Anemia Best Food Combination: ਸਰੀਰ ‘ਚ ਖੂਨ ਦੀ ਕਮੀ ਇੱਕ ਬਹੁਤ ਹੀ ਗੰਭੀਰ ਸਿਹਤ ਸਥਿਤੀ ਹੈ। ਅਜਿਹੇ ‘ਚ ਤੁਹਾਡੇ ਸਰੀਰ ‘ਚ ਰੈੱਡ ਸੈੱਲ ਘੱਟ ਹੋਣ ਲੱਗਦੇ ਹਨ ਜੋ ਤੁਹਾਡੇ ਸਰੀਰ ਨੂੰ ਆਕਸੀਜਨ ਸਪਲਾਈ ਕਰਦੇ ਹਨ। ਜੇਕਰ ਸਰੀਰ ‘ਚ ਖੂਨ ਦੀ ਕਮੀ ਹੋ ਜਾਵੇ ਤਾਂ ਕਈ ਗੰਭੀਰ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਸਰੀਰ ਪੀਲਾ ਪੈਣ ਲੱਗਦਾ ਹੈ ਹਰ ਸਮੇਂ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ, ਬਹੁਤ ਜ਼ਿਆਦਾ ਨੀਂਦ ਆਉਂਦੀ ਹੈ, ਚਿਹਰੇ ‘ਤੇ ਕਾਲੇ ਘੇਰੇ ਅਤੇ ਛਾਈਆਂ ਦੇ ਨਾਲ-ਨਾਲ ਵਾਲ ਝੜਨ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਅਨੀਮੀਆ ਕਾਰਨ ਤੁਹਾਡੀ ਇਮਿਊਨਿਟੀ ਕਮਜ਼ੋਰ ਹੋਣ ਲੱਗਦੀ ਹੈ ਨਾਲ ਹੀ ਕਈ ਗੰਭੀਰ ਬੀਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ। ਹਾਲਾਂਕਿ ਇਹ ਸਮੱਸਿਆ ਮਰਦਾਂ ਦੇ ਮੁਕਾਬਲੇ ਔਰਤਾਂ ‘ਚ ਜ਼ਿਆਦਾ ਹੁੰਦੀ ਹੈ। ਪਰ ਜੇਕਰ ਸਰੀਰ ‘ਚ ਅਨੀਮੀਆ ਦੀ ਸਥਿਤੀ ਲੰਬੇ ਸਮੇਂ ਤੱਕ ਬਣੀ ਰਹੇ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਕੁਝ ਅਜਿਹੇ ਫੂਡ ਕੰਬੀਨੇਸ਼ਨ ਜੋ ਸਰੀਰ ‘ਚ ਖੂਨ ਦੀ ਕਮੀ ਨੂੰ ਦੂਰ ਕਰਦੇ ਹਨ….
ਸਰੀਰ ‘ਚ ਅਨੀਮੀਆ ਨੂੰ ਦੂਰ ਕਰਨ ਲਈ 5 Food Combination
ਵੈਜੀਟੇਬਲ ਜੂਸ ‘ਚ ਆਂਵਲਾ, ਅਮਰੂਦ, ਹਰੇ ਪੱਤੇ, ਸੰਤਰਾ ਜਾਂ ਨਿੰਬੂ ਮਿਲਾਓ: ਵੈਜੀਟੇਬਲ ਜੂਸ ‘ਚ ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਜ਼ਿੰਕ, ਫੋਲਿਕ ਐਸਿਡ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ ਖਾਸ ਕਰਕੇ ਹਰੀਆਂ ਪੱਤੇਦਾਰ ਸਬਜ਼ੀਆਂ ‘ਚ। ਜਦੋਂ ਤੁਸੀਂ ਸਬਜ਼ੀਆਂ ਦੇ ਨਾਲ ਆਂਵਲਾ, ਅਮਰੂਦ, ਨਿੰਬੂ ਪਾਣੀ ਜਾਂ ਹੋਰ ਕੋਈ ਵਿਟਾਮਿਨ ਸੀ ਨਾਲ ਭਰਪੂਰ ਫ਼ੂਡ ਮਿਕਸ ਕਰਦੇ ਹੋ ਤਾਂ ਇਹ combination ਸਰੀਰ ‘ਚ ਆਇਰਨ ਦੀ ਸਮਾਈ ਨੂੰ ਬਿਹਤਰ ਬਣਾਉਂਦਾ ਹੈ। ਜਿਸ ਨਾਲ ਖੂਨ ਦੀ ਕਮੀ ਜਲਦੀ ਪੂਰੀ ਹੁੰਦੀ ਹੈ।
ਰੋਟੀ ਅਤੇ ਸਬਜ਼ੀਆਂ ‘ਚ ਅਜਵਾਇਣ: ਅਜਵਾਇਣ ‘ਚ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ। ਨਾਲ ਹੀ ਇਹ ਤੁਹਾਡੀ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਨ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਰੱਖਣ ‘ਚ ਵੀ ਮਦਦ ਕਰਦਾ ਹੈ। ਤੁਸੀਂ ਇਸ ਦੀ ਵਰਤੋਂ ਆਪਣੀਆਂ ਸਬਜ਼ੀਆਂ ‘ਚ ਤੜਕਾ ਲਗਾਉਣ ਲਈ ਕਰ ਸਕਦੇ ਹੋ। ਨਾਲ ਹੀ ਤੁਸੀਂ ਇਸ ਨੂੰ ਆਟੇ ‘ਚ ਗੁੰਨ੍ਹ ਕੇ ਰੋਟੀਆਂ ਵੀ ਖਾ ਸਕਦੇ ਹੋ। ਤੁਸੀਂ ਚਾਹੋ ਤਾਂ ਅਜਵਾਈਨ ਦੇ ਪਾਣੀ ਦਾ ਸੇਵਨ ਵੀ ਕਰ ਸਕਦੇ ਹੋ।
ਸਬਜ਼ੀਆਂ ‘ਚ ਲਗਾਓ ਹਿੰਗ ਦਾ ਤੜਕਾ: ਹਿੰਗ ਤੁਹਾਡੀ ਪਾਚਨ ਕਿਰਿਆ ਨੂੰ ਸੁਧਾਰਨ ‘ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਹਿੰਗ ਦਾ ਸੇਵਨ ਖੂਨ ਨੂੰ ਪਤਲਾ ਕਰਨ ‘ਚ ਮਦਦ ਕਰਦਾ ਹੈ ਅਤੇ ਬਲੱਡ ਕਲੋਟਿੰਗ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਂਦਾ ਹੈ। ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ ਨਾਲ ਹੀ ਖੂਨ ਨੂੰ ਸ਼ੁੱਧ ਕਰਨ ‘ਚ ਵੀ ਮਦਦ ਕਰਦਾ ਹੈ। ਤੁਸੀਂ ਸਬਜ਼ੀਆਂ ‘ਚ ਹਿੰਗ ਦਾ ਤੜਕਾ ਲਗਾ ਸਕਦੇ ਹੋ ਜਾਂ ਗਰਮ ਪਾਣੀ ‘ਚ ਹਿੰਗ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ।
ਕੱਦੂ ਦੇ ਬੀਜਾਂ ਨਾਲ ਸੌਗੀ: ਕੱਦੂ ਦੇ ਬੀਜ ਪੌਸ਼ਟਿਕ ਤੱਤਾਂ ਦਾ ਭੰਡਾਰ ਹਨ। ਇਨ੍ਹਾਂ ‘ਚ ਹੈਲਥੀ ਫੈਟਸ ਪ੍ਰੋਟੀਨ ਫਾਈਬਰ, ਕੈਲਸ਼ੀਅਮ, ਓਮੇਗਾ-3 ਫੈਟੀ ਐਸਿਡ ਅਤੇ ਆਇਰਨ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਉਥੇ ਹੀ ਕਿਸ਼ਮਿਸ਼ ‘ਚ ਆਇਰਨ ਦੀ ਮਾਤਰਾ ਚੰਗੀ ਹੁੰਦੀ ਹੈ ਖਾਸ ਕਰਕੇ ਕਾਲੀ ਸੌਗੀ ਅਤੇ ਮੁਨੱਕਾ। ਦੋਵੇਂ ਅਨੀਮੀਆ ਨੂੰ ਠੀਕ ਕਰਨ ਲਈ ਜਾਣੇ ਜਾਂਦੇ ਹਨ। ਇਨ੍ਹਾਂ ਦੋਵਾਂ ਦਾ ਮਿਸ਼ਰਨ ਅਨੀਮੀਆ ਤੋਂ ਜਲਦੀ ਛੁਟਕਾਰਾ ਪਾਉਣ ‘ਚ ਮਦਦ ਕਰ ਸਕਦਾ ਹੈ। ਤੁਸੀਂ ਸਵੇਰੇ ਖਾਲੀ ਪੇਟ ਇਹਨਾਂ ਦਾ ਸੇਵਨ ਕਰ ਸਕਦੇ ਹੋ ਜਾਂ ਆਪਣੇ ਸ਼ੇਕ ਅਤੇ ਸਮੂਦੀ ‘ਚ ਇਹਨਾਂ ਦਾ ਆਨੰਦ ਲੈ ਸਕਦੇ ਹੋ।
ਨਿੰਬੂ ਪਾਣੀ ਨਾਲ ਦਵਾਈ ਲਓ: ਜੇਕਰ ਤੁਸੀਂ ਸਰੀਰ ‘ਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਅਤੇ ਅਨੀਮੀਆ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਲੈ ਰਹੇ ਹੋ ਤਾਂ ਇਸ ਦੇ ਸੇਵਨ ਲਈ ਪਾਣੀ ਦੀ ਬਜਾਏ ਨਿੰਬੂ ਪਾਣੀ ਦੀ ਵਰਤੋਂ ਕਰੋ। ਇਹ ਆਇਰਨ ਦੀ ਸਮਾਈ ਨੂੰ ਸੁਧਾਰਨ ਅਤੇ ਖੂਨ ‘ਚ ਆਕਸੀਜਨ ਦੇ ਸਰਕੂਲੇਸ਼ਨ ਨੂੰ ਵਧੀਆ ਬਣਾਉਣ ‘ਚ ਮਦਦ ਕਰੇਗਾ। ਨਾਲ ਹੀ ਇਹ ਖੂਨ ਦੀ ਕਮੀ ਨੂੰ ਤੇਜ਼ੀ ਨਾਲ ਦੂਰ ਕਰਨ ‘ਚ ਮਦਦ ਕਰੇਗਾ।