Monsoon Healthy Chaat tips: ਮੀਂਹ ਦੇ ਮੌਸਮ ‘ਚ ਲੋਕ ਅਕਸਰ ਕੁਝ ਮਸਾਲੇਦਾਰ ਖਾਣਾ ਚਾਹੁੰਦੇ ਹਨ। ਅਜਿਹੇ ‘ਚ ਉਹ ਤਲੀਆਂ-ਭੁੰਨੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਦੇ ਹਨ। ਇਸ ਕਾਰਨ ਸਿਹਤ ਖ਼ਰਾਬ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਅੱਜ ਕੁਝ ਅਜਿਹੇ ਹੈਲਦੀ ਚਾਟ ਰੈਸਪੀਜ਼ ਬਾਰੇ ਜਾਣਦੇ ਹਾਂ ਜਿਸ ਨਾਲ ਤੁਹਾਡੀ ਮਸਾਲੇਦਾਰ ਖਾਣ ਦੀ ਇੱਛਾ ਵੀ ਰਹਿ ਜਾਵੇਗੀ ਅਤੇ ਸਿਹਤ ‘ਤੇ ਕੋਈ ਬੁਰਾ ਅਸਰ ਵੀ ਨਹੀਂ ਪਵੇਗਾ। ਇਨ੍ਹਾਂ ਚੀਜ਼ਾਂ ਨੂੰ ਘਰ ‘ਚ ਹੀ ਤਿਆਰ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਇਨ੍ਹਾਂ ਦਾ ਸੁਆਦ ਜਬਰਦਸਤ ਤਾਂ ਹੈ ਹੀ ਬਲਕਿ ਇਹ ਹੈਲਥੀ ਵੀ ਹਨ। ਇਹ ਵੱਡਿਆਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਦਿੱਤੀਆਂ ਜਾ ਸਕਦੀਆਂ ਹਨ।
ਝਾਲਮੁੜੀ: ਝਾਲਮੁੜੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਇੱਕ ਬੰਗਾਲੀ ਡਿਸ਼ ਹੈ। ਇਸ ਨੂੰ ਖਾਣ ਤੁਹਾਡੀ ਭੁੱਖ ਤਾਂ ਸ਼ਾਂਤ ਹੋਵੇਗੀ ਬਲਕਿ ਇਹ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਨਹੀਂ ਪਹੁੰਚਾਏਗੀ। ਝਾਲਮੁੜੀ ਤੋਂ ਸਰੀਰ ਨੂੰ ਤੁਰੰਤ ਐਨਰਜ਼ੀ ਮਿਲਦੀ ਹੈ। ਇਸ ‘ਚ ਪੈਣ ਵਾਲੇ ਮੁਰਮੁਰੇ ‘ਚ ਵਿਟਾਮਿਨ ਬੀ1 ਅਤੇ ਵਿਟਾਮਿਨ ਬੀ2 ਪਾਇਆ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਝਾਲਮੁੜੀ ਨਾ ਸਿਰਫ ਤੁਹਾਡਾ ਭਾਰ ਕੰਟਰੋਲ ‘ਚ ਰੱਖੇਗੀ ਸਗੋਂ ਇਹ ਦਿਮਾਗ ਲਈ ਵੀ ਫਾਇਦੇਮੰਦ ਹੈ। ਇਸ ਨੂੰ ਬਣਾਉਣ ਲਈ ਇੱਕ ਵੱਡੇ ਬਾਊਲ ‘ਚ ਤਿੰਨ ਤੋਂ ਚਾਰ ਕੱਪ ਮੁਰਮੁਰਾ ਲਓ। ਇਸ ‘ਚ ਉਬਲੇ ਹੋਏ ਆਲੂ, ਟਮਾਟਰ ਅਤੇ ਕੱਟਿਆ ਹੋਇਆ ਖੀਰਾ ਪਾਓ। ਬਾਰੀਕ ਕੱਟਿਆ ਪਿਆਜ਼ ਅਤੇ ਧਨੀਏ ਦੇ ਪੱਤੇ ਪਾਓ ਅਤੇ ਮਿਕਸ ਕਰੋ। ਹੁਣ ਇਸ ਮਿਸ਼ਰਣ ‘ਚ ਹਰੀ ਚਟਨੀ, ਕਾਲਾ ਨਮਕ, ਚਾਟ ਮਸਾਲਾ ਅਤੇ ਲਾਲ ਮਿਰਚ ਪਾਊਡਰ ਨੂੰ ਮਿਲਾਓ। ਤੁਹਾਡੀ ਝਾਲਮੁੜੀ ਚਾਟ ਤਿਆਰ ਹੈ।
ਪਾਲਕ ਪੱਤਾ ਚਾਟ: ਪਾਲਕ ਖਾਣ ਦੇ ਕਈ ਫਾਇਦੇ ਹਨ ਪਰ ਕਈ ਵਾਰ ਅਸੀਂ ਇਸ ਨੂੰ ਖਾਣ ਤੋਂ ਝਿਜਕਦੇ ਹਾਂ। ਅਜਿਹੇ ‘ਚ ਤੁਸੀਂ ਇਸ ਬਰਸਾਤ ਦੇ ਮੌਸਮ ‘ਚ ਪਾਲਕ ਦੀ ਚਾਟ ਟ੍ਰਾਈ ਕਰ ਸਕਦੇ ਹੋ। ਇਸ ‘ਚ ਆਇਰਨ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਸ ਕਾਰਨ ਤੁਹਾਨੂੰ ਅਨੀਮੀਆ ਵਰਗੀ ਸਮੱਸਿਆ ਨਹੀਂ ਹੁੰਦੀ। ਇਸ ‘ਚ ਮੌਜੂਦ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਤੁਹਾਡੀਆਂ ਹੱਡੀਆਂ ਲਈ ਫਾਇਦੇਮੰਦ ਹੁੰਦਾ ਹੈ। ਪਾਲਕ ਚਾਟ ਬਣਾਉਣ ਲਈ ਸਭ ਤੋਂ ਪਹਿਲਾਂ ਪਾਲਕ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰੋ। ਇਸ ਤੋਂ ਬਾਅਦ ਪੱਤਿਆਂ ਨੂੰ ਵੇਸਣ ‘ਚ ਡੁਬੋ ਕੇ ਫ੍ਰਾਈ ਕਰੋ। ਟਿਸ਼ੂ ਪੇਪਰ ਦੀ ਮਦਦ ਨਾਲ ਐਕਸਟ੍ਰਾ ਤੇਲ ਨੂੰ ਹਟਾਓ ਅਤੇ ਫਿਰ ਦਹੀਂ, ਚਟਨੀ ਅਤੇ ਮਸਾਲਿਆਂ ਨਾਲ ਸਰਵ ਕਰੋ।
ਆਲੂ ਚਾਟ: ਆਲੂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਦਾ ਪਸੰਦੀਦਾ ਹੁੰਦਾ ਹੈ। ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਆਲੂ ਨਾਲ ਕਬਜ਼ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਆਲੂ ‘ਚ ਕਾਰਬੋਹਾਈਡਰੇਟ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਕੈਲਸ਼ੀਅਮ, ਵਿਟਾਮਿਨ ਸੀ ਅਤੇ ਫਾਈਬਰ ਵਰਗੇ ਤੱਤ ਹੁੰਦੇ ਹਨ। ਸਿਹਤ ਦੇ ਨਾਲ-ਨਾਲ ਇਹ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਆਲੂ ਚਾਟ ਬਣਾਉਣਾ ਬਹੁਤ ਆਸਾਨ ਹੈ। ਆਲੂ ਨੂੰ ਸਲਾਈਸ ‘ਚ ਕੱਟਕੇ ਫਰਾਈ ਕਰੋ। ਫਿਰ ਇਸ ‘ਚ ਟਮਾਟਰ, ਨਮਕ, ਹਰੀ ਮਿਰਚ, ਚਾਟ ਮਸਾਲਾ, ਧਨੀਆ ਅਤੇ ਚਿਲੀ ਫਲੈਕਸ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਸਰਵ ਕਰਦੇ ਸਮੇਂ ਹਰਾ ਧਨੀਆ ਪਾਓ।
ਸਵੀਟ ਕੋਰਨ ਚਾਟ: ਸਵੀਟ ਕੌਰਨ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਵਿਟਾਮਿਨ ਏ, ਬੀ, ਈ, ਮਿਨਰਲ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਸਵੀਟ ਕੋਰਨ ‘ਚ ਮੌਜੂਦ ਫਾਈਬਰ ਪਾਚਨ ਕਿਰਿਆ ‘ਚ ਸੁਧਾਰ ਕਰਦੇ ਹਨ। ਇਸ ਨੂੰ ਬਣਾਉਣ ਲਈ ਸਵੀਟ ਕੌਰਨ ਨੂੰ ਉਬਾਲ ਲਓ। ਇੱਕ ਬਾਊਲ ‘ਚ ਲਾਲ ਮਿਰਚ ਪਾਊਡਰ, ਚਾਟ ਮਸਾਲਾ, ਨਮਕ ਅਤੇ ਨਿੰਬੂ ਨੂੰ ਮਿਲਾਓ। ਸਵੀਟ ਕੌਰਨ ਚਾਟ ਤਿਆਰ ਹੈ। ਹਰੇ ਧਨੀਏ ਨਾਲ ਸਰਵ ਕਰੋ।
ਕਾਲੇ ਛੋਲਿਆਂ ਦੀ ਚਾਟ: ਕਾਲੇ ਛੋਲੇ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ‘ਚ ਵਿਟਾਮਿਨ ਏ, ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ ਵਰਗੇ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ। ਛੋਲਿਆਂ ‘ਚ ਆਇਰਨ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਇਸਨੂੰ ਜ਼ਿਆਦਾ ਪੌਸ਼ਟਿਕ ਬਣਾਉਂਦਾ ਹੈ। ਇਸ ਨੂੰ ਬਣਾਉਣ ਲਈ ਇਕ ਕੱਪ ਉਬਲੇ ਹੋਏ ਛੋਲੇ ਲਓ। ਇਸ ‘ਚ ਬਾਰੀਕ ਕੱਟਿਆ ਪਿਆਜ਼, ਟਮਾਟਰ ਅਤੇ ਨਿੰਬੂ ਦਾ ਰਸ ਮਿਲਾਓ। ਤੁਹਾਡੀ ਕਾਲੇ ਛੋਲਿਆਂ ਦੀ ਚਾਟ ਤਿਆਰ ਹੈ।