Liver detox drinks: ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ‘ਚ ਸਰੀਰ ਨੂੰ ਸਿਹਤਮੰਦ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਸਰੀਰ ਦਾ ਹਰ ਅੰਗ ਬਹੁਤ ਹੀ ਜ਼ਰੂਰੀ ਹੈ। ਜੇਕਰ ਸਰੀਰ ਦੇ ਇੱਕ ਹਿੱਸੇ ‘ਚ ਕੋਈ ਸਮੱਸਿਆ ਆ ਜਾਵੇ ਤਾਂ ਹੋਰ ਵੀ ਕੋਈ ਅੰਗਾਂ ‘ਤੇ ਵੀ ਅਸਰ ਪੈਂਦਾ ਹੈ। ਲੀਵਰ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਇਹ ਕਈ ਮਿਨਰਲਜ਼ ਅਤੇ ਆਇਰਨ ਨੂੰ ਸਟੋਰ ਕਰਕੇ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ। ਪਿੱਤ ਦੇ ਐਂਜ਼ਾਈਮਾਂ ਨੂੰ ਦੁਬਾਰਾ ਐਕਟਿਵ ਕਰਨ ‘ਚ ਵੀ ਮਦਦ ਕਰਦਾ ਹੈ। ਲੀਵਰ ਨੂੰ ਡੀਟੌਕਸ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਲੀਵਰ ਨੂੰ ਡੀਟੌਕਸ ਕਰਨ ਲਈ ਕੁਝ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਲੀਵਰ ਨੂੰ ਡੀਟੌਕਸ ਕਰਨ ਦੀ ਕਦੋਂ ਹੁੰਦੀ ਹੈ ਜ਼ਰੂਰਤ: ਲੀਵਰ ਨੂੰ ਡੀਟੌਕਸ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਇਸਨੂੰ ਕਦੋਂ ਡੀਟੌਕਸ ਕਰਨ ਦੀ ਲੋੜ ਹੈ। ਜਦੋਂ ਇਹ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਹਾਡੇ ਲੀਵਰ ਨੂੰ ਡੀਟੌਕਸੀਫਾਈ ਕਰਨ ਦੀ ਲੋੜ ਹੁੰਦੀ ਹੈ।
- ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਥਕਾਵਟ ਮਹਿਸੂਸ ਹੋਣਾ
- ਸਕਿਨ ਦਾ ਰੰਗ ਬਦਲਣਾ
- ਵਾਰ-ਵਾਰ ਸਰੀਰ ‘ਚ ਐਲਰਜੀ ਹੋਣਾ
- ਛਾਤੀ ‘ਚ ਜਲਣ ਹੋਣਾ
- ਭੋਜਨ ਸਰੀਰ ਨੂੰ ਨਾ ਲੱਗ ਪਾਉਣਾ
- ਜਦੋਂ ਇਹ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਹਾਡੇ ਲੀਵਰ ਨੂੰ ਡੀਟੌਕਸਫਾਈ ਕਰਨ ਦੀ ਲੋੜ ਹੁੰਦੀ ਹੈ।
ਕਿਵੇਂ ਕਰੀਏ ਡੀਟੌਕਸ ?
ਹਲਦੀ ਦਾ ਪਾਣੀ ਪੀਓ: ਖਾਣੇ ‘ਚ ਵਰਤੋਂ ਹੋਣ ਦੇ ਨਾਲ-ਨਾਲ ਹਲਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਜੇਕਰ ਤੁਹਾਨੂੰ ਲੀਵਰ ਸੰਬੰਧੀ ਸਮੱਸਿਆ ਹੈ ਤਾਂ ਤੁਹਾਨੂੰ ਹਲਦੀ ਦੇ ਪਾਣੀ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ। ਇਹ ਤੁਹਾਡੇ ਸਰੀਰ ‘ਚ ਐਨਜ਼ਾਈਮਜ਼ ਨੂੰ ਬੂਸਟ ਕਰਨ ਦਾ ਕੰਮ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਪੇਟ ਦੇ ਅੰਦਰ ਮੌਜੂਦ ਜ਼ਹਿਰੀਲੇ ਤੱਤ ਬਾਹਰ ਨਿਕਲ ਸਕਦੇ ਹਨ।
