Dry Coconut women benefits: ਔਰਤਾਂ ਲਈ ਸੁੱਕਾ ਨਾਰੀਅਲ ਖਾਣ ਦੇ ਕੀ ਫਾਇਦੇ ਹਨ? ਨਾਰੀਅਲ ਕਈ ਤਰ੍ਹਾਂ ਦਾ ਹੁੰਦਾ ਹੈ, ਉਨ੍ਹਾਂ ‘ਚ ਪਾਣੀ ਵਾਲਾ ਨਾਰੀਅਲ, ਜਟਾ ਨਾਰੀਅਲ ਅਤੇ ਸੁੱਕਾ ਨਾਰੀਅਲ ਸ਼ਾਮਲ ਹੈ। ਹਰ ਤਰ੍ਹਾਂ ਦਾ ਨਾਰੀਅਲ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਨਾਰੀਅਲ ਟੇਸਟੀ ਹੋਣ ਦੇ ਨਾਲ ਹੈਲਥੀ ਵੀ ਹੁੰਦਾ ਹੈ ਜਿਸ ਕਾਰਨ ਜ਼ਿਆਦਾਤਰ ਲੋਕ ਇਸ ਨੂੰ ਆਪਣੀ ਡਾਇਟ ‘ਚ ਜ਼ਰੂਰ ਸ਼ਾਮਲ ਕਰਦੇ ਹਨ। ਨਾਰੀਅਲ ਦਾ ਸੇਵਨ ਹਰ ਉਮਰ ਦੇ ਲੋਕਾਂ ਲਈ ਜ਼ਰੂਰੀ ਹੈ। ਪਰ ਅੱਜ ਅਸੀਂ ਤੁਹਾਨੂੰ ਔਰਤਾਂ ਲਈ ਸੁੱਕੇ ਨਾਰੀਅਲ ਦੇ ਫ਼ਾਇਦਿਆਂ ਬਾਰੇ ਦੱਸਾਂਗੇ…
ਜ਼ਿਆਦਾਤਰ ਘਰਾਂ ‘ਚ ਸੁੱਕਾ ਨਾਰੀਅਲ ਹੁੰਦਾ ਹੀ ਹੈ ਕਿਉਂਕਿ ਲੋਕ ਇਸ ਦੀ ਵਰਤੋਂ ਸੂਜੀ, ਖੀਰ, ਹਲਵਾ, ਆਈਸਕ੍ਰੀਮ ਅਤੇ ਹੋਰ ਮਿੱਠੇ ਪਕਵਾਨਾਂ ‘ਚ ਕਰਦੇ ਹਨ। ਨਾਲ ਹੀ ਸੁੱਕੇ ਨਾਰੀਅਲ ਤੋਂ ਕਈ ਤਰ੍ਹਾਂ ਦੀਆਂ ਡਿਸ਼ੇਜ ਵੀ ਤਿਆਰ ਹੁੰਦੀਆਂ ਹਨ। ਨਾਰੀਅਲ ਮਿੱਠੇ ਪਕਵਾਨਾਂ ਦੇ ਸਵਾਦ ਅਤੇ ਪੌਸ਼ਟਿਕ ਤੱਤਾਂ ਨੂੰ ਵਧਾਉਂਦਾ ਹੈ। ਇਹ ਸਾਰੇ ਲੋਕਾਂ ਲਈ ਫਾਇਦੇਮੰਦ ਹੈ ਪਰ ਔਰਤਾਂ ਲਈ ਇਸ ਦੇ ਫਾਇਦੇ ਬਹੁਤ ਜ਼ਿਆਦਾ ਹਨ। ਇਹ ਔਰਤਾਂ ‘ਚ ਅਨੀਮੀਆ ਨੂੰ ਦੂਰ ਕਰਦਾ ਹੈ, ਨਾਲ ਹੀ ਪ੍ਰੈਗਨੈਂਸੀ ਦੌਰਾਨ ਇਸ ਦਾ ਸੇਵਨ ਕਰਨਾ ਬੈਸਟ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਸੁੱਕਾ ਨਾਰੀਅਲ ਤੁਹਾਡੇ ਲਈ ਚਿਹਰੇ ਦੀ ਕਸਰਤ ਦਾ ਕੰਮ ਵੀ ਕਰਦਾ ਹੈ। ਇਸ ਨੂੰ ਚਬਾਉਣ ਨਾਲ ਫੇਸ਼ੀਅਲ ਐਕਸਰਸਾਈਜ਼ ਹੁੰਦੀ ਹੈ ਜਿਸ ਨਾਲ ਤੁਹਾਡੀ ਲੁੱਕ ‘ਚ ਸੁਧਾਰ ਹੁੰਦਾ ਹੈ।
ਸੁੱਕੇ ਨਾਰੀਅਲ ‘ਚ ਪੌਸ਼ਟਿਕ ਤੱਤ
