Monsoon season liver infection: ਹਾਲ ਹੀ ‘ਚ ਤੁਸੀਂ ਇਹ ਖਬਰ ਸੁਣੀ ਹੋਵੇਗੀ ਕਿ ਨੇਪਾਲ ‘ਚ ਹੈਜ਼ਾ ਫੈਲਣ ਕਾਰਨ ਗੋਲ ਗੱਪਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਮੌਨਸੂਨ ਦੇ ਮੌਸਮ ‘ਚ ਸਟਾਲ ‘ਤੇ ਖਾਣ ਨਾਲ ਦੂਸ਼ਿਤ ਭੋਜਨ ਜਾਂ ਪਾਣੀ ਤੁਹਾਡੇ ਸਰੀਰ ‘ਚ ਦਾਖਲ ਹੋ ਸਕਦਾ ਹੈ ਅਤੇ ਲੀਵਰ ਨੂੰ ਬਿਮਾਰ ਬਣਾ ਸਕਦਾ ਹੈ। ਮੌਨਸੂਨ ਦੇ ਮੌਸਮ ‘ਚ ਕਈ ਬੀਮਾਰੀਆਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ ਜਿਨ੍ਹਾਂ ‘ਚੋਂ ਇਕ ਹੈ ਲੀਵਰ ਦੀ ਸਮੱਸਿਆ। ਮੌਨਸੂਨ ਦੇ ਮੌਸਮ ‘ਚ ਲੀਵਰ ਇੰਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਤੁਸੀਂ ਹੈਪੇਟਾਈਟਸ ਏ ਜਾਂ ਹੈਪੇਟਾਈਟਸ ਈ ਦੇ ਕਾਰਨ ਬਿਮਾਰ ਹੋ ਸਕਦੇ ਹੋ। ਇਸ ਲਈ ਆਓ ਅੱਜ ਜਾਣਦੇ ਹਾਂ ਲੀਵਰ ਇੰਫੈਕਸ਼ਨ ਤੋਂ ਬਚਣ ਦੇ ਤਰੀਕਿਆਂ ਬਾਰੇ….
ਲੀਵਰ ਬੀਮਾਰ ਹੋਣ ‘ਤੇ ਤੁਹਾਨੂੰ ਉਲਟੀਆਂ, ਮਤਲੀ, ਭੁੱਖ ਨਾ ਲੱਗਣਾ, ਥਕਾਵਟ ਆਦਿ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ। ਲੀਵਰ ਦੀ ਹਰ ਬਿਮਾਰੀ ਗੰਭੀਰ ਨਹੀਂ ਹੁੰਦੀ। ਬਹੁਤ ਸਾਰੀਆਂ ਸਮੱਸਿਆਵਾਂ ‘ਚ, ਲੱਛਣ ਸਮੇਂ ਦੇ ਨਾਲ ਘੱਟ ਜਾਂਦੇ ਹਨ। ਡਾਇਟ ਅਤੇ ਹੈਲਥੀ ਰੁਟੀਨ ਦਾ ਧਿਆਨ ਰੱਖ ਕੇ ਤੁਸੀਂ ਲੀਵਰ ਨੂੰ ਫਿਰ ਤੋਂ ਹੈਲਥੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਮੌਨਸੂਨ ਦੇ ਮੌਸਮ ‘ਚ ਕੁਝ ਫਾਇਦੇਮੰਦ ਟਿਪਸ ਜੋ ਤੁਹਾਨੂੰ ਬੀਮਾਰੀਆਂ ਤੋਂ ਬਚਾ ਸਕਦੇ ਹਨ-
ਮੌਨਸੂਨ ਦੇ ਮੌਸਮ ‘ਚ ਲੀਵਰ ਇੰਫੈਕਸ਼ਨ ਤੋਂ ਬਚਣ ਲਈ ਕੀ ਕਰੀਏ ?
- ਮੌਨਸੂਨ ਦੇ ਮੌਸਮ ‘ਚ ਬਾਹਰ ਮਿਲਣ ਵਾਲੇ ਜੂਸ ਜਾਂ ਡ੍ਰਿੰਕਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦੂਸ਼ਿਤ ਪਾਣੀ ਜਾਂ ਬਰਫ਼ ਕਾਰਨ ਤੁਹਾਨੂੰ ਇੰਫੈਕਸ਼ਨ ਹੋ ਸਕਦੀ ਹੈ।
- ਮੌਨਸੂਨ ਦੇ ਮੌਸਮ ‘ਚ ਤੁਹਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੋਵੇਗਾ ਕਿ ਕੁਝ ਵੀ ਖਾਣ ਤੋਂ ਪਹਿਲਾਂ ਅਤੇ ਬਾਅਦ ‘ਚ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰੋ।
- ਮੌਨਸੂਨ ਦੇ ਮੌਸਮ ‘ਚ ਖੁੱਲ੍ਹੇ ‘ਚ ਵਿਕਣ ਵਾਲੀਆਂ ਸਬਜ਼ੀਆਂ ਅਤੇ ਫਲਾਂ ਤੋਂ ਦੂਰੀ ਬਣਾ ਕੇ ਰੱਖੋ। ਇਨ੍ਹਾਂ ਦਾ ਸੇਵਨ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।
- ਮੌਨਸੂਨ ਦੇ ਮੌਸਮ ‘ਚ ਤੁਹਾਨੂੰ ਸੜਕਾਂ ‘ਤੇ ਮਿਲਣ ਵਾਲੀਆਂ ਤਲੀਆਂ ਚੀਜ਼ਾਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ।
- ਕੱਚੀਆਂ ਸਬਜ਼ੀਆਂ ਜਾਂ ਫਲ ਖਾਂਦੇ ਸਮੇਂ ਖਾਸ ਧਿਆਨ ਰੱਖੋ।
- ਮੌਨਸੂਨ ਦੇ ਮੌਸਮ ‘ਚ ਪੁਰਾਣਾ ਮੀਟ ਜਾਂ ਮੱਛੀ ਖਾਣ ਤੋਂ ਪਰਹੇਜ਼ ਕਰੋ।
- ਜੇਕਰ ਤੁਸੀਂ ਬਾਹਰ ਦਾ ਪਾਣੀ ਪੀਂਦੇ ਹੋ ਜਾਂ ਕੱਟੇ ਹੋਏ ਫਲਾਂ ਦਾ ਸੇਵਨ ਕਰਦੇ ਹੋ ਤਾਂ ਮੌਨਸੂਨ ਦੇ ਮੌਸਮ ‘ਚ ਇਸ ਆਦਤ ਨੂੰ ਤੁਰੰਤ ਛੱਡ ਦਿਓ।
- ਮੌਨਸੂਨ ਦੇ ਮੌਸਮ ‘ਚ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ, ਸਬਜ਼ੀਆਂ ‘ਚ ਕੀੜਿਆਂ ਕਾਰਨ ਇੰਫੈਕਸ਼ਨ ਫੈਲ ਸਕਦੀ ਹੈ।
- ਤੁਹਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੋਵੇਗਾ ