ਇੰਦੌਰ ‘ਚ ਵੀਰਵਾਰ ਦੁਪਹਿਰ ਨੂੰ ਵੱਡਾ ਹਾਦਸਾ ਵਾਪਰ ਗਿਆ। ਸਿਮਰੋਲ ਥਾਣਾ ਖੇਤਰ ਦੇ ਭੈਰਵ ਘਾਟ ‘ਤੇ ਇੱਕ ਮੁਸਾਫਰਾਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਪਲਟ ਗਈ। ਬੱਸ ਇੰਦੌਰ ਤੋਂ ਖੰਡਵਾ ਜਾ ਰਹੀ ਸੀ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 17 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਬੱਸ ਭੈਰਵ ਘਾਟ ਨੇੜੇ 50 ਫੁੱਟ ਡੂੰਘੀ ਖਾਈ ‘ਚ ਡਿੱਗ ਗਈ। ਬੱਸ ਪੂਰੀ ਤਰ੍ਹਾਂ ਪਲਟ ਗਈ। ਉਸ ਦੇ ਚਾਰੇ ਪਹੀਏ ਉਪਰ ਹੋ ਗਏ। ਯਾਤਰੀਆਂ ਨੂੰ ਘਾਟ ਤੋਂ ਉੱਪਰ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ 108 ਐਂਬੂਲੈਂਸ ਸਣੇ ਮੌਕੇ ‘ਤੇ ਪਹੁੰਚ ਗਈ। ਇੰਦੌਰ ਤੋਂ ਵੀ ਚਾਰ ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।
ਜ਼ਖਮੀਆਂ ਨੂੰ ਨੇੜਲੇ ਹਸਪਤਾਲ ਭੇਜਿਆ ਜਾ ਰਿਹਾ ਹੈ। ਰਾਹਗੀਰਾਂ ਨੇ ਦੱਸਿਆ ਕਿ ਬੱਸ ਵਿੱਚ 50 ਤੋਂ 60 ਲੋਕ ਮੌਜੂਦ ਸਨ। ਹਾਦਸੇ ਤੋਂ ਬਾਅਦ ਸੜਕ ‘ਤੇ ਲੰਮਾ ਜਾਮ ਲੱਗ ਗਿਆ। ਦੋਵੇਂ ਪਾਸੇ ਵਾਹਨਾਂ ਦੀ ਲੰਮੀ ਲਾਈਨ ਲੱਗ ਗਈ।
ਕਲੈਕਟਰ ਮਨੀਸ਼ ਸਿੰਘ ਵੀ ਮੌਕੇ ‘ਤੇ ਰਵਾਨਾ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਖੰਡਵਾ ਰੋਡ ‘ਤੇ ਸਿਮਰੋਲ ਤੋਂ ਅੱਗੇ ਘਾਟ ਸੈਕਸ਼ਨ ‘ਚ ਵਾਪਰਿਆ। ਬੱਸ ਕਾਫੀ ਉਚਾਈ ਤੋਂ ਡਿੱਗ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: