Weight Loss detox drinks: ਮੌਨਸੂਨ ਦਾ ਮੌਸਮ ਸ਼ੁਰੂ ਹੁੰਦੇ ਹੀ ਸਰੀਰ ਬਿਮਾਰੀਆਂ ਨਾਲ ਘਿਰਣਾ ਸ਼ੁਰੂ ਹੋ ਜਾਂਦਾ ਹੈ। ਭਾਵੇ ਇਹ ਮੌਸਮ ਗਰਮੀ ਤੋਂ ਰਾਹਤ ਦਿਵਾਉਂਦਾ ਹੈ ਪਰ ਨਮੀ ਕਾਰਨ ਪਸੀਨਾ ਵੀ ਬਹੁਤ ਨਿਕਲਦਾ ਹੈ ਜਿਸ ਕਾਰਨ ਸਰੀਰ ‘ਚ ਪਾਣੀ ਦੀ ਕਮੀ ਹੋ ਸਕਦੀ ਹੈ। ਅਜਿਹੇ ‘ਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਡੀਟੌਕਸ ਡਰਿੰਕਸ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਤੁਹਾਡੇ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਵੀ ਰੱਖਦਾ ਹੈ। ਤਾਂ ਆਓ ਜਾਣਦੇ ਹਾਂ ਕੁਝ ਅਜਿਹੇ ਡੀਟੌਕਸ ਡਰਿੰਕਸ ਬਾਰੇ…
ਕੀ ਹੁੰਦੇ ਹਨ ਡੀਟੌਕਸੀਫਿਕੇਸ਼ਨ ਡ੍ਰਿੰਕਸ: ਇਹ ਡ੍ਰਿੰਕਸ ਤੁਹਾਡੇ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਤੁਹਾਡੇ ਸਰੀਰ ਨੂੰ ਕਈ ਪੋਸ਼ਕ ਤੱਤ ਵੀ ਦਿੰਦੇ ਹਨ। ਇਨ੍ਹਾਂ ਡ੍ਰਿੰਕਸ ਦਾ ਸੇਵਨ ਕਰਨ ਨਾਲ ਤੁਹਾਡੇ ਫੇਫੜੇ, ਕਿਡਨੀ ਅਤੇ ਸਕਿਨ ਹੈਲਥੀ ਰਹਿੰਦੀ ਹੈ। ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ‘ਚ ਵੀ ਮਦਦ ਕਰਦਾ ਹੈ ਜਿਸ ਨਾਲ ਤੁਸੀ ਆਸਾਨੀ ਨਾਲ ਭਾਰ ਘਟਾ ਸਕਦੇ ਹੋ। ਡੀਟੌਕਸ ਡਰਿੰਕਸ ਭਾਰ ਘਟਾਉਣ ‘ਚ ਵੀ ਮਦਦ ਕਰਦੇ ਹਨ।
ਐਪਲ ਸਾਈਡਰ ਵਿਨੇਗਰ: ਸੇਬ ਦਾ ਸਿਰਕਾ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰਨ ‘ਚ ਵੀ ਮਦਦ ਕਰਦਾ ਹੈ। ਇਹ ਸਰੀਰ ਦੇ pH ਲੈਵਲ ਨੂੰ ਬਣਾਈ ਰੱਖਣ ‘ਚ ਵੀ ਮਦਦ ਕਰਦਾ ਹੈ। ਇਸ ਨਾਲ ਤੁਹਾਡਾ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ। ਇਸ ਨੂੰ ਬਣਾਉਣ ਲਈ ਦੋ ਲੀਟਰ ਪਾਣੀ ‘ਚ ਦੋ ਚਮਚ ਐਪਲ ਸਾਈਡ ਵਿਨੇਗਰ ਮਿਲਾਓ। ਮਿਠਾਸ ਵਧਾਉਣ ਲਈ ਤੁਸੀਂ ਸ਼ਹਿਦ ਜਾਂ ਖੰਡ ਦੀ ਵਰਤੋਂ ਕਰ ਸਕਦੇ ਹੋ।
