Monsoon season food tips: ਬਦਲਦੇ ਮੌਸਮ ਦਾ ਪਹਿਲਾ ਅਸਰ ਸਿਹਤ ਅਤੇ ਸਕਿਨ ‘ਤੇ ਪੈਂਦਾ ਹੈ। ਜਿਵੇਂ-ਜਿਵੇਂ ਮੌਸਮ ਬਦਲਦਾ ਹੈ ਕਈ ਸਬਜ਼ੀਆਂ ਅਤੇ ਫਲ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਭਾਵੇ ਬਰਸਾਤ ਦਾ ਮੌਸਮ ਕੜਾਕੇ ਦੀ ਗਰਮੀ ਤੋਂ ਰਾਹਤ ਦਿਵਾਉਂਦਾ ਹੈ ਪਰ ਇਸ ਮੌਸਮ ‘ਚ ਤੁਹਾਨੂੰ ਬਦਹਜ਼ਮੀ, ਐਲਰਜੀ, ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਮੌਸਮ ‘ਚ ਪਾਈ ਜਾਣ ਵਾਲੀ ਨਮੀ ਪਾਚਨ ਤੰਤਰ ਨੂੰ ਕਮਜ਼ੋਰ ਕਰ ਦਿੰਦੀ ਹੈ ਜਿਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਮਾਨਸੂਨ ‘ਚ ਤੁਹਾਨੂੰ ਆਪਣੀ ਸਿਹਤ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਮੌਸਮ ‘ਚ ਤੁਹਾਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ।
ਸਟ੍ਰੀਟ ਫੂਡ ਤੋਂ ਰੱਖੋ ਪਰਹੇਜ਼: ਬਰਸਾਤ ਦੇ ਮੌਸਮ ‘ਚ ਬਾਹਰੀ ਫ਼ੂਡ ਯਾਨਿ ਸਟਰੀਟ ਫੂਡ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਮੌਸਮ ‘ਚ ਗੋਲਗੱਪੇ, ਚਾਟ, ਬਰਗਰ, ਨੂਡਲਜ਼ ਵਰਗੀਆਂ ਭਾਰੀਆਂ ਚੀਜ਼ਾਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਇਸ ਮੌਸਮ ‘ਚ ਪਾਚਨ ਕਿਰਿਆ ਬਹੁਤ ਹੌਲੀ ਹੋ ਜਾਂਦੀ ਹੈ। ਜਿਸ ਕਾਰਨ ਜੰਕ ਫੂਡ ਅਤੇ ਸਟ੍ਰੀਟ ਫੂਡ ਵਰਗੀਆਂ ਚੀਜ਼ਾਂ ਬਲੋਟਿੰਗ, ਗੈਸ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ।
ਤਲੀਆਂ-ਭੁੰਨੀਆਂ ਚੀਜ਼ਾਂ ਤੋਂ ਕਰੋ ਪਰਹੇਜ਼: ਇਸ ਮੌਸਮ ‘ਚ ਜ਼ਿਆਦਾ ਤਲੇ-ਭੁੰਨੇ ਭੋਜਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਬਰਸਾਤ ਦੇ ਮੌਸਮ ‘ਚ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ‘ਚ ਦਾਖਲ ਹੋ ਕੇ ਪਿੱਤ ਵਧਾਉਂਦਾ ਹੈ ਜਿਸ ਕਾਰਨ ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਲਈ ਪਕੌੜੇ, ਸਮੋਸੇ ਜਾਂ ਕਿਸੇ ਵੀ ਤਰ੍ਹਾਂ ਦੀਆਂ ਤਲੀਆਂ ਹੋਈਆਂ ਚੀਜ਼ਾਂ ਖਾਣ ਤੋਂ ਬਿਲਕੁਲ ਪਰਹੇਜ਼ ਕਰੋ। ਇਹ ਚੀਜ਼ਾਂ ਡਾਇਰੀਆ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦੀਆਂ ਹਨ।
ਕੱਚੇ ਸਲਾਦ ਤੋਂ ਪਰਹੇਜ਼ ਕਰੋ: ਬਰਸਾਤ ਦੇ ਮੌਸਮ ‘ਚ ਕੱਚੇ ਸਲਾਦ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਸਿਰਫ਼ ਸਲਾਦ ਹੀ ਨਹੀਂ ਬਰਸਾਤ ਦੇ ਮੌਸਮ ‘ਚ ਕਿਸੇ ਵੀ ਕੱਚੀ ਸਬਜ਼ੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਨ੍ਹਾਂ ਸਬਜ਼ੀਆਂ ‘ਚ ਕੀੜੇ ਹੁੰਦੇ ਹਨ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਹੋ ਸਕਦੀਆਂ ਹਨ।
ਤਰਬੂਜ-ਖਰਬੂਜੇ ਦਾ ਸੇਵਨ ਨਾ ਕਰੋ: ਇਸ ਮੌਸਮ ‘ਚ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਵੀ ਜ਼ਰੂਰੀ ਹੈ। ਪਰ ਤਰਬੂਜ-ਖਰਬੂਜੇ ਵਰਗੇ ਫਲਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਮੌਸਮ ‘ਚ ਇਹ ਫਲ ਜਲਦੀ ਖਰਾਬ ਹੋ ਜਾਂਦੇ ਹਨ ਜਿਸ ਕਾਰਨ ਇਨ੍ਹਾਂ ਦੇ ਜ਼ਹਿਰੀਲੇ ਹੋਣ ਦਾ ਖਤਰਾ ਹੁੰਦਾ ਹੈ। ਇਸ ਲਈ ਬਰਸਾਤ ਦੇ ਮੌਸਮ ‘ਚ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਹਰੀਆਂ ਪੱਤੇਦਾਰ ਸਬਜ਼ੀਆਂ ਤੋਂ ਵੀ ਪਰਹੇਜ਼ ਕਰੋ: ਬਰਸਾਤ ਦੇ ਮੌਸਮ ‘ਚ ਹਰੀਆਂ ਪੱਤੇਦਾਰ ਸਬਜ਼ੀਆਂ ਵੀ ਨਹੀਂ ਖਾਣੀਆਂ ਚਾਹੀਦੀਆਂ ਹਨ। ਪੱਤਾਗੋਭੀ, ਪਾਲਕ, ਬੰਦਗੋਭੀ ਅਤੇ ਫੁੱਲਗੋਭੀ ‘ਚ ਧੂੜ, ਮਿੱਟੀ ਅਤੇ ਚਿੱਕੜ ਹੋ ਸਕਦਾ ਹੈ। ਇਨ੍ਹਾਂ ਸਬਜ਼ੀਆਂ ‘ਚ ਮੀਂਹ ਦੇ ਕੀੜੇ ਵੀ ਪਾਏ ਜਾਂਦੇ ਹਨ। ਬਰਸਾਤ ਦੇ ਮੌਸਮ ‘ਚ ਇਨ੍ਹਾਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ। ਇਸ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਸੀ-ਫ਼ੂਡ ਤੋਂ ਪਰਹੇਜ਼ ਕਰੋ:ਬਰਸਾਤ ਦੇ ਮੌਸਮ ‘ਚ ਸੀ ਫੂਡ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਮੌਸਮ ‘ਚ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ food poisoning ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਲਈ ਇਸ ਸਮੇਂ ਦੌਰਾਨ ਸੀ-ਫ਼ੂਡ ਅਤੇ ਮੀਟ ਉਤਪਾਦਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਤੁਹਾਡੇ ਸਰੀਰ ‘ਚ ਇੰਫੈਕਸ਼ਨ ਨੂੰ ਵਧਾ ਸਕਦਾ ਹੈ।
ਅੰਬ ਤੋਂ ਪਰਹੇਜ਼ ਕਰੋ: ਗਰਮੀਆਂ ਦੇ ਮੌਸਮ ‘ਚ ਅੰਬ ਵੀ ਬਹੁਤ ਖਾਏ ਜਾਂਦੇ ਹਨ ਪਰ ਇਸ ਮੌਸਮ ‘ਚ ਜ਼ਿਆਦਾ ਪਾਣੀ ਅਤੇ ਸ਼ੂਗਰ ਵਾਲੇ ਫ਼ਲ ਅੰਬ, ਤਰਬੂਜ, ਖਰਬੂਜਾ ਖਾਣ ਨਾਲ ਫੰਗਲ ਅਤੇ ਬੈਕਟੀਰੀਅਲ ਇੰਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਬਰਸਾਤ ਦੇ ਮੌਸਮ ‘ਚ ਅੰਬ ਖਾਣ ਤੋਂ ਵੀ ਪਰਹੇਜ਼ ਕਰੋ।
ਕੀ ਖਾਣਾ ਚਾਹੀਦਾ ਹੈ ?
- ਹਲਕਾ ਭੋਜਨ ਖਾਓ ਜੋ ਤੁਹਾਨੂੰ ਆਸਾਨੀ ਨਾਲ ਹਜ਼ਮ ਹੋ ਸਕਣ ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਾਚਨ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
- ਕੈਮੋਮਾਈਲ ਚਾਹ, ਗ੍ਰੀਨ ਟੀ, ਅਦਰਕ-ਨਿੰਬੂ ਵਾਲੀ ਚਾਹ, ਹਰਬਲ ਚਾਹ ਦਾ ਸੇਵਨ ਕਰੋ। ਇਹ ਤੁਹਾਡੀ ਇਮਿਊਨਿਟੀ ਵਧਾਉਣ ‘ਚ ਵੀ ਮਦਦ ਕਰੇਗਾ।
- ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਜਿਸ ਨਾਲ ਸਰੀਰ ‘ਚ ਮੌਜੂਦ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਣਗੇ।
- ਕੱਚੀਆਂ ਸਬਜ਼ੀਆਂ ਨੂੰ ਉਬਾਲ ਕੇ ਖਾਓ ਇਸ ਨਾਲ ਤੁਹਾਨੂੰ ਪੇਟ ਦੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨਹੀਂ ਹੋਵੇਗੀ।
- ਕਰੇਲਾ, ਲੋਕੀ, ਕੱਦੂ, ਮੇਥੀ ਵਰਗੀਆਂ ਚੀਜ਼ਾਂ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ ਇਸ ਨਾਲ ਤੁਹਾਡਾ ਪਾਚਨ ਤੰਤਰ ਮਜ਼ਬੂਤ ਹੋਵੇਗਾ ਅਤੇ ਇਹ ਸਬਜ਼ੀਆਂ ਤੁਹਾਡੀ ਇਮਿਊਨਿਟੀ ਵਧਾਉਣ ‘ਚ ਵੀ ਮਦਦਗਾਰ ਹੋਣਗੀਆਂ।