- ਆਇਰਨ
- ਮੈਗਨੀਸ਼ੀਅਮ
- ਵਿਟਾਮਿਨ B6
- ਕੈਲਸ਼ੀਅਮ
- ਐਂਟੀਆਕਸੀਡੈਂਟਸ
ਔਰਤਾਂ ਲਈ ਸੁੱਕੇ ਨਾਰੀਅਲ ਦੇ ਫ਼ਾਇਦੇ: ਡ੍ਰਾਈ ਜਾਂ ਸੁੱਕਾ ਨਾਰੀਅਲ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਜੇਕਰ ਤੁਸੀਂ ਇਸ ਦਾ ਨਿਯਮਤ ਸੇਵਨ ਕਰਦੇ ਹੋ ਤਾਂ ਤੁਸੀਂ ਦਿਲ ਦੇ ਰੋਗਾਂ ਤੋਂ ਬਚ ਸਕਦੇ ਹੋ। ਪ੍ਰੈਗਨੈਂਸੀ ਦੌਰਾਨ ਵੀ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਸੁੱਕਾ ਨਾਰੀਅਲ ਔਰਤਾਂ ‘ਚ UTI ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ‘ਚ ਵੀ ਮਦਦ ਕਰਦਾ ਹੈ। ਜਾਣੋ ਸੁੱਕੇ ਨਾਰੀਅਲ ਦੇ ਫਾਇਦੇ-
ਆਇਰਨ ਦੀ ਕਮੀ ਨੂੰ ਦੂਰ ਕਰੇ ਸੁੱਕਾ ਨਾਰੀਅਲ: ਅਨੀਮੀਆ ਜਾਂ ਆਇਰਨ ਦੀ ਕਮੀ ਜ਼ਿਆਦਾਤਰ ਔਰਤਾਂ ‘ਚ ਦੇਖੀ ਜਾਂਦੀ ਹੈ। ਔਰਤਾਂ ‘ਚ ਆਇਰਨ ਦੀ ਕਮੀ ਕਾਰਨ ਸਰੀਰਕ ਕਮਜ਼ੋਰੀ ਦੇ ਨਾਲ ਕਈ ਹੋਰ ਸਮੱਸਿਆਵਾਂ ਤੋਂ ਵੀ ਪ੍ਰੇਸ਼ਾਨ ਰਹਿੰਦੀਆਂ ਹਨ। ਸੁੱਕੇ ਨਾਰੀਅਲ ‘ਚ ਆਇਰਨ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ ਇਸ ਲਈ ਇਸ ਨੂੰ ਔਰਤਾਂ ਲਈ ਫਾਇਦੇਮੰਦ ਮੰਨਿਆ ਗਿਆ ਹੈ। ਡਾਈਟ ‘ਚ ਨਾਰੀਅਲ ਨੂੰ ਸ਼ਾਮਲ ਕਰਨ ਨਾਲ ਆਇਰਨ ਜਾਂ ਅਨੀਮੀਆ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਇਹ ਆਸਾਨੀ ਨਾਲ ਹੀਮੋਗਲੋਬਿਨ ਵਧਾ ਸਕਦਾ ਹੈ। ਇਸੇ ਲਈ ਡਿਲੀਵਰੀ ਤੋਂ ਬਾਅਦ ਅਕਸਰ ਔਰਤਾਂ ਨੂੰ ਨਾਰੀਅਲ ਦੀ ਮਿਠਾਈ ਖੁਆਈ ਜਾਂਦੀ ਹੈ। ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਇਹ ਇੱਕ ਵਧੀਆ ਉਪਾਅ ਹੈ।
ਦਿਲ ਲਈ ਫਾਇਦੇਮੰਦ ਸੁੱਕਾ ਨਾਰੀਅਲ: ਸੁੱਕੇ ਨਾਰੀਅਲ ‘ਚ ਬਹੁਤ ਸਾਰੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਵੈਸੇ ਤਾਂ ਐਂਟੀਆਕਸੀਡੈਂਟ ਤੁਹਾਡੀ ਸਮੁੱਚੀ ਸਿਹਤ ਲਈ ਜ਼ਰੂਰੀ ਹਨ ਪਰ ਦਿਲ ਦੀ ਬਿਮਾਰੀ ਤੋਂ ਬਚਣ ਲਈ ਇੱਕ ਜ਼ਰੂਰੀ ਪੌਸ਼ਟਿਕ ਤੱਤ ਹੈ। ਨਾਰੀਅਲ ‘ਚ ਫੀਨੋਲਿਕ ਕੰਪਾਊਂਡ ਹੁੰਦੇ ਹਨ ਜੋ ਐਂਟੀਆਕਸੀਡੈਂਟ ਹੁੰਦੇ ਹਨ। ਇਹ ਕੰਪਾਊਂਡ ਸੈੱਲਜ਼ ਆਕਸੀਡੇਟਿਵ ਡੈਮੇਜ਼ ਨੂੰ ਰੋਕਦੇ ਹਨ। ਨਾਰੀਅਲ ਹਾਰਟ ਅਟੈਕ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। ਦਰਅਸਲ ਨਾਰੀਅਲ ਧਮਨੀਆਂ ‘ਚ ਪਲੇਕ ਬਣਨ ਤੋਂ ਰੋਕਦਾ ਹੈ ਜਿਸ ਨਾਲ ਹਾਰਟ ਬਲਾਕੇਜ ਨੂੰ ਵੀ ਰੋਕਿਆ ਜਾ ਸਕਦਾ ਹੈ।
ਗਾਊਟ ‘ਚ ਫਾਇਦੇਮੰਦ: ਔਰਤਾਂ ਅਕਸਰ ਗਠੀਏ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਗਠੀਆ ਇੱਕ ਬਹੁਤ ਹੀ ਦਰਦਨਾਕ ਸਮੱਸਿਆ ਹੈ। ਇਸ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਆਪਣੀ ਡਾਈਟ ‘ਚ ਸੁੱਕਾ ਨਾਰੀਅਲ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ‘ਚ ਥੋੜ੍ਹੀ ਮਾਤਰਾ ‘ਚ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਨਾਲ ਹੀ ਇਸ ‘ਚ ਮੌਜੂਦ ਹੋਰ ਪੋਸ਼ਕ ਤੱਤ ਤੁਹਾਡੇ ਪੂਰੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ।
ਪ੍ਰੈਗਨੈਂਸੀ ‘ਚ ਫ਼ਾਇਦੇਮੰਦ ਸੁੱਕਾ ਨਾਰੀਅਲ: ਪ੍ਰੈਗਨੈਂਸੀ ਦੌਰਾਨ ਵੀ ਸੁੱਕਾ ਨਾਰੀਅਲ ਆਸਾਨੀ ਨਾਲ ਖਾਧਾ ਜਾ ਸਕਦਾ ਹੈ। ਇਸ ਨਾਲ ਔਰਤਾਂ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਨਾਲ ਹੀ ਇਹ ਤੁਹਾਡੇ ਭਰੂਣ ਲਈ ਵੀ ਫਾਇਦੇਮੰਦ ਹੈ। ਨਾਰੀਅਲ ‘ਚ ਫੈਟੀ ਐਸਿਡ ਹੁੰਦੇ ਹਨ ਜੋ ਬੱਚੇ ਦੇ ਵਾਧੇ ਅਤੇ ਵਿਕਾਸ ‘ਚ ਮਦਦ ਕਰਦੇ ਹਨ। ਇਸ ਲਈ ਪ੍ਰੈਗਨੈਂਸੀ ਦੇ ਦੌਰਾਨ ਤੁਹਾਨੂੰ ਕਿਸੇ ਨਾ ਕਿਸੇ ਰੂਪ ‘ਚ ਸੁੱਕੇ ਨਾਰੀਅਲ ਦਾ ਸੇਵਨ ਕਰਨਾ ਚਾਹੀਦਾ ਹੈ।
ਫੇਸ਼ੀਅਲ ਐਕਸਰਸਾਈਜ਼ ‘ਚ ਲਾਭਕਾਰੀ: ਔਰਤਾਂ ਆਪਣੇ ਚਿਹਰੇ ਨੂੰ ਵਧੀਆ ਆਕਾਰ ਦੇਣ ਲਈ ਸੁੱਕੇ ਨਾਰੀਅਲ ਦਾ ਸੇਵਨ ਵੀ ਕਰ ਸਕਦੀਆਂ ਹਨ। ਦਰਅਸਲ ਸੁੱਕੇ ਨਾਰੀਅਲ ਨੂੰ ਬਹੁਤ ਵਾਰ ਚਬਾਉਣਾ ਪੈਂਦਾ ਹੈ ਜਿਸ ਨਾਲ ਫੇਸ਼ੀਅਲ ਐਕਸਰਸਾਈਜ਼ ਹੋ ਜਾਂਦੀ ਹੈ। ਅਜਿਹੇ ‘ਚ ਜੇਕਰ ਨਿਯਮਿਤ ਰੂਪ ਨਾਲ ਇਸ ਤਰ੍ਹਾਂ ਚਿਹਰੇ ਦੀ ਕਸਰਤ ਕੀਤੀ ਜਾਵੇ ਤਾਂ ਸਿਹਤ ਦੇ ਨਾਲ ਤੁਹਾਡੀ ਲੁੱਕ ‘ਚ ਵੀ ਸੁਧਾਰ ਹੋਵੇਗਾ।
ਇਮਿਊਨਿਟੀ ਵਧਾਉਂਦਾ ਹੈ ਸੁੱਕਾ ਨਾਰੀਅਲ: ਸੁੱਕਾ ਨਾਰੀਅਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਮੈਂਗਨੀਜ਼, ਪ੍ਰੋਟੀਨ ਅਤੇ ਆਇਰਨ ਚੰਗੀ ਮਾਤਰਾ ‘ਚ ਪਾਏ ਜਾਂਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਨੂੰ ਵਧਾਇਆ ਜਾ ਸਕਦਾ ਹੈ। ਸੁੱਕਾ ਨਾਰੀਅਲ ਤੁਹਾਡੀ ਇਮਿਊਨਿਟੀ ਵਧਾ ਕੇ ਬਿਮਾਰੀਆਂ ਨਾਲ ਲੜਨ ‘ਚ ਤੁਹਾਡੀ ਮਦਦ ਕਰਦਾ ਹੈ।
ਯੂਰਿਨ ਇੰਫੈਕਸ਼ਨ ਤੋਂ ਬਚਾਏ: ਔਰਤਾਂ ਨੂੰ ਅਕਸਰ ਯੂਰਿਨ ਇੰਫੈਕਸ਼ਨ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਨਾਰੀਅਲ ਦੇ ਸੇਵਨ ਨਾਲ ਯੂਰਿਨ ਇੰਫੈਕਸ਼ਨ ਜਾਂ ਯੂਰਿਨਰੀ ਇੰਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ। ਦਰਅਸਲ ਨਾਰੀਅਲ ਯੂਰਿਨ ਇੰਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਰੋਕਦਾ ਹੈ। ਨਾਰੀਅਲ ਖਾਣ ਨਾਲ ਯੂਟੀਆਈ ਵਰਗੇ ਗੰਭੀਰ ਸੰਕਰਮਣ ਨੂੰ ਵੀ ਰੋਕਿਆ ਜਾ ਸਕਦਾ ਹੈ।ਯੋਨੀ ਨੂੰ ਸਿਹਤਮੰਦ ਰੱਖਣ ਲਈ ਨਾਰੀਅਲ ਦਾ ਸੇਵਨ ਵੀ ਕਰ ਸਕਦੇ ਹੋ। ਨਾਰੀਅਲ ਪਾਣੀ ਯੂਰਿਨ ਇੰਫੈਕਸ਼ਨ ਤੋਂ ਵੀ ਬਚਾਉਂਦਾ ਹੈ।
