ਚੰਡੀਗੜ੍ਹ ਦੇ ਸੈਕਟਰ-9 ਸਥਿਤ ਕਾਰਮੈਲ ਕਾਨਵੈਂਟ ਸਕੂਲ ਵਿਚ ਬੱਚਿਆਂ ਦੇ ਉਪਰ ਦਰੱਖਤ ਡਿੱਗਣ ਨਾਲ ਇੱਕ ਬੱਚੀ ਦੀ ਮੌਤ ਦੀ ਖਬਰ ਅਜੇ ਤਾਜ਼ਾ ਹੈ ਕਿ ਸ਼ਹਿਰ ਵਿਚ ਇੱਕ ਹੋਰ ਸਕੂਲ ਵਿਚ ਦਰੱਖਤ ਡਿਗਣ ਦੀ ਘਟਨਾ ਵਾਪਰ ਗਈ। ਇਹ ਘਟਨਾ ਗੌਰਮਿੰਟ ਮਾਡਲ ਮਿਡਲ ਸਕੂਲ ਪਾਕੇਟ ਨੰਬਰ 10 ਮਨੀਮਾਜਰਾ ਵਿਚ ਹੋਈ ਹੈ ਪਰ ਗਨੀਮਤ ਰਹੀ ਕਿ ਸ਼ਨੀਵਾਰ ਨੂੰ ਛੁੱਟੀ ਹੋਣ ਕਾਰਨ ਸਕੂਲ ਬੰਦ ਸੀ।
ਦੁਪਹਿਰ ਬਾਅਦ ਅਚਾਨਕ ਸਕੂਲ ਦੇ ਨਾਲ ਲੱਗਦੇ ਪਾਰਕ ਵਿਚ ਲੱਗਾ ਚੀੜ ਦਾ ਦਰੱਖਤ ਟੁੱਟ ਕੇ ਡਿੱਗ ਗਿਆ। ਦਰੱਖਤ ਦਾ ਵੱਡਾ ਹਿੱਸਾ ਸਕੂਲ ਬਾਊਂਡਰੀ ਨੂੰ ਤੋੜਦਾ ਹੋਇਆ ਕੈਂਪਸ ਅੰਦਰ ਜਾ ਡਿੱਗਿਆ। ਦਰੱਖਤ ਦਾ ਵੱਡਾ ਹਿੱਸਾ ਸਕੂਲ ਬਾਊਂਡਰੀ ਨੂੰ ਤੋੜਦਾ ਹੋਇਆ ਕੈਂਪਸ ਦੇ ਅੰਦਰ ਜਾ ਡਿੱਗਿਆ। ਦਰੱਖਤ ਡਿੱਗਣ ਨਾਲ ਸਕੂਲ ਦੀ ਇੱਟਾਂ ਦੀ ਬਾਊਂਡਰੀ ਵਾਲ ਵੀ ਟੁੱਟ ਗਈ ਤੇ ਸਕੂਲ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪਰ ਰਾਹਤ ਵਾਲੀ ਗੱਲ ਇਹ ਸੀ ਕਿ ਸਕੂਲ ਵਿਚ ਦੂਜੇ ਸ਼ਨੀਵਾਰ ਦੀ ਛੁੱਟੀ ਸੀ ਜਿਸ ਕਾਰਨ ਸਕੂਲ ਵਿਚ ਚੌਕੀਦਾਰ ਦੇ ਇਲਾਵਾ ਕੋਈ ਸਟਾਫ ਜਾਂ ਵਿਦਿਆਰਥੀ ਨਹੀਂ ਸਨ। ਸਕੂਲ ਵਿਚ ਕਿਸੇ ਦੇ ਨਾ ਹਣ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਸਕੂਲ ਪ੍ਰਿੰਸੀਪਲ ਤਰੁਣ ਛਾਬੜਾ ਨੇ ਇੰਜੀਨੀਅਰਿੰਗ ਵਿਭਾਗ ਤੇ ਵਣ ਵਿਭਾਗ ਨੂੰ ਸੂਚਿਤ ਕੀਤਾ ਹੈ। ਛਾਬੜਾ ਨੇ ਦੱਸਿਆ ਕਿ ਸਕੂਲ ਦੀ ਬਾਊਂਡਰੀ ਦੇ ਬਾਹਰ ਚੀੜ ਦੇ 8-9 ਦਰੱਖਤ ਹਨ। ਇਨ੍ਹਾਂ ਦੀ ਉਚਾਈ ਜ਼ਿਆਦਾ ਹੈ। ਅਸੀਂ ਹਰ ਸਾਲ ਇੰਜੀਨੀਅਰਿੰਗ ਵਿਭਾਗ ਨੂੰ ਲਿਖ ਕੇ ਦਿੰਦੇ ਹਨ ਤਾਂ ਇਨ੍ਹਾਂ ਦੀ ਪਰੂਨਿੰਗ ਕਰ ਦਿੱਤੀ ਜਾਂਦੀ ਹੈ ਪਰ ਹਾਈਟ ਘੱਟ ਕੀਤੀ ਜਾਵੇ ਤਾਂ ਦਰੱਖਤ ਡਿਗੇਗੇ ਨਹੀਂ। ਡਾਇਰੈਕਟ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਇਸ ਏਰੀਆ ਦੀ ਉਦੋਂ ਤੱਕ ਘੇਰਾਬੰਦੀ ਦੇ ਨਿਰਦੇਸ਼ ਦਿੱਤੇ ਹਨ ਜਦੋਂ ਤੱਕ ਸੋਸ਼ਲ ਆਡਿਟ ਨਹੀਂ ਹੋ ਜਾਂਦਾ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਸਕੂਲ ਕੈਂਪਸ ਦੇ ਬਾਹਰ ਕਈ ਵੱਡੇ-ਵੱਡੇ ਦਰੱਖਤ ਹਨ ਜੋ ਟੁੱਟਣ ਦੀ ਕਗਾਰ ‘ਤੇ ਹੈ। ਦਰੱਖਤਾਂ ਦੀਆਂ ਜੜ੍ਹਾਂ ਵਿਚ ਦੀਮਕ ਲੱਗ ਚੁੱਕੀ ਹੈ ਜਿਸ ਕਾਰਨ ਉਹ ਖੋਖਲੇ ਹੋ ਗਏ ਹਨ। ਜੋ ਦਰੱਖਤ ਸ਼ਨੀਵਾਰ ਸ਼ਾਮ ਨੂੰ ਡਿਗਿਆ ਉਹ ਵੀ ਅੰਦਰ ਤੋਂ ਖੋਖਲਾ ਹੋ ਚੁੱਕਾ ਸੀ। ਇਨ੍ਹੀਂ ਦਿਨੀਂ ਤੇਜ਼ ਮੀਂਹ ਉਹ ਹਵਾ ਦੇ ਚੱਲਦੇ ਦਰੱਖਤ ਅਚਾਨਕ ਟੁੱਟ ਕੇ ਡਿੱਗ ਰਹੇ ਹਨ।