Extra salt health effects: ਕਿਸੇ ਵੀ ਚੀਜ਼ ਦੀ ਜ਼ਿਆਦਾ ਵਰਤੋਂ ਸਿਹਤ ਲਈ ਹਾਨੀਕਾਰਕ ਹੈ। ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਖਾਣੇ ‘ਚ ਐਕਸਟ੍ਰਾ ਨਮਕ ਮਿਲਾ ਕੇ ਖਾਂਦੇ ਹਨ। ਪਰ ਖੋਜ ਅਨੁਸਾਰ ਬਹੁਤ ਜ਼ਿਆਦਾ ਨਮਕ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇੱਕ ਰਿਪੋਰਟ ਦੇ ਅਨੁਸਾਰ ਜੋ ਲੋਕ ਆਪਣੇ ਭੋਜਨ ‘ਚ ਨਿਯਮਿਤ ਤੌਰ ‘ਤੇ ਉੱਪਰੋਂ ਨਮਕ ਸ਼ਾਮਲ ਕਰਦੇ ਹਨ, ਉਨ੍ਹਾਂ ਦੀ ਮੌਤ ਦੀ ਸੰਭਾਵਨਾ ਆਮ ਲੋਕਾਂ ਦੇ ਮੁਕਾਬਲੇ 28 ਗੁਣਾ ਵੱਧ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਖੋਜ 5 ਲੱਖ ਲੋਕਾਂ ‘ਤੇ ਕੀਤੀ ਗਈ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਜ਼ਿਆਦਾ ਨਮਕ ਖਾਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਜ਼ਿਆਦਾ ਨਮਕ ਹੋ ਸਕਦਾ ਹੈ ਨੁਕਸਾਨਦੇਹ: ਨਮਕ ਘੱਟ ਮਾਤਰਾ ‘ਚ ਹੀ ਖਾਣਾ ਚੰਗਾ ਹੈ। ਇਸ ‘ਚ ਮੈਗਨੀਸ਼ੀਅਮ, ਕੈਲਸ਼ੀਅਮ, ਸੋਡੀਅਮ ਅਤੇ ਬ੍ਰੋਮਾਈਡ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਹੈਲਥੀ ਰੱਖਦੇ ਹਨ। ਸਰੀਰ ਨੂੰ ਹੈਲਥੀ ਰਹਿਣ ਲਈ ਇਨ੍ਹਾਂ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ। ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਨਮਕ ਖਾਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਭਾਰਤੀ ਲੋਕ ਖਾਂਦੇ ਹਨ ਭੋਜਨ ‘ਚ ਜ਼ਿਆਦਾ ਨਮਕ: ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਭਾਰਤੀ ਲੋਕ ਆਪਣੇ ਭੋਜਨ ‘ਚ ਨਮਕ ਜ਼ਿਆਦਾ ਖਾਂਦੇ ਹਨ। ਇੰਗਲੈਂਡ ਦੀ ਇੱਕ ਖੋਜ ਅਨੁਸਾਰ ਜ਼ਿਆਦਾਤਰ ਭਾਰਤੀ ਲੋਕ ਆਪਣੇ ਭੋਜਨ ‘ਚ ਨਮਕ ਜ਼ਿਆਦਾ ਖਾਂਦੇ ਹਨ।
ਰੋਜ਼ਾਨਾ ਸਿਰਫ਼ ਹੁੰਦੀ ਹੈ 5 ਗ੍ਰਾਮ ਨਮਕ ਦੀ ਲੋੜ: ਤੁਹਾਨੂੰ ਦੱਸ ਦੇਈਏ ਕਿ ਤੁਹਾਡੇ ਸਰੀਰ ਨੂੰ ਰੋਜ਼ਾਨਾ ਸਿਰਫ 5 ਗ੍ਰਾਮ ਨਮਕ ਦੀ ਜ਼ਰੂਰਤ ਹੁੰਦੀ ਹੈ। ਆਪਣੇ ਭੋਜਨ ‘ਚ ਇੱਕ ਛੋਟਾ ਚਮਚ ਨਮਕ ਦੀ ਹੀ ਵਰਤੋਂ ਕਰੋ। ਇਸ ਤੋਂ ਇਲਾਵਾ ਤੁਹਾਨੂੰ ਦਿਨ ‘ਚ ਸਿਰਫ 2.3 ਗ੍ਰਾਮ ਸੋਡੀਅਮ ਲੈਣਾ ਚਾਹੀਦਾ ਹੈ।
ਦਿਲ ਲਈ ਹੋ ਸਕਦਾ ਹੈ ਖਤਰਨਾਕ: WHO ਦੀ ਇੱਕ ਰਿਪੋਰਟ ਅਨੁਸਾਰ ਭੋਜਨ ‘ਚ ਜ਼ਿਆਦਾ ਮਾਤਰਾ ‘ਚ ਨਮਕ ਦੀ ਵਰਤੋਂ ਤੁਹਾਡੇ ਦਿਲ ਲਈ ਬਹੁਤ ਖਤਰਨਾਕ ਹੋ ਸਕਦੀ ਹੈ। ਭੋਜਨ ‘ਚ ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਨਾਲ ਤੁਹਾਡਾ ਦਿਲ ਕਮਜ਼ੋਰ ਹੋ ਜਾਂਦਾ ਹੈ ਅਤੇ ਤੁਹਾਨੂੰ ਹਾਰਟ ਅਟੈਕ ਵੀ ਪੈ ਸਕਦਾ ਹੈ। ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਣ ਲਈ ਆਪਣੇ ਭੋਜਨ ‘ਚ ਨਮਕ ਦੀ ਘੱਟ ਵਰਤੋਂ ਕਰੋ।
ਜੰਕ ਫੂਡ ਨਾਲ ਵੱਧ ਸਕਦਾ ਹੈ ਸਟ੍ਰੋਕ ਦਾ ਖ਼ਤਰਾ: ਅੱਜਕੱਲ੍ਹ ਬਹੁਤ ਸਾਰੇ ਲੋਕ ਜੰਕ ਫੂਡ ਅਤੇ ਰੈਡੀ ਟੂ ਈਟ ਫੂਡ ‘ਤੇ ਨਿਰਭਰ ਰਹਿੰਦੇ ਹਨ। ਇਸ ਭੋਜਨ ‘ਚ ਨਮਕ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਇਸ ਲਈ ਅਜਿਹੇ ਭੋਜਨ ਦਾ ਸੇਵਨ ਸਟ੍ਰੋਕ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਵਧਾ ਸਕਦਾ ਹੈ।
ਕਿਡਨੀ ਦੀ ਸਮੱਸਿਆ: ਭੋਜਨ ਦੇ ਉੱਪਰ ਵਾਧੂ ਨਮਕ ਖਾਣ ਨਾਲ ਦਿਲ ਅਤੇ ਗੁਰਦੇ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਸਰਕੂਰੇਟਰੀ ਸਿਸਟਮ ਅਤੇ ਨਰਵਸ ਸਿਸਟਮ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਸਰੀਰ ਨਹੀਂ ਕਰ ਪਾਉਂਦਾ ਅਬਜ਼ਰਵ: ਤੁਹਾਨੂੰ ਦੱਸ ਦੇਈਏ ਕਿ ਜਦੋਂ ਭੋਜਨ ਦੇ ਨਾਲ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ‘ਚ ਪਾਏ ਜਾਣ ਵਾਲੇ ਆਇਰਨ ਦੀ ਬਣਤਰ ਬਦਲ ਜਾਂਦੀ ਹੈ ਅਤੇ ਸਰੀਰ ਇਸ ਨੂੰ ਜਲਦੀ ਜਜ਼ਬ ਕਰ ਲੈਂਦਾ ਹੈ। ਪਰ ਜੇਕਰ ਤੁਸੀਂ ਉੱਪਰੋਂ ਕੱਚਾ ਨਮਕ ਖਾਂਦੇ ਹੋ ਤਾਂ ਇਸ ਦੀ ਬਣਤਰ ਨਹੀਂ ਬਦਲਦੀ ਅਤੇ ਸਰੀਰ ਨੂੰ ਇਸ ਨੂੰ ਜਜ਼ਬ ਕਰਨ ‘ਚ ਵੀ ਸਮਾਂ ਲੱਗਦਾ ਹੈ। ਕੱਚਾ ਨਮਕ ਖਾਣ ਨਾਲ ਹਾਈਪਰਟੈਨਸ਼ਨ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।