Period cycle bad habits: ਔਰਤਾਂ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ‘ਚ ਪੀਰੀਅਡਜ਼ ਵੀ ਇੱਕ ਅਜਿਹੀ ਸਮੱਸਿਆ ਹੈ। ਪੀਰੀਅਡਜ਼ ਦੀ ਸਮੱਸਿਆ ਕਾਰਨ ਵੀ ਔਰਤਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਕਈ ਮਹੀਨਿਆਂ ਤੱਕ ਪੀਰੀਅਡਜ਼ ਨਹੀਂ ਆਉਂਦੇ ਤਾਂ ਡਾਕਟਰ ਦੀ ਸਲਾਹ ਲੈਣੀ ਪੈਂਦੀ ਹੈ। ਪੀਰੀਅਡਜ ਸਾਈਕਲ ਵਿਗੜਨ ਦਾ ਕਾਰਨ ਕੁੱਝ ਬੁਰੀਆਂ ਆਦਤਾਂ ਹੋ ਸਕਦੀਆਂ ਹਨ। ਔਰਤਾਂ ਦੀਆਂ ਇਨ੍ਹਾਂ ਆਦਤਾਂ ‘ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਮੱਸਿਆ ਜ਼ਿਆਦਾ ਨਾ ਵਧੇ। ਤਾਂ ਆਓ ਅਸੀਂ ਤੁਹਾਨੂੰ ਅਜਿਹੀਆਂ ਆਦਤਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਦੇ ਕਾਰਨ ਪੀਰੀਅਡਜ਼ ਸਾਈਕਲ ਖਰਾਬ ਹੋ ਸਕਦਾ ਹੈ।
ਬਹੁਤ ਜ਼ਿਆਦਾ ਦੇਰ ਤੱਕ ਸੌਣਾ: ਰਿਸਰਚ ਮੁਤਾਬਕ ਇੱਕ ਫਰੈਂਚ ਮਾਡਲ ਨੇ ਇਹ ਖੁਲਾਸਾ ਕੀਤਾ ਸੀ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ‘ਚ ਉਸ ਨੂੰ ਕਰੀਬ 12 ਘੰਟੇ ਸੌਣ ਦੀ ਆਦਤ ਪੈ ਗਈ ਸੀ ਜਿਸ ਕਾਰਨ ਉਸ ਦੇ ਲਾਈਫਸਟਾਈਲ ‘ਤੇ ਵੀ ਬਹੁਤ ਅਸਰ ਪਿਆ ਸੀ। ਉਨ੍ਹਾਂ ਨੂੰ ਲੰਬੇ ਸਮੇਂ ਤੋਂ ਪੀਰੀਅਡਜ ਨਾ ਆਉਣ ਦੀ ਸਮੱਸਿਆ ਹੋ ਗਈ ਸੀ।
ਵਜ਼ਨ ‘ਚ ਅਸਰ: ਕਈ ਵਾਰ ਭਾਰ ਬਹੁਤ ਵੱਧ ਜਾਂਦਾ ਹੈ ਜਾਂ ਬਹੁਤ ਜ਼ਿਆਦਾ ਭਾਰ ਘੱਟ ਜਾਂਦਾ ਹੈ। ਪੀਰੀਅਡਜ਼ ‘ਤੇ ਵੀ ਇਸ ਦਾ ਡੂੰਘਾ ਅਸਰ ਪੈਂਦਾ ਹੈ। ਭਾਰ ਵਧਣਾ ਜਾਂ ਘਟਣਾ ਵੀ ਪੀਰੀਅਡ ਸਾਈਕਲ ਨੂੰ ਵਿਗਾੜ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਬਹੁਤ ਜ਼ਿਆਦਾ ਕਸਰਤ ਕਰ ਰਹੇ ਹੋ ਜਾਂ ਆਪਣੇ ਵਜ਼ਨ ‘ਤੇ ਬਿਲਕੁਲ ਵੀ ਧਿਆਨ ਨਹੀਂ ਦੇ ਪਾ ਰਹੇ ਹੋ ਤਾਂ ਉਸ ਕਾਰਨ ਵੀ ਤੁਹਾਡੇ ਪੀਰੀਅਡ ਅਨਿਯਮਿਤ ਹੋ ਸਕਦੇ ਹਨ।
ਖ਼ਰਾਬ ਡਾਇਟ: ਸਿਹਤਮੰਦ ਸਰੀਰ ਲਈ ਚੰਗੀ ਖੁਰਾਕ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਖਾਣ-ਪੀਣ ‘ਚ ਕੋਈ ਕਮੀ ਆ ਜਾਵੇ ਤਾਂ ਇਸ ਦਾ ਸਿੱਧਾ ਅਸਰ ਸਿਹਤ ‘ਤੇ ਹੀ ਪੈਂਦਾ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਜੰਕ ਫੂਡ ਦਾ ਸੇਵਨ ਕਰਦੇ ਹੋ ਅਤੇ ਆਪਣੀ ਡਾਇਟ ‘ਚ ਪੌਸ਼ਟਿਕ ਤੱਤ ਸ਼ਾਮਲ ਨਹੀਂ ਕਰਦੇ ਹੋ ਤਾਂ ਤੁਹਾਡੇ ਪੀਰੀਅਡ ਸਮੇਂ ਤੋਂ ਪਹਿਲਾਂ ਆਉਣੇ ਬੰਦ ਹੋ ਸਕਦੇ ਹਨ।
ਗਰਭ ਨਿਰੋਧਕ ਗੋਲੀਆਂ: ਕਈ ਕੁੜੀਆਂ ਵਿਆਹ ਤੋਂ ਪਹਿਲਾਂ ਪ੍ਰੈਗਨੈਂਸੀ ਤੋਂ ਬਚਣ ਲਈ ਲੋੜ ਤੋਂ ਵੱਧ ਗਰਭ ਨਿਰੋਧਕ ਗੋਲੀਆਂ ਦਾ ਸੇਵਨ ਵੀ ਕਰਦੀਆਂ ਹਨ। ਮਾਹਿਰਾਂ ਦੇ ਅਨੁਸਾਰ ਬਰਥ ਕੰਟਰੋਲ ਜਾਂ ਗਰਭ ਨਿਰੋਧਕ ਗੋਲੀਆਂ ਤੁਹਾਡੇ ਸਰੀਰ ‘ਚ ਹਾਰਮੋਨਸ ਦੇ ਸੰਤੁਲਨ ਨੂੰ ਵਿਗਾੜ ਸਕਦੀਆਂ ਹਨ। ਜਿਸ ਕਾਰਨ ਤੁਹਾਨੂੰ ਅਨਿਯਮਿਤ ਪੀਰੀਅਡਜ਼ ਦੀ ਸਮੱਸਿਆ ਹੋ ਸਕਦੀ ਹੈ।
ਜ਼ਿਆਦਾ ਤਣਾਅ: ਤਣਾਅ ਸਰੀਰ ‘ਚ ਕਈ ਸਮੱਸਿਆਵਾਂ ਵੀ ਪੈਦਾ ਕਰ ਸਕਦਾ ਹੈ। ਤਣਾਅ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਹ ਤੁਹਾਡੇ ਪੀਰੀਅਡ ਸਾਈਕਲ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਤੁਹਾਨੂੰ ਤਣਾਅ ਤੋਂ ਦੂਰ ਰਹਿਣਾ ਚਾਹੀਦਾ ਹੈ।