feet wash health benefits: ਸਾਰਾ ਦਿਨ ਕੰਮ ਕਰਨ ਨਾਲ ਸਾਡਾ ਸਰੀਰ ਬਹੁਤ ਥਕਾਵਟ ਮਹਿਸੂਸ ਕਰਦਾ ਹੈ ਜਿਸ ਤੋਂ ਬਾਅਦ ਅਸੀਂ ਪੂਰੀ ਨੀਂਦ ਨਹੀਂ ਲੈ ਪਾਉਂਦੇ। ਰਾਤ ਨੂੰ ਚੰਗੀ ਨੀਂਦ ਨਾ ਆਉਣ ਕਾਰਨ ਅਸੀਂ ਦੂਜੇ ਦਿਨ ਵੀ ਫਰੈਸ਼ ਫੀਲ ਨਹੀਂ ਕਰ ਪਾਉਂਦੇ। ਨੀਂਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ ਕੁਝ ਲੋਕ ਨੀਂਦ ਦੀ ਦਵਾਈ ਵੀ ਲੈਂਦੇ ਹਨ। ਪਰ ਥਕਾਵਟ ਨੂੰ ਘੱਟ ਕਰਨ ਅਤੇ ਚੰਗੀ ਨੀਂਦ ਲੈਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਪੈਰ ਧੋਣਾ ਬੈਸਟ ਆਪਸ਼ਨ ਸਾਬਤ ਹੋ ਸਕਦਾ ਹੈ। ਜੇਕਰ ਤੁਸੀਂ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਸਿਹਤ ਨੂੰ ਬਹੁਤ ਸਾਰੇ ਫਾਇਦੇ ਮਿਲ ਸਕਦੇ ਹਨ। ਤਾਂ ਆਓ ਜਾਣਦੇ ਹਾਂ ਕੀ ਹਨ ਫਾਇਦੇ-
ਮਿਲਦੀ ਹੈ ਐਨਰਜ਼ੀ: ਜੇਕਰ ਕੋਈ ਵਿਅਕਤੀ ਪੈਰ ਧੋ ਕੇ ਸੌਂਦਾ ਹੈ ਤਾਂ ਇਸ ਨਾਲ ਨਾ ਸਿਰਫ਼ ਚੰਗੀ ਨੀਂਦ ਆਉਂਦੀ ਹੈ ਸਗੋਂ ਵਿਅਕਤੀ ਫਰੈਸ਼ ਵੀ ਮਹਿਸੂਸ ਕਰ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਦਿਮਾਗ ਨੂੰ ਸ਼ਾਂਤੀ ਮਿਲੇਗੀ ਅਤੇ ਐਨਰਜ਼ੀ ਵੀ ਮਿਲੇਗੀ। ਜਿਸ ਕਾਰਨ ਵਿਅਕਤੀ ਅਗਲੇ ਦਿਨ ਵੀ ਫਰੈਸ਼ ਮਹਿਸੂਸ ਕਰ ਸਕਦਾ ਹੈ।
ਮਾਸਪੇਸ਼ੀਆਂ ਲਈ ਆਰਾਮਦਾਇਕ: ਅਸੀਂ ਆਪਣੇ ਪੂਰੇ ਸਰੀਰ ਦਾ ਭਾਰ ਆਪਣੇ ਪੈਰਾਂ ‘ਤੇ ਪਾ ਦਿੰਦੇ ਹਾਂ। ਜਿਸ ਕਾਰਨ ਪੈਰਾਂ ‘ਚ ਅਕੜਾਅ ਜਾਂ ਏਂਠਨ ਵਰਗੀਆਂ ਸਮੱਸਿਆਵਾਂ ਆ ਸਕਦੀਆਂ ਹਨ। ਜੇਕਰ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਧੋ ਲੈਂਦੇ ਹਾਂ ਤਾਂ ਇਸ ਨਾਲ ਸਾਡੇ ਪੈਰਾਂ ਦੀਆਂ ਮਾਸਪੇਸ਼ੀਆਂ ਦੇ ਨਾਲ-ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਬਦਬੂ ਤੋਂ ਰਾਹਤ: ਦਿਨ ਭਰ ਪੈਰਾਂ ‘ਤੇ ਜੁਰਾਬਾਂ ਪਹਿਨਣ ਅਤੇ ਤੰਗ ਜੁੱਤੀਆਂ ਪਹਿਨਣ ਨਾਲ ਪੈਰਾਂ ‘ਚ ਪਸੀਨਾ ਆਉਣ ਲੱਗਦਾ ਹੈ ਜਿਸ ਕਾਰਨ ਬਦਬੂ ਆਉਂਦੀ ਹੈ। ਅਜਿਹੇ ‘ਚ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਧੋ ਲਓ ਤਾਂ ਕਿ ਤੁਹਾਡੇ ਪੈਰਾਂ ਦਾ ਏਅਰ ਫਲੋ ਠੀਕ ਰਹੇ ਅਤੇ ਬਦਬੂ ਨਾ ਆਵੇ।
ਸਰੀਰ ਦਾ ਤਾਪਮਾਨ ਰਹਿੰਦਾ ਹੈ ਚੰਗਾ: ਪੂਰਾ ਦਿਨ ਪੈਰਾਂ ਦਾ ਸੰਪਰਕ ਜ਼ਮੀਨ ਨਾਲ ਰਹਿੰਦਾ ਹੈ ਜਿਸ ਕਾਰਨ ਪੈਰ ਗਰਮੀ ਮਹਿਸੂਸ ਕਰਦੇ ਹਨ। ਇਸ ਲਈ ਤੁਸੀਂ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋਵੋ ਤਾਂ ਕਿ ਤੁਹਾਡੇ ਪੈਰਾਂ ਨੂੰ ਠੰਡਕ ਮਹਿਸੂਸ ਹੋਵੇ ਅਤੇ ਨਾਲ ਹੀ ਸਰੀਰ ਦਾ ਤਾਪਮਾਨ ਵੀ ਨਾਰਮਲ ਰਹੇਗਾ। ਜਿਸ ਨਾਲ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ।
ਪੈਰਾਂ ਦੀ ਸਕਿਨ ਹੋ ਸਕਦੀ ਹੈ ਨਾਰਮਲ: ਸਾਰਾ ਦਿਨ ਭੱਜ-ਦੌੜ ਕਰਨ ਨਾਲ ਪੈਰਾਂ ‘ਤੇ ਧੂੜ-ਮਿੱਟੀ ਆ ਜਾਂਦੀ ਹੈ ਜਿਸ ਕਾਰਨ ਸਾਡੇ ਪੈਰਾਂ ਦੀ ਸਕਿਨ ਰੁੱਖੀ ਹੋ ਸਕਦੀ ਹੈ। ਸੌਣ ਤੋਂ ਪਹਿਲਾਂ ਪੈਰ ਧੋਣ ਦੀ ਆਦਤ ਨਾ ਸਿਰਫ਼ ਪੈਰਾਂ ਦੀ ਸਕਿਨ ਕੋਮਲ ਕਰੇਗੀ ਬਲਕਿ ਤੁਹਾਡੇ ਦਿਨਭਰ ਦੀ ਥਕਾਵਟ ਅਤੇ ਤਣਾਅ ਨੂੰ ਵੀ ਦੂਰ ਕਰੇਗੀ।
ਪੈਰ ਧੋਣ ਦਾ ਤਰੀਕਾ: ਪੈਰਾਂ ਨੂੰ ਧੋਣ ਲਈ ਤੁਸੀਂ ਕੋਸੇ ਪਾਣੀ ਦੀ ਵਰਤੋਂ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਪੈਰਾਂ ਨੂੰ ਨਾਰਮਲ ਪਾਣੀ ਨਾਲ ਵੀ ਧੋ ਸਕਦੇ ਹੋ। ਆਪਣੇ ਪੈਰਾਂ ਨੂੰ ਥੋੜ੍ਹੀ ਦੇਰ ਲਈ ਪਾਣੀ ‘ਚ ਡੁਬੋ ਕੇ ਰੱਖੋ। ਜਦੋਂ ਪੈਰਾਂ ਨੂੰ ਪਾਣੀ ‘ਚੋਂ ਕੱਢੋ ਤਾਂ ਉਨ੍ਹਾਂ ਨੂੰ ਤੌਲੀਏ ਨਾਲ ਚੰਗੀ ਤਰ੍ਹਾਂ ਪੂੰਝੋ ਅਤੇ ਇਸ ਤੋਂ ਬਾਅਦ ਪੈਰਾਂ ‘ਚ ਨਮੀ ਬਣਾਈ ਰੱਖਣ ਲਈ ਪੈਰਾਂ ‘ਤੇ ਥੋੜ੍ਹਾ ਜਿਹਾ ਤੇਲ ਜਾਂ ਕਰੀਮ ਲਗਾਓ। ਅਜਿਹਾ ਕਰਨ ਨਾਲ ਤੁਹਾਡੇ ਪੈਰਾਂ ਨੂੰ ਬਹੁਤ ਰਾਹਤ ਮਿਲੇਗੀ।