ਖੀਰਾ-ਪੁਦੀਨਾ: ਖੀਰਾ ਅਤੇ ਪੁਦੀਨਾ ਦੋਵੇਂ ਸਰੀਰ ਨੂੰ ਠੰਡਾ ਰੱਖਣ ‘ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਹ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ‘ਚ ਵੀ ਮਦਦ ਕਰਦਾ ਹੈ। ਇਹ ਡ੍ਰਿੰਕਸ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਸਨੂੰ ਬਣਾਉਣ ਲਈ ਇੱਕ ਗਲਾਸ ‘ਚ ਖੀਰੇ ਦੇ ਟੁਕੜੇ ਅਤੇ ਪੁਦੀਨੇ ਦੇ ਪੱਤੇ ਮਿਲਾਓ। ਫਿਰ ਇਸ ‘ਚ ਥੋੜ੍ਹਾ ਜਿਹਾ ਪਾਣੀ ਪਾ ਕੇ ਕਾਲਾ ਨਮਕ ਪਾਓ। ਤੁਹਾਡਾ ਡੀਟੌਕਸ ਡਰਿੰਕ ਤਿਆਰ ਹੈ।
ਤੁਲਸੀ ਚਾਹ: ਤੁਲਸੀ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਏਜਿੰਗ ਗੁਣ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਤੁਹਾਨੂੰ ਮੌਸਮੀ ਸਮੱਸਿਆਵਾਂ ਤੋਂ ਬਚਾਉਣ ‘ਚ ਮਦਦ ਕਰਦੇ ਹਨ। ਤੁਸੀਂ ਡ੍ਰਿੰਕ ਬਣਾਉਣ ਲਈ ਤੁਲਸੀ ਦੇ ਪੱਤੇ ਉਬਾਲੋ ਅਤੇ ਇਸ ਨੂੰ ਛਾਣਕੇ ਸੇਵਨ ਕਰ ਸਕਦੇ ਹੋ। ਤੁਸੀਂ ਚਾਹ ‘ਚ ਤੁਲਸੀ ਦੇ ਪੱਤੇ ਪਾ ਕੇ ਇਸ ਦਾ ਸੇਵਨ ਕਰ ਸਕਦੇ ਹੋ।
ਗ੍ਰੀਨ ਟੀ: ਭਾਰ ਘਟਾਉਣ ਲਈ ਤੁਸੀਂ ਗ੍ਰੀਨ ਟੀ ਦਾ ਸੇਵਨ ਵੀ ਕਰ ਸਕਦੇ ਹੋ। ਇਸ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਮੈਟਾਬੋਲਿਜ਼ਮ ਨੂੰ ਵਧਾਉਣ ਅਤੇ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦੇ ਹਨ। ਮਾਹਿਰਾਂ ਅਨੁਸਾਰ ਗ੍ਰੀਨ ਟੀ ਪੀਣ ਦਾ ਸਹੀ ਸਮਾਂ ਨਾਸ਼ਤਾ ਜਾਂ ਭੋਜਨ ਤੋਂ ਡੇਢ ਘੰਟੇ ਬਾਅਦ ਦਾ ਹੁੰਦਾ ਹੈ। ਗ੍ਰੀਨ ਟੀ ਤਿਆਰ ਕਰਨ ਲਈ, ਤੁਸੀਂ ਗਰਮ ਪਾਣੀ ‘ਚ ਗ੍ਰੀਨ ਟੀ ਬੈਗ ਨੂੰ ਮਿਲਾਓ। ਫਿਰ ਇਸ ‘ਚ ਪੁਦੀਨੇ ਦੇ ਪੱਤੇ, ਸ਼ਹਿਦ ਅਤੇ ਇਕ ਚੱਮਚ ਨਿੰਬੂ ਦਾ ਰਸ ਮਿਲਾਓ। 3-4 ਮਿੰਟ ਬਾਅਦ ਟੀ ਬੈਗਸ ਨੂੰ ਕੱਢ ਲਓ।