ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਬੰਦੇ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸਨੇ ਸ਼ੁਰੂ ਵਿੱਚ ਇੱਕ ਧਾਰਮਿਕ ਸਮੂਹ ਦੇ ਨੇਤਾ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਜਾਪਾਨੀ ਮੀਡੀਆ ਨੇ ਸ਼ਨੀਵਾਰ ਨੂੰ ਪੁਲਸ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।
ਕਾਤਲ 41 ਸਾਲਾ ਤੇਤਸੁਆ ਯਾਮਾਗਾਮੀ ਨੇ ਕਿਹਾ ਹੈ ਕਿ ਉਸ ਨੇ ਆਬੇ ਨੂੰ ਮਾਰਨ ਦੀ ਸਾਜ਼ਿਸ਼ ਰਚੀ ਕਿਉਂਕਿ ਉਸ ਨੂੰ ਵਿਸ਼ਵਾਸ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਕਿਸੇ ਖਾਸ ਧਾਰਮਿਕ ਸੰਗਠਨ ਨਾਲ ਸਬੰਧ ਸਨ।
ਰਿਪੋਰਟਾਂ ਮੁਤਾਬਕ ਉਸ ਧਾਰਮਿਕ ਸੰਗਠਨ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਯਾਮਾਗਾਮੀ ਨੇ ਕਿਹਾ ਕਿ ਉਸ ਨੇ ਆਬੇ ਦਾ ਕਤਲ ਕੀਤਾ ਕਿਉਂਕਿ ਉਹ ਉਸ ਦੇ ਸਿਆਸੀ ਵਿਚਾਰਾਂ ਦਾ ਵਿਰੋਧੀ ਸੀ।
ਜਾਪਾਨ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਨੇਤਾਵਾਂ ਵਿੱਚੋਂ ਇੱਕ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਸ਼ੁੱਕਰਵਾਰ ਨੂੰ ਨਾਰਾ ਸ਼ਹਿਰ ਵਿੱਚ ਇੱਕ ਚੋਣ ਰੈਲੀ ਦੌਰਾਨ ਭਾਸ਼ਣ ਦੇਣ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਯਾਮਾਗਾਮੀ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਕੋਲ ਬੰਦੂਕ ਸੀ।
ਰਿਪੋਰਟਾਂ ਮੁਤਾਬਕ ਇਕ ਪ੍ਰਾਈਵੇਟ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਯਾਮਾਗਾਮੀ ਨੇ ਆਪਣੀ ‘ਗ੍ਰੈਜੂਏਸ਼ਨ ਈਅਰਬੁੱਕ’ ਵਿਚ ਲਿਖਿਆ ਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਜ਼ਿੰਦਗੀ ਵਿਚ ਅੱਗੇ ਕੀ ਕਰਨਾ ਹੈ। ਰਿਪੋਰਟ ਮੁਤਾਬਕ 2020 ਵਿੱਚ ਯਾਮਾਗਾਮੀ ਨੇ ਕੰਸਾਈ ਵਿੱਚ ਇੱਕ ਫੈਕਟਰੀ ਵਿੱਚ ਨੌਕਰੀ ਸ਼ੁਰੂ ਕੀਤੀ। ਪਰ ਉਸ ਨੇ ਦੋ ਮਹੀਨੇ ਪਹਿਲਾਂ ਨੌਕਰੀ ਛੱਡ ਦਿੱਤੀ ਸੀ ਕਿਉਂਕਿ ਉਹ ਥਕਆ ਮਹਿਸੂਸ ਕਰ ਰਿਹਾ ਸੀ।
ਜ਼ਿਕਰਯੋਗ ਹੈ ਕਿ ਜਾਪਾਨ ਵਿੱਚ ਬਿਨਾਂ ਛੁੱਟੀ ਦੇ ਕਈ ਘੰਟਿਆਂ ਦਾ ਕੰਮ ਦਾ ਰੁਝਾਨ ਹੈ, ਜਿਸ ਕਰਕੇ ਉਥੇ ਮਨੋਰੋਗੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਵਧੀ ਹੈ। ਇਸੇ ਦਾਨਤੀਜਾ ਹੈ ਕਿ ਸ਼ਾਂਤ ਰਹਿਣ ਵਾਲੇ ਜਾਪਾਨ ਵਿੱਚ ਵੀ ਮਰਡਰ-ਸੁਸਾਈਡ ਦੀਆਂ ਘਟਨਾਵਾਂ ਹੋ ਰਹੀਆਂ ਹਨ।
ਇਸ ਦੌਰਾਨ ਪੁਲਿਸ ਨੇ ਸ਼ੁੱਕਰਵਾਰ ਨੂੰ ਨਾਰਾ ਸਥਿਤ ਉਸਦੇ ਅਪਾਰਟਮੈਂਟ ‘ਤੇ ਛਾਪਾ ਮਾਰਿਆ ਅਤੇ ਵਿਸਫੋਟਕ ਅਤੇ ਘਰੇਲੂ ਬੰਦੂਕਾਂ ਬਰਾਮਦ ਕੀਤੀਆਂ। ਸਰਕਾਰੀ ਅਧਿਕਾਰੀਆਂ ਮੁਤਾਬਕ ਯਾਮਾਗਾਮੀ ਨੇ 2005 ਵਿੱਚ ਹੀਰੋਸ਼ੀਮਾ ਪ੍ਰੀਫੈਕਚਰ ਵਿੱਚ ਕੁਰੇ ਬੇਸ ਵਿੱਚ ਇੱਕ ਸਮੁੰਦਰੀ ਸਵੈ-ਰੱਖਿਆ ਅਧਿਕਾਰੀ ਵਜੋਂ ਸੇਵਾ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: