weight gain dry fruits: ਸਿਹਤ ਮਾਹਿਰ ਹਰ ਕਿਸੇ ਨੂੰ ਡ੍ਰਾਈ ਫਰੂਟਸ ਖਾਣ ਦੀ ਸਲਾਹ ਦਿੰਦੇ ਹਨ। ਸੁੱਕੇ ਮੇਵੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਇਨ੍ਹਾਂ ‘ਚ ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡਰੇਟ, ਹੈਲਦੀ ਫੈਟ ਅਤੇ ਆਇਰਨ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ। ਡ੍ਰਾਈ ਫਰੂਟਸ ਖਾਣ ਨਾਲ ਤੁਸੀਂ ਹਮੇਸ਼ਾ ਫਿੱਟ ਅਤੇ ਹੈਲਥੀ ਰਹਿੰਦੇ ਹੋ। ਪਤਲੇ ਅਤੇ ਕਮਜ਼ੋਰ ਲੋਕਾਂ ਲਈ ਡ੍ਰਾਈ ਫਰੂਟਸ ਜ਼ਿਆਦਾ ਫਾਇਦੇਮੰਦ ਹੋ ਸਕਦੇ ਹਨ ਕਿਉਂਕਿ ਇਨ੍ਹਾਂ ਨੂੰ ਡੇਲੀ ਡਾਇਟ ‘ਚ ਸ਼ਾਮਲ ਕਰਨ ਨਾਲ ਭਾਰ ਵਧ ਸਕਦਾ ਹੈ। ਵਜ਼ਨ ਵਧਾਉਣ ਲਈ ਤੁਸੀਂ ਆਪਣੀ ਡਾਇਟ ‘ਚ ਬਦਾਮ, ਕਾਜੂ, ਕਿਸ਼ਮਿਸ਼, ਅਖਰੋਟ, ਸੁੱਕੇ ਅੰਜੀਰ, ਮਖਾਣਾ ਅਤੇ ਪਿਸਤਾ ਸ਼ਾਮਲ ਕਰ ਸਕਦੇ ਹੋ। ਇਹ ਸਾਰੇ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਐਨਰਜ਼ੀ ਨਾਲ ਭਰਪੂਰ ਹੁੰਦੇ ਹਨ। ਇਹ ਡ੍ਰਾਈ ਫਰੂਟਸ ਖਾਣ ਨਾਲ ਮਸਲਜ਼ ਗੇਨ ਹੁੰਦੇ ਹਨ ਅਤੇ ਭਾਰ ਵਧਦਾ ਹੈ। ਤਾਂ ਆਓ ਜਾਣਦੇ ਹਾਂ ਭਾਰ ਵਧਾਉਣ ਲਈ ਸੁੱਕੇ ਮੇਵੇ ਕਿਵੇਂ ਖਾਈਏ ?
ਭਾਰ ਵਧਾਉਣ ਲਈ ਸੁੱਕੇ ਮੇਵੇ ਕਿਵੇਂ ਖਾਈਏ: ਤੁਸੀਂ ਨਟਸ ਨੂੰ ਹਲਵੇ, ਸਮੂਦੀ ਜਾਂ ਸ਼ੇਕ ਦੇ ਰੂਪ ‘ਚ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਸਨੈਕਸ ‘ਚ ਵੀ ਨਟਸ ਖਾ ਸਕਦੇ ਹੋ। ਭਾਰ ਵਧਾਉਣ ਲਈ ਇਨ੍ਹਾਂ 4 ਤਰੀਕਿਆਂ ਨਾਲ ਖਾਓ ਡ੍ਰਾਈ ਫਰੂਟਸ
ਡ੍ਰਾਈ ਫਰੂਟਸ ਹਲਵਾ: ਜੇਕਰ ਤੁਸੀਂ ਵਾਕਈ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਡ੍ਰਾਈ ਫਰੂਟਸ ਹਲਵੇ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ। ਇਸ ਦੇ ਲਈ ਕੁਝ ਬਦਾਮ, ਕਾਜੂ, ਪਿਸਤਾ, ਕਿਸ਼ਮਿਸ਼ ਅਤੇ ਅਖਰੋਟ ਨੂੰ ਭਿਓ ਦਿਓ। ਫਿਰ ਇਨ੍ਹਾਂ ਦਾ ਪੇਸਟ ਤਿਆਰ ਕਰ ਲਓ ਅਤੇ ਘਿਓ ‘ਚ ਭੁੰਨ ਲਓ। ਤੁਸੀਂ ਚਾਹੋ ਤਾਂ ਇਸ ‘ਚ ਦੁੱਧ ਵੀ ਮਿਲਾ ਸਕਦੇ ਹੋ। ਬਦਾਮ, ਕਾਜੂ ਦੇ ਟੁਕੜਿਆਂ ਨਾਲ ਗਾਰਨਿਸ਼ ਕਰੋ ਅਤੇ ਪੌਸ਼ਟਿਕ ਹਲਵਾ ਖਾਓ।