ਹਲਦੀ ਦਾ ਪਾਣੀ ਕਦੋਂ ਪੀਣਾ ਚਾਹੀਦਾ: ਲੀਵਰ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਰੋਜ਼ਾਨਾ ਸੌਣ ਤੋਂ ਪਹਿਲਾਂ ਹਲਦੀ ਦਾ ਪਾਣੀ ਪੀ ਸਕਦੇ ਹੋ। ਇਸ ਨੂੰ ਬਣਾਉਣ ਲਈ ਕੱਚੀ ਹਲਦੀ ਦੇ ਟੁਕੜੇ ਨੂੰ ਇਕ ਗਲਾਸ ਪਾਣੀ ‘ਚ ਮਿਲਾ ਲਓ। ਫਿਰ ਇਸ ਨੂੰ ਫਿਲਟਰ ਕਰੋ। ਇਸ ਤੋਂ ਬਾਅਦ ਤੁਸੀਂ ਹਲਦੀ ਵਾਲਾ ਪਾਣੀ ਪੀ ਸਕਦੇ ਹੋ।
ਨਿੰਬੂ ਅਤੇ ਗੁਣਗੁਣਾ ਪਾਣੀ ਪੀਓ: ਬਹੁਤ ਸਾਰੇ ਲੋਕ ਸਰੀਰ ਦੇ ਫੈਟ ਨੂੰ ਘੱਟ ਕਰਨ ਲਈ ਗੁਣਗੁਣੇ ਪਾਣੀ ਨਾਲ ਨਿੰਬੂ ਪਾਣੀ ਪੀਂਦੇ ਹਨ। ਨਿੰਬੂ ਤੁਹਾਡੇ ਲੀਵਰ ਨੂੰ ਸਾਫ਼ ਕਰਨ ‘ਚ ਮਦਦ ਕਰਦਾ ਹੈ। ਰੋਜ਼ਾਨਾ ਇੱਕ ਗਲਾਸ ਗੁਣਗੁਣੇ ਪਾਣੀ ‘ਚ ਨਿੰਬੂ ਮਿਲਾ ਕੇ ਪੀਓ। ਇਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਣਗੇ ਅਤੇ ਤੁਹਾਡਾ ਲੀਵਰ ਸਿਹਤਮੰਦ ਰਹੇਗਾ।
ਕਦੋਂ ਪੀਣਾ ਚਾਹੀਦਾ ਨਿੰਬੂ ਅਤੇ ਗੁਣਗੁਣਾ ਪਾਣੀ: ਤੁਸੀਂ ਸਵੇਰੇ ਅਤੇ ਸ਼ਾਮ ਕਿਸੇ ਵੀ ਸਮੇਂ ਗੁਣਗੁਣੇ ਪਾਣੀ ਨਾਲ ਨਿੰਬੂ ਪਾਣੀ ਵੀ ਪੀ ਸਕਦੇ ਹੋ। ਮਾਹਿਰਾਂ ਦੇ ਅਨੁਸਾਰ ਇੱਕ ਦਿਨ ‘ਚ ਇੱਕ ਗਿਲਾਸ ਤੋਂ ਜ਼ਿਆਦਾ ਗੁਣਗੁਣਾ ਪਾਣੀ ਅਤੇ ਨਿੰਬੂ ਨਹੀਂ ਪੀਣਾ ਚਾਹੀਦਾ ਹੈ।
ਕਿਵੇਂ ਰੱਖਿਆ ਜਾਵੇ ਲੀਵਰ ਨੂੰ ਤੰਦਰੁਸਤ: ਜੇਕਰ ਤੁਸੀਂ ਆਪਣੇ ਲੀਵਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਖਾਣ-ਪੀਣ ਦੀਆਂ ਆਦਤਾਂ ‘ਚ ਵੀ ਬਦਲਾਅ ਕਰਨਾ ਹੋਵੇਗਾ। ਪੀਜ਼ਾ, ਬਰਗਰ, ਨੂਡਲਜ਼ ਜਾਂ ਕਿਸੇ ਵੀ ਤਰ੍ਹਾਂ ਦਾ ਜੰਕ ਫੂਡ, ਸ਼ਰਾਬ, ਸਿਗਰੇਟ ਵਰਗੀਆਂ ਆਦਤਾਂ ਨੂੰ ਛੱਡ ਦੇਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਲੀਵਰ ਹਮੇਸ਼ਾ ਸਿਹਤਮੰਦ ਰਹੇਗਾ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਲੀਵਰ ਦੀ ਕੋਈ ਗੰਭੀਰ ਬੀਮਾਰੀ ਹੈ ਜਾਂ ਤੁਸੀਂ ਕਿਸੇ ਹੋਰ ਤਰ੍ਹਾਂ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਡਾਕਟਰ ਦੀ ਸਲਾਹ ਤੋਂ ਬਿਨਾਂ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰੋ। ਕੋਈ ਵੀ ਉਪਾਅ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਸਿਹਤ ਮਾਹਿਰਾਂ ਦੀ ਸਲਾਹ ਲਓ।