Dry Brushing skin benefits: ਮੌਨਸੂਨ ‘ਚ ਸਕਿਨ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਬਦਲਦੇ ਮੌਸਮ ਦਾ ਅਸਰ ਸਿਹਤ ਦੇ ਨਾਲ-ਨਾਲ ਸਕਿਨ ‘ਤੇ ਵੀ ਪੈਂਦਾ ਹੈ। ਇਹ ਸਕਿਨ ਨੂੰ ਐਕਸਫੋਲੀਏਟ ਅਤੇ ਤਰੋ-ਤਾਜ਼ਾ ਕਰਨ ਲਈ ਵੀ ਬਹੁਤ ਮਹੱਤਵਪੂਰਨ ਹੈ। ਤੁਸੀਂ ਆਪਣੀ ਸਕਿਨ ਨੂੰ ਐਕਸਫੋਲੀਏਟ ਕਰਨ ਲਈ ਡ੍ਰਾਈ ਬ੍ਰਸ਼ਿੰਗ ਤਕਨੀਕ ਦੀ ਵਰਤੋਂ ਕਰ ਸਕਦੇ ਹੋ। ਇਹ ਡੈੱਡ ਸਕਿਨ ਸੈੱਲ ਨੂੰ ਹਟਾਉਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਡ੍ਰਾਈ ਬ੍ਰਸ਼ਿੰਗ ਦੀ ਵਰਤੋਂ ਕਰਨ ਨਾਲ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਮੈਟਾਬੋਲਾਈਜ਼ ਕਰਨ ‘ਚ ਵੀ ਮਦਦ ਮਿਲਦੀ ਹੈ। ਡ੍ਰਾਈ ਬ੍ਰਸ਼ਿੰਗ ਦਾ ਸਕਿਨ ‘ਤੇ ਵਰਤੋਂ ਕਰਨ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਡ੍ਰਾਈ ਬ੍ਰਸ਼ਿੰਗ ਕਰਨ ਦੇ ਫਾਇਦੇ
ਬਲੱਡ ਸਰਕੂਲੇਸ਼ਨ ਵਧੀਆ: ਡ੍ਰਾਈ ਬ੍ਰਸ਼ਿੰਗ ਕਰਨ ਨਾਲ ਤੁਹਾਡਾ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ। ਜੇਕਰ ਤੁਹਾਡੇ ਚਿਹਰੇ ਦਾ ਬਲੱਡ ਸਰਕੁਲੇਸ਼ਨ ਵਧੀਆ ਹੋਵੇਗਾ ਤਾਂ ਤੁਹਾਡੀ ਸਕਿਨ ਬਿਲਕੁਲ ਗਲੋਇੰਗ ਦਿਖਾਈ ਦੇਵੇਗੀ ਅਤੇ ਚਿਹਰੇ ‘ਤੇ ਗੁਲਾਬੀਪਨ ਵੀ ਆਵੇਗਾ। ਤੁਸੀਂ ਡ੍ਰਾਈ ਬ੍ਰਸ਼ਿੰਗ ਨਾਲ ਆਪਣੀ ਸਕਿਨ ‘ਚ ਗਲੋਂ ਪਾ ਸਕਦੇ ਹੋ।
ਵਾਲਾਂ ਦੀ ਗ੍ਰੋਥ ਹੋਵੇਗੀ ਘੱਟ: ਕਈ ਔਰਤਾਂ ਦੇ ਸਰੀਰ ‘ਤੇ ਅਣਚਾਹੇ ਵਾਲ ਹੋ ਜਾਂਦੇ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਬਾਡੀ ਬਰੱਸ਼ ਕਰ ਸਕਦੇ ਹੋ। ਇਸ ਤੋਂ ਇਲਾਵਾ ਬਾਡੀ ਬਰੱਸ਼ ਕਰਨ ਨਾਲ ਇਨਗਰੋਨ ਵਾਲਾਂ ਅਤੇ ਬੰਦ ਪੋਰਸ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ। ਇਸ ਨਾਲ ਤੁਹਾਡੀ ਸਕਿਨ ‘ਤੇ ਕੋਈ ਦਾਣੇ ਨਹੀਂ ਹੁੰਦੇ।
ਸਕਿਨ ਨੂੰ ਕਰੇ ਡੀਟੌਕਸ: ਸਕਿਨ ਨੂੰ ਡ੍ਰਾਈ ਬ੍ਰਸ਼ਿੰਗ ਨਾਲ ਵੀ ਡੀਟੌਕਸ ਕੀਤਾ ਜਾ ਸਕਦਾ ਹੈ। ਇਸ ਨਾਲ ਤੁਹਾਡੀ ਸਕਿਨ ਦੇ ਪੋਰਸ ਸਾਫ਼ ਹੋ ਜਾਂਦੇ ਹਨ ਅਤੇ ਪਸੀਨੇ ਦੀ ਮਦਦ ਨਾਲ ਸਰੀਰ ‘ਚ ਮੌਜੂਦ ਜ਼ਹਿਰੀਲੇ ਤੱਤ ਵੀ ਬਾਹਰ ਨਿਕਲ ਜਾਂਦੇ ਹਨ। ਇਸ ਤੋਂ ਇਲਾਵਾ ਡੈੱਡ ਸਕਿਨ ਸੈੱਲ ਵੀ ਹੱਟ ਜਾਂਦੇ ਹਨ ਅਤੇ ਬਾਡੀ ਚੰਗੀ ਤਰ੍ਹਾਂ ਡੀਟੌਕਸ ਹੋ ਜਾਂਦੀ ਹੈ।
ਡੈੱਡ ਸਕਿਨ ਸੈੱਲ ਨੂੰ ਕਰੇ ਖਤਮ: ਸਕਿਨ ਨੂੰ ਸਿਹਤਮੰਦ ਰੱਖਣ ਲਈ ਐਕਸਫੋਲੀਏਟਿੰਗ ਜ਼ਰੂਰੀ ਹੈ। ਡੈੱਡ ਸਕਿਨ ਨੂੰ ਹਟਾਉਣ ਨਾਲ ਸਕਿਨ ਸਾਫ਼ ਹੋ ਜਾਂਦੀ ਹੈ ਅਤੇ ਇੰਫੈਕਸ਼ਨ ਤੋਂ ਵੀ ਰਾਹਤ ਮਿਲਦੀ ਹੈ। ਐਕਸਫੋਲੀਏਟ ਕਰਨ ਨਾਲ ਸਕਿਨ ਦੀ ਡਲਨੈੱਸ ਵੀ ਦੂਰ ਹੋ ਜਾਂਦੀ ਹੈ।
ਬਾਡੀ ਦਾ ਐਕਸਟ੍ਰਾ ਫੈਟ ਘੱਟ ਕਰੇ: ਜੇਕਰ ਤੁਸੀਂ ਰੋਜ਼ਾਨਾ ਸਿਰਫ਼ 5 ਮਿੰਟ ਲਈ ਡ੍ਰਾਈ ਬ੍ਰਸ਼ਿੰਗ ਕਰਦੇ ਹੋ ਤਾਂ ਤੁਹਾਡੀ ਬਾਡੀ ‘ਤੇ ਜਮਾ ਐਕਸਟ੍ਰਾ ਫੈਟ ਵੀ ਘੱਟ ਹੋ ਸਕਦਾ ਹੈ। ਫੈਟ ਘੱਟ ਹੋਣ ਨਾਲ ਤੁਹਾਡੀ ਬਾਡੀ ਚੰਗੀ ਲੱਗੇਗੀ।