Hair wash care tips: ਹਰ ਔਰਤ ਚਾਹੁੰਦੀ ਹੈ ਕਿ ਉਸ ਦੇ ਵਾਲ ਲੰਬੇ, ਸੰਘਣੇ ਅਤੇ ਸਿਲਕੀ ਹੋਣ। ਕੈਮੀਕਲ ਯੁਕਤ ਸ਼ੈਂਪੂ ਵਾਲਾਂ ਦੀ ਚਮਕ ਅਤੇ ਲੰਬਾਈ ਨੂੰ ਖੋਹ ਰਹੇ ਹਨ। ਇਨ੍ਹਾਂ ਸ਼ੈਂਪੂਆਂ ਦੇ ਕਾਰਨ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਟੁੱਟਣ ਲੱਗਦੇ ਹਨ। ਅਜਿਹੇ ‘ਚ ਆਪਣੇ ਵਾਲਾਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਔਰਤਾਂ ਅਕਸਰ ਆਪਣੇ ਵਾਲਾਂ ਦੀ ਰੁਟੀਨ ਨੂੰ ਲੈ ਕੇ ਥੋੜ੍ਹੀ ਪਰੇਸ਼ਾਨੀ ‘ਚ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ ਕਿ ਤੁਹਾਨੂੰ ਹਫ਼ਤੇ ‘ਚ ਕਿੰਨੀ ਵਾਰ ਆਪਣੇ ਵਾਲ ਧੋਣੇ ਚਾਹੀਦੇ ਹਨ। ਤਾਂ ਆਓ ਜਾਣਦੇ ਹਾਂ ਕਿ ਵਾਲਾਂ ਨੂੰ ਕਦੋਂ ਧੋਣਾ ਚਾਹੀਦਾ ਹੈ ਤਾਂ ਕਿ ਇਹ ਸੰਘਣੇ ਅਤੇ ਸੁੰਦਰ ਦਿਖਾਈ ਦੇਣ।
ਸੁੱਕੇ ਵਾਲਾਂ ‘ਚ ਨਾ ਲਗਾਓ ਸ਼ੈਂਪੂ: ਸੁੱਕੇ ਵਾਲਾਂ ‘ਤੇ ਕਦੇ ਵੀ ਸ਼ੈਂਪੂ ਨਹੀਂ ਲਗਾਉਣਾ ਚਾਹੀਦਾ। ਵਾਲਾਂ ਨੂੰ ਚੰਗੀ ਤਰ੍ਹਾਂ ਗਿੱਲਾ ਕਰੋ ਅਤੇ ਫਿਰ ਇਸ ‘ਚ ਸ਼ੈਂਪੂ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਤੁਹਾਡੇ ਵਾਲਾਂ ਨੂੰ ਸ਼ੈਂਪੂ ਦੀ ਘੱਟ ਲੋੜ ਪਵੇਗੀ ਅਤੇ ਵਾਲ ਮਜ਼ਬੂਤ ਹੋਣਗੇ।
ਹਲਕੇ ਪਾਣੀ ‘ਚ ਸ਼ੈਂਪੂ ਪਾ ਕੇ ਕਰੋ ਵਰਤੋਂ: ਤੁਸੀਂ ਸ਼ੈਂਪੂ ਨੂੰ ਹਲਕੇ ਹੱਥਾਂ ਨਾਲ ਪਾਣੀ ‘ਚ ਮਿਲਾਓ ਅਤੇ ਫਿਰ ਇਸਨੂੰ ਆਪਣੇ ਵਾਲਾਂ ‘ਚ ਵਰਤੋ। ਇਸ ਨਾਲ ਸ਼ੈਂਪੂ ਵਾਲਾਂ ‘ਚ ਚੰਗੀ ਤਰ੍ਹਾਂ ਲੱਗ ਜਾਵੇਗਾ ਅਤੇ ਤੁਹਾਡੇ ਵਾਲ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ।
ਵਾਲਾਂ ਨੂੰ ਬਹੁਤ ਜ਼ਿਆਦਾ ਨਾ ਰਗੜੋ: ਸ਼ੈਂਪੂ ਲਗਾਉਂਦੇ ਸਮੇਂ ਆਪਣੇ ਵਾਲਾਂ ਨੂੰ ਜ਼ਿਆਦਾ ਨਾ ਰਗੜੋ। ਅਜਿਹਾ ਕਰਨ ਨਾਲ ਤੁਹਾਡੇ ਵਾਲ ਖਰਾਬ ਹੋ ਜਾਣਗੇ। ਡੈਮੇਜ਼ ਵਾਲ ਕਮਜ਼ੋਰ ਹੋ ਕੇ ਟੁੱਟਣ ਲੱਗ ਜਾਣਗੇ। ਇਸ ਲਈ ਵਾਲਾਂ ਨੂੰ ਧੋਣ ਵੇਲੇ ਜ਼ਿਆਦਾ ਰਗੜੋ ਨਾ। ਵਾਲਾਂ ਨੂੰ ਹਲਕੇ ਹੱਥਾਂ ਨਾਲ ਧੋਵੋ।
