Belly button oil benefits: ਨਾਭੀ ਨੂੰ ਸਰੀਰ ਦਾ ਕੇਂਦਰੀ ਬਿੰਦੂ ਮੰਨਿਆ ਜਾਂਦਾ ਹੈ। ਸਾਡੇ ਸਰੀਰ ਦਾ ਨਰਵਸ ਸਿਸਟਮ ਇਸ ਨਾਲ ਜੁੜਿਆ ਹੁੰਦਾ ਹੈ ਇਸ ਲਈ ਸਰੀਰ ਦੀਆਂ ਛੋਟੀਆਂ-ਵੱਡੀਆਂ ਸਿਹਤ ਸਮੱਸਿਆਵਾਂ ਨੂੰ ਨਾਭੀ ਰਾਹੀਂ ਠੀਕ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਆਪਣੀ ਨਾਭੀ ‘ਚ ਤੇਲ ਲਗਾਓ ਤਾਂ ਤੁਸੀਂ ਕਈ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਨਾਭੀ ‘ਚ ਕਿਹੜਾ ਤੇਲ ਲਗਾਉਣ ਨਾਲ ਤੁਹਾਨੂੰ ਕੀ-ਕੀ ਫਾਇਦੇ ਮਿਲਣਗੇ।
ਪਰ ਇਸ ਤੋਂ ਪਹਿਲਾਂ ਇਹ ਜਾਣ ਲਓ ਕਿ ਤੇਲ ਲਗਾਉਣ ਦਾ ਤਰੀਕਾ ਕੀ ਹੈ? ਤੁਹਾਨੂੰ ਦੱਸ ਦੇਈਏ ਕਿ ਤੇਲ ਦੀ ਮਾਲਿਸ਼ ਭਾਰਤ ‘ਚ ਰਵਾਇਤੀ ਦਵਾਈ ਦਾ ਇੱਕ ਅਹਿਮ ਹਿੱਸਾ ਹੈ। ਨਾਭੀ ਦੇ ਪਿੱਛੇ ਪੇਕੋਟੀ ਗਲੈਂਡ ਹੁੰਦੀ ਹੈ ਜੋ ਸਰੀਰ ਦੀਆਂ ਬਹੁਤ ਸਾਰੀਆਂ ਨਸਾਂ, ਟਿਸ਼ੂਆਂ ਅਤੇ ਅੰਗਾਂ ਨਾਲ ਜੁੜੀ ਹੁੰਦੀ ਹੈ। ਇਸ ਤਰ੍ਹਾਂ ਪੀਕੋਟੀ ਗਲੈਂਡ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ, ਜੋ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ। ਇਸ ਨੁਸਖੇ ਨੂੰ ਅਪਣਾਉਣਾ ਵੀ ਬਹੁਤ ਆਸਾਨ ਹੈ। ਬਾਸੀ ਨਾਭੀ ਦੇ ਅੰਦਰ ਅਤੇ ਆਲੇ-ਦੁਆਲੇ ਤੇਲ ਦੀਆਂ ਕੁਝ ਬੂੰਦਾਂ ਪਾਉਣੀਆਂ ਹਨ। ਤੁਸੀਂ ਇਸਦੇ ਲਈ ਰੂੰ ਦੇ ਫੰਬੇ ਦੀ ਵਰਤੋਂ ਕਰ ਸਕਦੇ ਹੋ। ਇਸ ਨੂੰ ਘੱਟੋ-ਘੱਟ 20 ਮਿੰਟਾਂ ਲਈ ਲੱਗਾ ਰਹਿਣ ਦਿਓ।
ਮੋਟਾਪੇ ਅਤੇ ਜੋੜਾਂ ਦੇ ਦਰਦ ਲਈ ਜੈਤੂਨ ਦਾ ਤੇਲ: ਮੋਟਾਪਾ ਅਤੇ ਜੋੜਾਂ ਦਾ ਦਰਦ ਅੱਜ ਕੱਲ੍ਹ ਇੱਕ ਆਮ ਸਮੱਸਿਆ ਹੈ। ਜੋ ਲੋਕ ਮੋਟਾਪੇ ਅਤੇ ਜੋੜਾਂ ਦੇ ਦਰਦ ਤੋਂ ਪੀੜਤ ਹਨ ਉਨ੍ਹਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਨਾਭੀ ‘ਚ ਜੈਤੂਨ ਦਾ ਤੇਲ ਲਗਾਉਣਾ ਚਾਹੀਦਾ ਹੈ। ਇਸ ਉਪਾਅ ਨੂੰ ਲਗਾਤਾਰ ਕਰੋ ਅਤੇ ਫਰਕ ਦੇਖੋ।