ਦੁੱਧ ਅਤੇ ਡ੍ਰਾਈ ਫਰੂਟਸ: ਭਾਰ ਵਧਾਉਣ ਲਈ ਤੁਸੀਂ ਦੁੱਧ ਅਤੇ ਡ੍ਰਾਈ ਫਰੂਟਸ ਇਕੱਠੇ ਵੀ ਲੈ ਸਕਦੇ ਹੋ। ਦੁੱਧ ਅਤੇ ਨਟਸ ਦੋਵੇਂ ਹੀ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਭਾਰ ਵਧਣ ‘ਚ ਮਦਦ ਮਿਲ ਸਕਦੀ ਹੈ। ਇਸ ਦੇ ਲਈ ਇਕ ਗਲਾਸ ਦੁੱਧ ‘ਚ ਬਦਾਮ, ਕਾਜੂ, ਕਿਸ਼ਮਿਸ਼ ਪਾ ਕੇ ਪੀਸ ਲਓ। ਹੁਣ ਇਸ ਦੁੱਧ ਨੂੰ ਰੋਜ਼ਾਨਾ ਸਵੇਰੇ ਨਾਸ਼ਤੇ ‘ਚ ਪੀਣ ਨਾਲ ਭਾਰ ਵਧਣਾ ਸ਼ੁਰੂ ਹੋ ਜਾਵੇਗਾ।
ਭਿੱਜੇ ਹੋਏ ਡ੍ਰਾਈ ਫਰੂਟਸ: ਜੇਕਰ ਤੁਸੀਂ ਡਰਾਈ ਫਰੂਟ ਦਾ ਹਲਵਾ ਆਦਿ ਨਹੀਂ ਖਾਣਾ ਚਾਹੁੰਦੇ ਤਾਂ ਇਨ੍ਹਾਂ ਨੂੰ ਭਿਓਂ ਕੇ ਖਾ ਸਕਦੇ ਹੋ। ਇਸ ਦੇ ਲਈ ਰਾਤ ਭਰ ਇਕ ਗਲਾਸ ਪਾਣੀ ‘ਚ ਕੁਝ ਬਦਾਮ, ਕਿਸ਼ਮਿਸ਼, ਸੁੱਕੇ ਅੰਜੀਰ, ਕਾਜੂ ਅਤੇ ਅਖਰੋਟ ਪਾ ਦਿਓ। ਸਵੇਰੇ ਖਾਲੀ ਪੇਟ ਇਨ੍ਹਾਂ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਐਨਰਜ਼ੀ ਮਿਲੇਗੀ। ਤੁਹਾਡਾ ਭਾਰ ਵੀ ਵਧੇਗਾ। ਧਿਆਨ ਰਹੇ ਕਿ ਬਦਾਮ ਅਤੇ ਅਖਰੋਟ ਨੂੰ ਛਿੱਲ ਕੇ ਹੀ ਖਾਓ ਤਾਂ ਹੀ ਤੁਹਾਨੂੰ ਸਾਰੇ ਪੋਸ਼ਕ ਤੱਤ ਮਿਲ ਸਕਣਗੇ।
ਸਮੂਦੀ: ਬਹੁਤ ਸਾਰੇ ਲੋਕ ਸਮੂਦੀ ਪੀਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵਰਕਆਊਟ ਕਰਦੇ ਹੋ ਤਾਂ ਤੁਸੀਂ ਡਰਾਈ ਫਰੂਟ ਸਮੂਦੀ ਪੀਣਾ ਸ਼ੁਰੂ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਕੇਲਾ, ਅੰਬ, ਐਵੋਕਾਡੋ ਆਦਿ ਦੀ ਸਮੂਦੀ ਬਣਾ ਸਕਦੇ ਹੋ। ਇਸ ‘ਚ ਡ੍ਰਾਈ ਫਰੂਟਸ ਵੀ ਮਿਲਾਏ ਜਾ ਸਕਦੇ ਹਨ। ਇਸ ਨਾਲ ਤੁਹਾਨੂੰ ਦੁੱਧ, ਫਲ ਅਤੇ ਨਟਸ ਸਾਰਿਆਂ ਦੇ ਜ਼ਰੂਰੀ ਪੌਸ਼ਟਿਕ ਤੱਤ ਮਿਲ ਜਾਣਗੇ। ਇਸ ਸਮੂਦੀ ਨੂੰ ਰੋਜ਼ਾਨਾ ਪੀਣ ਨਾਲ ਤੁਹਾਡਾ ਭਾਰ ਹੌਲੀ-ਹੌਲੀ ਵਧੇਗਾ।
ਇਨ੍ਹਾਂ ਤੋਂ ਇਲਾਵਾ ਤੁਸੀਂ ਸ਼ੇਕ ‘ਚ ਵੀ ਡ੍ਰਾਈ ਫਰੂਟਸ ਪਾ ਸਕਦੇ ਹੋ ਉਨ੍ਹਾਂ ਨੂੰ ਆਟੇ ‘ਚ ਮਿਲਾ ਕੇ ਜਾਂ ਸਨੈਕਸ ਦੇ ਰੂਪ ‘ਚ ਖਾ ਸਕਦੇ ਹੋ। ਪ੍ਰੋਟੀਨ ਬਾਰ ਖਾਣਾ ਵੀ ਭਾਰ ਵਧਾਉਣ ‘ਚ ਫਾਇਦੇਮੰਦ ਹੋ ਸਕਦਾ ਹੈ। ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਡ੍ਰਾਈ ਫਰੂਟਸ ਨੂੰ ਹਲਵੇ, ਸਮੂਦੀ, ਸ਼ੇਕ ਆਦਿ ਦੇ ਰੂਪ ‘ਚ ਲੈ ਸਕਦੇ ਹਨ। ਤੁਸੀਂ ਚਾਹੋ ਤਾਂ ਡ੍ਰਾਈ ਫਰੂਟਸ ਨੂੰ ਭਿਓਂ ਕੇ ਖਾ ਸਕਦੇ ਹੋ। ਜੇਕਰ ਤੁਹਾਨੂੰ ਡ੍ਰਾਈ ਫਰੂਟਸ ਤੋਂ ਐਲਰਜੀ ਹੈ ਤਾਂ ਇਨ੍ਹਾਂ ਨੂੰ ਖਾਣ ਤੋਂ ਪਰਹੇਜ਼ ਕਰੋ।