ਹਫ਼ਤੇ ‘ਚ ਇੰਨੀ ਵਾਰ ਕਰੋ ਸ਼ੈਂਪੂ: ਤੁਸੀਂ ਹਫ਼ਤੇ ‘ਚ 2-3 ਵਾਰ ਸ਼ੈਂਪੂ ਦੀ ਵਰਤੋਂ ਕਰ ਸਕਦੇ ਹੋ। ਜੇਕਰ ਤੁਹਾਡੇ ਵਾਲ ਬਹੁਤ ਆਇਲੀ ਹਨ ਤਾਂ ਹਫ਼ਤੇ ‘ਚ 3 ਵਾਰ, ਜੇਕਰ ਤੁਹਾਡੇ ਵਾਲ ਡ੍ਰਾਈ ਹਨ ਤਾਂ ਹਫ਼ਤੇ ‘ਚ 2 ਵਾਰ ਅਤੇ ਜੇਕਰ ਤੁਹਾਡੇ ਵਾਲ ਨਾਰਮਲ ਹਨ ਤਾਂ ਤੁਸੀਂ ਵਾਲਾਂ ਦੀ ਜ਼ਰੂਰਤ ਅਨੁਸਾਰ ਸ਼ੈਂਪੂ ਕਰ ਸਕਦੇ ਹੋ।
ਆਇਲੀ ਵਾਲਾਂ ‘ਤੇ ਦੋ ਵਾਰ ਸ਼ੈਂਪੂ ਲਗਾਓ: ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਆਇਲੀ ਹਨ ਅਤੇ ਉਨ੍ਹਾਂ ‘ਚ ਤੇਲ ਆ ਜਾਂਦਾ ਹੈ ਤਾਂ ਤੁਸੀਂ 2 ਸ਼ੈਂਪੂ ਇਕੱਠੇ ਵਰਤ ਸਕਦੇ ਹੋ। ਜੇਕਰ ਤੁਹਾਡੇ ਵਾਲ ਡ੍ਰਾਈ ਹਨ ਤਾਂ ਇਕੱਠੇ ਦੋ ਵਾਰ ਸ਼ੈਂਪੂ ਨਾ ਲਗਾਓ। ਇਸ ਨਾਲ ਵਾਲਾਂ ਦੀ ਪ੍ਰੋਟੈਕਟਿਵ ਲੇਅਰ ਖ਼ਰਾਬ ਹੋ ਸਕਦੀ ਹੈ ਅਤੇ ਵਾਲਾਂ ‘ਚ ਮੌਜੂਦ ਨੈਚੂਰਲ ਆਇਲ ਨਿਕਲ ਜਾਂਦੇ ਹਨ। ਸਿਰਫ਼ ਇੱਕ ਵਾਰ ਸ਼ੈਂਪੂ ਨਾਲ ਵੀ ਵਾਲ ਸਾਫ਼ ਹੋ ਸਕਦੇ ਹਨ।
ਸਕੈਲਪ ‘ਤੇ ਲਗਾਓ ਕੰਡੀਸ਼ਨਰ: ਤੁਸੀਂ ਆਪਣੇ ਵਾਲਾਂ ‘ਚ ਕੰਡੀਸ਼ਨਰ ਦੀ ਵਰਤੋਂ ਕਰ ਸਕਦੇ ਹੋ। ਪਰ ਜੜ੍ਹਾਂ ‘ਤੇ ਕਦੇ ਵੀ ਕੰਡੀਸ਼ਨਰ ਦੀ ਵਰਤੋਂ ਨਾ ਕਰੋ। ਇਹ ਤੁਹਾਡੀਆਂ ਜੜ੍ਹਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦਾ ਵਾਲਾਂ ਦੇ ਵਾਧੇ ‘ਤੇ ਵੀ ਅਸਰ ਪੈ ਸਕਦਾ ਹੈ।
ਧੋਣ ਤੋਂ ਬਾਅਦ ਰਗੜੋ ਨਾ: ਆਪਣੇ ਵਾਲਾਂ ਨੂੰ ਧੋਣ ਤੋਂ ਬਾਅਦ ਰਗੜ ਕੇ ਇਨ੍ਹਾਂ ਨੂੰ ਨਾ ਸੁਕਾਓ। ਵਾਲਾਂ ਨੂੰ ਤੌਲੀਏ ਨਾਲ ਹਲਕੇ ਹੱਥਾਂ ਨਾਲ ਪੈਟ ਕਰੋ। ਜੇਕਰ ਤੁਸੀਂ ਸਵੇਰੇ ਵਾਲ ਨਹੀਂ ਧੋ ਸਕਦੇ ਹੋ ਤਾਂ ਰਾਤ ਨੂੰ ਵਾਲ ਧੋ ਲਓ। ਅਜਿਹਾ ਕਰਨ ਨਾਲ ਤੁਹਾਡੇ ਵਾਲ ਕੁਦਰਤੀ ਤੌਰ ‘ਤੇ ਸੁੱਕ ਜਾਣਗੇ।