਥਿਤੀ ਨੂੰ ਲੈ ਕੇ ਹੰਗਾਮਾ ਕਰਨ ਲਈ ਵਿਰੋਧੀਆਂ ’ਤੇ ਵਰ੍ਹਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਚੰਗੇ ਸ਼ਾਸਨ ਤੋਂ ਹੈਰਾਨ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਖ਼ਿਲਾਫ਼ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਤੋਂ ਵਿਰੋਧੀ ਧਿਰ ਦੇ ਆਗੂ ਘਬਰਾ ਗਏ ਹਨ। ਉਹ ਹੁਣ ਜੇਲ੍ਹ ਜਾਣ ਤੋਂ ਡਰਦੇ ਹਨ।
ਦੱਸ ਦੇਈਏ ਕਿ ਲੋਕ ਸਭਾ ਜ਼ਿਮਨੀ ਚੋਣ ‘ਚ ‘ਆਪ’ ਉਮੀਦਵਾਰ ਗੁਰਮੇਲ ਸਿੰਘ ਦਾ ਪ੍ਰਚਾਰ ਕਰਨ ਲਈ ਅੱਜ ਸੀਐੱਮ ਭਗਵੰਤ ਮਾਨ ਬਰਨਾਲਾ ਪੁੱਜੇ। ਉਨ੍ਹਾਂ ਸੰਗਰੂਰ ਦੇ ਭਦੌੜ, ਸ਼ਹਿਣਾ, ਉਗੋਕੇ, ਤਪਾ, ਰੁੜਕੇ ਕਲਾਂ, ਕਰਮਗੜ੍ਹ, ਨੰਗਲ, ਸੇਖਾ, ਰਾਜਗੜ੍ਹ ਅਤੇ ਹੋਰ ਕਈ ਪਿੰਡਾਂ/ਕਸਬਿਆਂ ਸਮੇਤ ਵੱਖ-ਵੱਖ ਥਾਵਾਂ ‘ਤੇ ਰੋਡ ਸ਼ੋਅ ਕੀਤੇ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਵੀਡੀਓ ਲਈ ਕਲਿੱਕ ਕਰੋ -: