ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਰਾਮ ਰਹੀਮ ਇਸ ਵਾਰ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਪਹੁੰਚਿਆ ਹੈ। ਉਥੇ ਉਸ ਨੇ ਆਪਣੇ ਸਮਰਥਕਾਂ ਲਈ ਰਿਕਾਰਡਿਡ ਵੀਡੀਓ ਜਾਰੀ ਕੀਤਾ ਹੈ।ਉਸ ਨੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੇ ਪ੍ਰਸ਼ਾਸਨ ਦੇ ਨਿਰਦੇਸ਼ ਮੰਨਣ ਨੂੰ ਕਿਹਾ ਹੈ।
ਲਗਭਗ 1 ਮਿੰਟ 40 ਸੈਕੰਡ ਦੇ ਵੀਡੀਓ ਵਿਚ ਬਾਬੇ ਦੀ ਦਾੜ੍ਹੀ ਕਾਲੀ ਦਿਖਾਈ ਦੇ ਰਹੀ ਹੈ। ਹਾਲਾਂਕਿ ਉਹ ਪਹਿਲਾਂ ਤੋਂ ਕਮਜ਼ੋਰ ਦਿਖਾਈ ਦੇ ਰਿਹਾ ਹੈ। ਉਸ ਨੇ ਸਫੈਦ ਕੁੜਤਾ ਪਜਾਮਾ ਪੈਰਾਂ ‘ਚ ਕ੍ਰਾਕਸ, ਸਿਰ ‘ਤੇ ਰਸਮੀ ਟੋਪੀ ਪਹਿਨੀ ਹੋਈ ਹੈ ਤੇ ਧੁੱਪ ਤੋਂ ਬਚਣ ਲਈ ਛਾਤਾ ਲਿਆ ਹੋਇਆ ਹੈ। ਡੇਰਾ ਮੁਖੀ ਨਾਲ ਉਸ ਦੀ ਮੂੰਹ ਬੋਲੀ ਹਨੀਪ੍ਰੀਤ ਤੇ ਰਾਮ ਰਹੀਮ ਦਾ ਚਚੇਰਾ ਭਰਾ ਵੀ ਹੈ।
ਹਨੀਪ੍ਰੀਤ, ਡੇਰਾ ਪ੍ਰਬੰਧਨ ਤੇ ਪਰਿਵਾਰ ਵਿਚ ਵਿਵਾਦ ਚੱਲ ਰਿਹਾ ਹੈ ਤੇ ਇਸੇ ਵਿਵਾਦ ਨੂੰ ਸੁਲਝਾਉਣ ਲਈ ਰਾਮ ਰਹੀਮ 5 ਮਹੀਨੇ ਵਿਚ ਦੂਜੀ ਵਾਰ ਪੈਰੋਲ ‘ਤੇ ਬਾਹਰ ਆਇਆ ਹੈ। ਜੇਲ੍ਹ ਤੋਂ ਪੈਰੋਲ ਮਿਲਣ ਦੇ ਬਾਅਦ ਡੇਰਾ ਮੁਖੀ ਗੁਰਮੀਤ ਨੇ ਪਹਿਲੀ ਵਾਰ ਵੀਡੀਓ ਮੈਸੇਜ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਯੂਪੀ ਤੋਂ ਬੋਲ ਰਹੇ ਹਾਂ। ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ। ਭਗਵਾਨ ਖੁਸ਼ੀਆਂ ਦੇਵੇ। ਤੁਸੀਂ ਬਹੁਤ ਦੇਰ ਤੋਂ ਕਹਿ ਰਹੇ ਸੀ ਕਿ ਗੁਰੂ ਜੀ ਕਦੋਂ ਆਓਗੇ। ਰਾਮ ਜੀ ਨੇ ਸੁਣ ਲਈ ਹੈ। ਅਸੀਂ ਤੁਹਾਡੀ ਸੇਵਾ ਵਿਚ ਖੜ੍ਹੇ ਹਾਂ। ਤੁਸੀਂ ਹਮੇਸ਼ਾ ਮੇਰੀ ਗੱਲ ਮੰਨੀ ਹੈ। ਪ੍ਰਸ਼ਾਸਨ ਦਾ ਸਹਿਯੋਗ ਕਰਨਾ ਹੈ। ਪੂਰਾ ਅਮਲ ਕਰਨਾ ਹੈ। ਤੁਸੀਂ ਐਡਮ ਬਲਾਕ ਦੇ ਸੇਵਾਦਾਰ ਦੇ ਅਨੁਸਾਰ ਚੱਲੋ।
ਡੇਰਾ ਸੱਚਾ ਸੌਦਾ ਪ੍ਰਬੰਧਨ ਨੇ ਟਵੀਟ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਪਿਤਾ ਜੀ ਅੱਜ ਪੈਰੋਲ ‘ਤੇ ਬਰਨਾਵਾ ਆਸ਼ਰਮ ਵਿਚ ਪਹੁੰਚ ਗਏ ਹਨ। ਉਨ੍ਹਾਂ ਨੇ ਸਾਰੀ ਸਾਧ ਸੰਗਤ ਨੂੰ ਘਰਾਂ ਵਿਚ ਰਹਿ ਕੇ ਨਾਂ ਸਿਮਰਨ ਕਰਨ ਦੀ ਅਪੀਲ ਕੀਤੀ ਹੈ ਤੇ ਜਿਵੇਂ ਹੀ ਅੱਗੇ ਦਾ ਪ੍ਰੋਗਰਾਮ ਹੋਵੇਗਾ, ਦੱਸਿਆ ਜਾਵੇਗਾ। ਸਾਧ ਸੰਗਤ ਨੂੰ ਏਡਮ ਬਲਾਕ ਤੇ ਬਾਕੀ ਜ਼ਿੰਮੇਵਾਰੀ ਸਮੇਂ-ਸਮੇਂ ‘ਤੇ ਸੂਚਿਤ ਕਰ ਦੇਣਗੇ। ਸਾਰਿਆਂ ਨੂੰ ਪ੍ਰਸ਼ਾਸਨ ਦਾ ਪੂਰਾ-ਪੂਰਾ ਸਾਥ ਦੇਣਾ ਹੈ।
ਰਾਮ ਰਹੀਮ ਨਾਲ ਹਨੀਪ੍ਰੀਤ ਤੇ ਕਜ਼ਨ ਭਰਾ ਵੀ ਬਾਗਪਤ ਪਹੁੰਚ ਗਏ ਹਨ। ਹਨੀਪ੍ਰੀਤ ਵੀਰਵਾਰ ਨੂੰ ਹੀ ਡੇਰੇ ਤੋਂ ਨਿਕਲ ਗਈ ਸੀ। ਹਾਲਾਂਕਿ ਡੇਰਾ ਮੁਖੀ ਦਾ ਪਰਿਵਾਰ ਸਿਰਸਾ ਵਿਚ ਹੀ ਹੈ। ਉਹ ਰਾਮ ਰਹੀਮ ਨੂੰ ਮਿਲਣ ਨਹੀਂ ਗਿਆ। ਪਿਛਲੇ ਵਾਰ ਉਸ ਨੂੰ 21 ਦਿਨਾਂ ਦੀ ਪੈਰੋਲ ਮਿਲੀ ਸੀ। ਇਸ ਦੌਰਾਨ ਉਹ ਆਪਣੇ ਗੁਰੂਗ੍ਰਾਮ ਸਥਿਤ ਆਸ਼ਰਮ ਵਿਚ ਰਿਹਾ ਸੀ। ਇਸ ਦੌਰਾਨ ਉਹ ਹਨੀਪ੍ਰੀਤ ਤੇ ਪਰਿਵਾਰ ਦੇ ਮੈਂਬਰਾਂ ਨਾਲ ਬਹੁਤ ਘੱਟ ਸਮੇਂ ਮਿਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: