Uric Acid joint swelling: ਅੱਜ ਕੱਲ੍ਹ ਦੇ ਖ਼ਰਾਬ ਲਾਈਫਸਟਾਈਲ, ਗਲਤ ਖਾਣ-ਪੀਣ ਅਤੇ ਆਲਸ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਵਧ ਰਹੀਆਂ ਹਨ। ਯੂਰਿਕ ਐਸਿਡ, ਥਾਇਰਾਈਡ, ਸ਼ੂਗਰ, ਮੋਟਾਪਾ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਯੂਰਿਕ ਐਸਿਡ ਵਧਣ ਨਾਲ ਜੋੜਾਂ ‘ਚ ਕ੍ਰਿਸਟਲ ਜਮ੍ਹਾ ਹੋਣ ਲੱਗਦੇ ਹਨ ਜਿਸ ਕਾਰਨ ਜੋੜਾਂ ‘ਚ ਲਗਾਤਾਰ ਦਰਦ ਰਹਿੰਦਾ ਹੈ। ਅਜਿਹੇ ‘ਚ ਡਾਕਟਰ ਸਿਰਫ ਉਹੀ ਚੀਜ਼ਾਂ ਖਾਣ ਦੀ ਸਲਾਹ ਦਿੰਦੇ ਹਨ ਜਿਨ੍ਹਾਂ ਨੂੰ ਖਾਣ ਨਾਲ ਯੂਰਿਕ ਐਸਿਡ ਵੀ ਘੱਟ ਹੋ ਸਕਦਾ ਹੈ ਅਤੇ ਦਰਦ ਅਤੇ ਸੋਜ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲ ਸਕਦੀ ਹੈ। ਇਸ ਲਈ ਅੱਜ ਜਾਣਦੇ ਇਕ ਅਜਿਹੀ ਚੀਜ਼ ਬਾਰੇ ਜਿਸ ਦੀ ਸੀਮਤ ਮਾਤਰਾ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਸ ਬਾਰੇ…
ਪੀਪਲ ਦੇ ਰੁੱਖ ਦੀ ਛੱਲ: ਤੁਸੀਂ ਪੀਪਲ ਦੇ ਦਰੱਖਤ ਦੀ ਛੱਲ ਤੋਂ ਤਿਆਰ ਕੀਤਾ ਹੋਇਆ ਕਾੜ੍ਹਾ ਪੀ ਸਕਦੇ ਹੋ। ਇਸ ਨੂੰ ਲਗਾਤਾਰ ਪੀਣ ਨਾਲ ਯੂਰਿਕ ਐਸਿਡ ਵਧਣ ਤੋਂ ਰਾਹਤ ਮਿਲੇਗੀ।
ਕਿਵੇਂ ਤਿਆਰ ਕਰੀਏ ਕਾੜਾ ?
- ਸਭ ਤੋਂ ਪਹਿਲਾਂ 250 ਮਿਲੀਲੀਟਰ ਪਾਣੀ ‘ਚ 10 ਗ੍ਰਾਮ ਪੀਪਲ ਦੀ ਛਾਲ ਨੂੰ ਘੱਟ ਸੇਕ ‘ਤੇ ਪਕਾਓ।
- ਇਸ ਪਾਣੀ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਅੱਧਾ ਰਹਿ ਨਾ ਜਾਵੇ
- ਅੱਧਾ ਹੋਣ ਤੱਕ ਪੱਕਣ ‘ਤੇ ਕਾੜਾ ਬਣਕੇ ਤਿਆਰ ਹੋ ਜਾਵੇਗਾ
- ਤੁਸੀਂ ਇਸ ਕਾੜ੍ਹੇ ਨੂੰ ਦਿਨ ‘ਚ ਦੋ ਵਾਰ ਪੀ ਸਕਦੇ ਹੋ।
- ਇਹ ਤੁਹਾਡਾ ਵਧਿਆ ਹੋਇਆ ਯੂਰਿਕ ਐਸਿਡ ਘੱਟ ਹੋ ਜਾਵੇਗਾ
ਧਨੀਏ ਦੇ ਪੱਤੇ: ਪੀਪਲ ਦੇ ਦਰੱਖਤ ਦੀ ਸੱਕ ਤੋਂ ਇਲਾਵਾ ਧਨੀਏ ਦੇ ਪੱਤੇ ਵੀ ਯੂਰਿਕ ਐਸਿਡ ਨੂੰ ਘੱਟ ਕਰਨ ‘ਚ ਲਾਭਦਾਇਕ ਹੋ ਸਕਦੇ ਹਨ। ਧਨੀਏ ਦੇ ਪੱਤਿਆਂ ‘ਚ ਪ੍ਰੋਟੀਨ, ਫਾਸਫੋਰਸ ਅਤੇ ਵਿਟਾਮਿਨ-ਕੇ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੇਕਰ ਤੁਹਾਡਾ ਯੂਰਿਕ ਐਸਿਡ ਵੱਧਦਾ ਹੈ ਤਾਂ ਤੁਸੀਂ ਇਨ੍ਹਾਂ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਧਨੀਏ ਦੇ ਪੱਤਿਆਂ ਨੂੰ ਉਬਾਲ ਕੇ ਪਾਣੀ ਤਿਆਰ ਕਰੋ। ਫਿਰ ਇਸ ਪਾਣੀ ਨੂੰ ਸਵੇਰੇ ਖਾਲੀ ਪੇਟ ਪੀਓ।
ਪਾਨ ਦੇ ਪੱਤੇ: ਯੂਰਿਕ ਐਸਿਡ ਨੂੰ ਘੱਟ ਕਰਨ ਲਈ ਤੁਸੀਂ ਪਾਨ ਦੇ ਪੱਤੇ ਦੀ ਵੀ ਵਰਤੋਂ ਕਰ ਸਕਦੇ ਹੋ। ਸਵੇਰੇ ਤੁਸੀਂ ਪਾਨ ਦੇ ਪੱਤੇ ਖਾਓ। ਇਹ ਤੁਹਾਡੇ ਯੂਰਿਕ ਐਸਿਡ ਨੂੰ ਘੱਟ ਕਰਨ ‘ਚ ਬਹੁਤ ਫਾਇਦੇਮੰਦ ਸਾਬਤ ਹੋਵੇਗਾ।
ਕੜ੍ਹੀ ਪੱਤਾ: ਯੂਰਿਕ ਐਸਿਡ ਨੂੰ ਘੱਟ ਕਰਨ ਲਈ ਤੁਸੀਂ ਕੜ੍ਹੀ ਪੱਤੇ ਦੀ ਵਰਤੋਂ ਵੀ ਕਰ ਸਕਦੇ ਹੋ। ਰੋਜ਼ਾਨਾ ਸਵੇਰੇ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ। ਤੁਸੀਂ ਸਵੇਰੇ ਖਾਲੀ ਪੇਟ ਕੜੀ ਪੱਤਾ ਚਬਾ ਸਕਦੇ ਹੋ।