ਬ੍ਰੈਸਟ ਦੁੱਧ ਨੂੰ ਵਧਾਏ: ਬ੍ਰੈਸਟਫੀਡਿੰਗ ਵਾਲੀਆਂ ਔਰਤਾਂ ਲਈ ਸੁੱਕੇ ਨਾਰੀਅਲ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ਦੇ ਸੇਵਨ ਨਾਲ ਬ੍ਰੈਸਟ ‘ਚ ਦੁੱਧ ਦਾ ਉਤਪਾਦਨ ਵਧਦਾ ਹੈ। ਨਾਲ ਹੀ ਬੱਚੇ ਨੂੰ ਲੋੜੀਂਦੇ ਪੋਸ਼ਕ ਤੱਤ ਵੀ ਮਿਲਦੇ ਹਨ। ਡਿਲੀਵਰੀ ਤੋਂ ਬਾਅਦ ਜੇਕਰ ਨਾਰੀਅਲ ਨੂੰ ਨਿਯਮਿਤ ਰੂਪ ਨਾਲ ਖਾਧਾ ਜਾਵੇ ਤਾਂ ਇਹ ਬੱਚੇ ਦੇ ਵਿਕਾਸ ‘ਚ ਮਦਦ ਕਰਦਾ ਹੈ। ਇਹ ਬੱਚੇ ਲਈ ਪੌਸ਼ਟਿਕ ਦੁੱਧ ਪੈਦਾ ਕਰਦਾ ਹੈ। ਦਰਅਸਲ ਨਾਰੀਅਲ ‘ਚ ਲੌਰਿਕ ਐਸਿਡ ਹੁੰਦਾ ਹੈ ਜੋ ਮਾਂ ਦੇ ਦੁੱਧ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਮਾਂ ਦਾ ਦੁੱਧ ਵਧਾਉਣ ਦਾ ਇਹ ਘਰੇਲੂ ਨੁਸਖ਼ਾ ਹੈ।
ਤੁਸੀਂ ਵੀ ਆਪਣੀ ਡਾਈਟ ‘ਚ ਸੁੱਕੇ ਨਾਰੀਅਲ ਨੂੰ ਸ਼ਾਮਲ ਕਰ ਸਕਦੇ ਹੋ। ਇਹ ਤੁਹਾਡੀ ਸਿਹਤ, ਸਕਿਨ ਅਤੇ ਬੱਚੇ ਲਈ ਫਾਇਦੇਮੰਦ ਹੈ। ਇਸ ਦੇ ਸੇਵਨ ਨਾਲ ਤੁਹਾਨੂੰ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ, ਇਸਨੂੰ ਆਸਾਨੀ ਨਾਲ ਖਾਧਾ ਜਾ ਸਕਦਾ ਹੈ। ਤੁਸੀਂ ਇਸਨੂੰ ਕਿਸੇ ਵੀ ਰੂਪ ‘ਚ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਨੂੰ ਪਕਵਾਨਾਂ ‘ਚ ਪਾ ਕੇ ਲੈ ਸਕਦੇ ਹੋ ਜੇਕਰ ਤੁਸੀਂ ਚਾਹੋ ਤਾਂ ਇਸ ਦੀ ਬਰਫੀ ਜਾਂ ਮਿਠਾਈ ਵੀ ਖਾ ਸਕਦੇ ਹੋ। ਜੇਕਰ ਚਾਹੋ ਤਾਂ ਇਸ ਨੂੰ ਸੁੱਕਾ ਵੀ ਖਾਧਾ ਜਾ ਸਕਦਾ ਹੈ।