ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਸਿਰਫ ਉਦੈਪੁਰ ਦਾ ਕਨ੍ਹਈਆਲਾਲ ਹੀ ਨਹੀਂ ਬਲਕਿ ਉਹ ਸਾਰੇ ਲੋਕ ਸਨ, ਜਿਨ੍ਹਾਂ ਨੇ ਨੂਪੁਰ ਸ਼ਰਮਾ ਦੇ ਸਮਰਥਨ ‘ਚ ਪੋਸਟ ਕੀਤੀ ਸੀ। ਪਾਕਿਸਤਾਨੀ ਸੰਗਠਨ ਦਾਵਤ-ਏ-ਇਸਲਾਮੀ ਅਤੇ ਅੱਤਵਾਦੀਆਂ ਨੇ ਰਾਜਸਥਾਨ ਦੇ 40 ਲੋਕਾਂ ਨੂੰ ਇਸ ਲਈ ਤਿਆਰ ਕੀਤਾ ਸੀ। ਉਹ ਨੂਪੁਰ ਦਾ ਸਮਰਥਨ ਕਰਨ ਵਾਲਿਆਂ ਦਾ ਸਿਰ ਕਲਮ ਕਰਨ ਲਈ ਰਾਜ਼ੀ ਹੋ ਗਏ ਸਨ। ਇਹ ਖੁਲਾਸਾ ਐਨਆਈਏ ਅਤੇ ਏਟੀਐਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ।
25 ਮਈ ਤੋਂ ਬਾਅਦ ਨੂਪੁਰ ਦੇ ਬਿਆਨ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਲਈ ਦਾਵਤ-ਏ-ਇਸਲਾਮੀ ਨਾਲ ਜੁੜੇ 6 ਜ਼ਿਲ੍ਹਿਆਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਸਾਰੇ ਇੱਕ ਸਾਲ ਤੋਂ ਇਸ ਸੰਗਠਨ ਨਾਲ ਜੁੜੇ ਹੋਏ ਸਨ। ਉਨ੍ਹਾਂ ਨੂੰ ਆਡੀਓ-ਵੀਡੀਓ ਭੇਜ ਕੇ ਕਿਹਾ ਗਿਆ ਸੀ ਕਿ ਤਾਲਿਬਾਨ ਵਾਂਗ ਗਲਾ ਵੱਢੋ, ਵੀਡੀਓ ਬਣਾ ਕੇ ਦਹਿਸ਼ਤ ਫੈਲਾਓ।
ਐਨਆਈਏ ਅਤੇ ਏਟੀਐਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦਾਵਤ-ਏ-ਇਸਲਾਮੀ ਨੇ ਇਤਰਾਜ਼ਯੋਗ ਧਾਰਮਿਕ ਕਿਤਾਬਾਂ ਵੇਚਣ ਲਈ ਅਜਮੇਰ ਵਿੱਚ ਇੱਕ ਦੁਕਾਨ ਖੋਲ੍ਹੀ ਸੀ। ਇੱਕ ਕਿਤਾਬ ਵੇਚਣ ਵਾਲੇ ਨੂੰ ਰੋਜ਼ 350 ਰੁਪਏ ਦਿੰਦੇ ਸਨ। ਰਿਆਜ਼ ਅਤੇ ਗੌਸ ਇੱਥੋਂ ਦੇ ਲੋਕਾਂ ਵਿੱਚ ਕਿਤਾਬਾਂ ਵੰਡਦੇ ਸਨ। ਏਜੰਸੀਆਂ ਵੀ ਇਸ ਦੀ ਜਾਂਚ ਕਰ ਰਹੀਆਂ ਹਨ।
ਐਨਆਈਏ ਕੇਸਾਂ ਦੀ ਵਿਸ਼ੇਸ਼ ਅਦਾਲਤ ਨੇ ਉਦੈਪੁਰ ਅੱਤਵਾਦੀ ਹਮਲੇ ਦੇ ਮੁੱਖ ਮੁਲਜ਼ਮ ਗ਼ੌਸ ਮੁਹੰਮਦ ਅਤੇ ਰਿਆਜ਼ ਅਟਾਰੀ ਸਣੇ 7ਵੇਂ ਮੁਲਜ਼ਮ ਫਰਹਾਦ ਮੁਹੰਮਦ ਸ਼ੇਖ ਉਰਫ਼ ਬਾਬਲਾ ਨੂੰ 16 ਜੁਲਾਈ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ ਐਨਆਈਏ ਨੇ ਫਰਹਾਦ ਨੂੰ ਰਿਆਜ਼ ਅਟਾਰੀ ਦਾ ਕਰੀਬੀ ਮੰਨਿਆ ਹੈ ਅਤੇ ਉਸ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -: