ਵਾਸ਼ਿੰਗਟਨ: ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫਡੀਏ) ਨੇ ਸ਼ੁੱਕਰਵਾਰ ਨੂੰ ਛੋਟੇ ਬੱਚਿਆਂ ਵਿੱਚ ਐਮਰਜੈਂਸੀ ਵਰਤੋਂ ਲਈ ਫਾਈਜ਼ਰ ਅਤੇ ਮੋਡੇਰਨਾ ਦੇ ਕੋਵਿਡ-19 ਟੀਕਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜ਼ਿਆਦਾਤਰ ਇਨ੍ਹਾਂ ਦੇਸ਼ਾਂ ਵਿੱਚ ਇਸ ਉਮਰ ਵਰਗ ਦੇ ਬੱਚਿਆਂ ਨੂੰ ਵੈਕਸੀਨ ਦੀ ਡੋਜ਼ ਨਹੀਂ ਲੱਗੀ ਹੈ। ਏਜੰਸੀ ਨੇ ਛੇ ਮਹੀਨਿਆਂ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ਲਈ ਦੋ ਡੋਜ਼ ਵਾਲੀ ਮਾਡਰਨਾ ਵੈਕਸੀਨ ਅਤੇ ਛੇ ਮਹੀਨਿਆਂ ਤੋਂ ਚਾਰ ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਦੀ ਤਿੰਨ ਡੋਜ਼ ਦੀ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਮੁਖੀ ਰਾਬਰਟ ਕੈਲਿਫ ਨੇ ਇਕ ਬਿਆਨ ਵਿਚ ਕਿਹਾ ਕਿ ਬਹੁਤ ਸਾਰੇ ਮਾਪੇ, ਸਰਪ੍ਰਸਤ ਅਤੇ ਡਾਕਟਰ ਛੋਟੇ ਬੱਚਿਆਂ ਦਾ ਟੀਕਾਕਰਨ ਕਰਨ ਦੀ ਉਡੀਕ ਕਰ ਰਹੇ ਹਨ ਅਤੇ ਟੀਕਿਆਂ ਦੀ ਮਨਜ਼ੂਰੀ ਨਾਲ ਛੇ ਮਹੀਨੇ ਤੋਂ ਉਪਰ ਦੇ ਬੱਚਿਆਂ ਨੂੰ ਕੋਵਿਡ ਇਨਫੈਕਸ਼ਨ ਤੋਂ ਬਚਾਉਣ ਵਿੱਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਕੋਵਿਡ ਵੈਕਸੀਨ, ਛੋਟੇ ਬੱਚਿਆਂ ਲਈ ਬਹੁਤ ਗੰਭੀਰ ਨਤੀਜੇ ਜਿਵੇਂ ਹਸਪਤਾਲ ਵਿੱਚ ਭਰਤੀ ਹੋਣ ਜਾਂ ਮੌਤ ਤੋਂ ਬਚਾਉਣ ਵਿੱਚ ਮਦਦਗਾਰ ਸਿੱਧ ਹੋਵੇਗੀ। ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਸੈਂਟਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨੂੰ ਵੀ ਵੈਕਸੀਨ ਲਈ ਸਿਫਾਰਿਸ਼ ਕਰਨੀ ਹੋਵੇਗੀ। ਇਸ ਤੋਂ ਬਾਅਦ ਐਕਸਪਰਟਸ ਦੀ ਐਡਵਾਇਜ਼ਰੀ ਕਮੇਟੀ ਦੀ ਬੈਠਕ ਵਿੱਚ ਇਸ ਨੂੰ ਆਖਰੀ ਮਨਜ਼ੂਰੀ ਦੱਤੀ ਜਾਏਗੀ। ਹ ਬੈਠਕ ਜਲਦ ਹੀ ਹੋਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸੇ ਵਿਚਾਲੇ ਅਮਰੀਕੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਜਿਵੇਂ ਹੀ FDA ਦਾ ਫੈਸਲਾ ਆਉਂਦਾ ਹੈ, ਦੇਸ਼ ਭਰ ਵਿੱਚ 10 ਮਿਲੀਅਨ ਕੋਵਿਡ ਡੋਜ਼ ਤੁਰੰਤ ਭੇਜੇ ਜਾ ਸਕਦੇ ਹਨ। ਇਸ ਤੋਂ ਬਾਅਦ ਹਫ਼ਤਿਆਂ ਵਿੱਚ ਲੱਖਾਂ ਹੋਰ ਖੁਰਾਕਾਂ ਭੇਜੀਆਂ ਜਾ ਸਕਦੀਆਂ ਹਨ। ਇਹ ਦੋਵੇਂ ਟੀਕੇ ਮੈਸੇਂਜਰ ਆਰਐਨਏ ‘ਤੇ ਅਧਾਰਤ ਹਨ ਜੋ ਮਨੁੱਖੀ ਸੈੱਲਾਂ ਨੂੰ ਕੋਰੋਨਵਾਇਰਸ ਪ੍ਰੋਟੀਨ ਲਈ ਜੈਨੇਟਿਕ ਕੋਡ ਪ੍ਰਦਾਨ ਕਰਦੇ ਹਨ ਅਤੇ ਇਮਿਊਨ ਸਿਸਟਮ ਨੂੰ ਉਨ੍ਹਾਂ ਦੀ ਸਤ੍ਹਾ ‘ਤੇ ਦੁਬਾਰਾ ਵਿਕਸਿਤ ਕਰਨ ਵਿੱਚ ਮਦਦ ਕਰਦੇ ਹਨ। ਟਰਾਇਲ ਦੌਰਾਨ ਇਸ ਟੀਕੇ ਦਾ ਹਜ਼ਾਰਾਂ ਬੱਚਿਆਂ ‘ਤੇ ਪ੍ਰੀਖਣ ਕੀਤਾ ਗਿਆ।