ਚਿਹਰੇ ‘ਤੇ ਪਿੰਪਲਸ ਦਾਗ-ਧੱਬਿਆਂ ਲਈ ਨਿੰਮ ਦਾ ਤੇਲ: ਜੇਕਰ ਤੁਹਾਡੇ ਚਿਹਰੇ ‘ਤੇ ਪਿੰਪਲਸ ਅਤੇ ਕਾਲੇ ਦਾਗ-ਧੱਬੇ ਹਨ ਤਾਂ ਨਿੰਮ ਦਾ ਤੇਲ ਇਸ ਦੇ ਲਈ ਰਾਮਬਾਣ ਮੰਨਿਆ ਜਾਂਦਾ ਹੈ। ਰੋਜ਼ਾਨਾ ਨਾਭੀ ‘ਚ ਨਿੰਮ ਦੇ ਤੇਲ ਦੀਆਂ 3 ਤੋਂ 4 ਬੂੰਦਾਂ ਪਾਓ।
ਗਲੋਇੰਗ ਸਕਿਨ ਲਈ ਬਦਾਮ ਦਾ ਤੇਲ: ਜੇਕਰ ਤੁਹਾਡੀ ਸਕਿਨ ਖਾਸ ਤੌਰ ‘ਤੇ ਚਿਹਰਾ ਡਲ ਅਤੇ ਮੁਰਝਾ ਰਿਹਾ ਹੈ ਤਾਂ ਨਾਭੀ ‘ਚ ਬਦਾਮ ਦੇ ਤੇਲ ਦੀਆਂ ਬੂੰਦਾਂ ਪਾਓ। ਸਕਿਨ ਸਾਫ਼ ਅਤੇ ਚਮਕਦਾਰ ਹੋ ਜਾਵੇਗੀ।
ਫਟੇ ਹੋਏ ਬੁੱਲ੍ਹਾਂ ਅਤੇ ਅੱਡੀਆਂ ਲਈ ਸਰ੍ਹੋਂ ਦਾ ਤੇਲ: ਜੇਕਰ ਤੁਹਾਡੇ ਬੁੱਲ੍ਹ ਅਤੇ ਅੱਡੀਆਂ ਫਟੀਆਂ ਰਹਿੰਦੀਆਂ ਹਨ ਜਾਂ ਅੱਖਾਂ ‘ਚ ਜਲਣ ਅਤੇ ਖੁਜਲੀ ਦੀ ਸਮੱਸਿਆ ਹੈ ਤਾਂ ਨਾਭੀ ‘ਚ ਸਰ੍ਹੋਂ ਦਾ ਤੇਲ ਲਗਾਉਣਾ ਸ਼ੁਰੂ ਕਰੋ। ਇਸ ਨਾਲ ਤੁਹਾਡੀ ਸਕਿਨ ਦੀ ਡ੍ਰਾਇਨੈੱਸ ਵੀ ਦੂਰ ਹੋਵੇਗੀ ਅਤੇ ਪਾਚਨ ਤੰਤਰ ਮਜ਼ਬੂਤ ਹੋਵੇਗਾ।
ਮਜ਼ਬੂਤ ਵਾਲਾਂ ਅਤੇ ਫਰਟੀਲਿਟੀ ਲਈ ਪਾਓ ਜੈਤੂਨ ਜਾਂ ਨਾਰੀਅਲ ਦਾ ਤੇਲ: ਭਾਰਤ ਦੇ ਹਰ ਘਰ ‘ਚ ਤੁਹਾਨੂੰ ਨਾਰੀਅਲ ਦਾ ਤੇਲ ਮਿਲੇਗਾ ਜੋ ਕਿ ਬਹੁਤ ਫਾਇਦੇਮੰਦ ਵੀ ਹੈ। ਨਾਰੀਅਲ ਦੇ ਤੇਲ ਦੀਆਂ 3 ਤੋਂ 7 ਬੂੰਦਾਂ ਨਾਭੀ ‘ਚ ਲਗਾਉਣ ਨਾਲ ਫਰਟੀਲਿਟੀ ਵਧਦੀ ਹੈ ਅਤੇ ਇਸ ਨਾਲ ਅੱਖਾਂ ਦਾ ਸੁੱਕਾਪਣ ਦੂਰ ਹੁੰਦਾ ਹੈ ਅਤੇ ਵਾਲ ਮਜ਼ਬੂਤ ਹੁੰਦੇ ਹਨ।
ਸੌਫਟ ਸਕਿਨ ਲਈ ਘਿਓ: ਜੇਕਰ ਤੁਹਾਡੀ ਸਕਿਨ ਖੁਰਦਰੀ ਜਾਂ ਬਹੁਤ ਸਖ਼ਤ ਹੈ ਤਾਂ ਤੁਹਾਨੂੰ ਨਾਭੀ ‘ਚ ਘਿਓ ਲਗਾਉਣਾ ਚਾਹੀਦਾ। ਇਸ ਨਾਲ ਤੁਹਾਡੀ ਸਕਿਨ ਨਰਮ ਅਤੇ ਮੁਲਾਇਮ ਹੋ ਜਾਵੇਗੀ। ਯਾਦ ਰੱਖੋ, ਨਾਭੀ ‘ਚ ਤੇਲ ਲਗਾਉਣ ਨਾਲ ਤੁਹਾਨੂੰ ਇੱਕ ਨਹੀਂ ਬਲਕਿ ਬਹੁਤ ਸਾਰੇ ਫਾਇਦੇ ਹੋਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ।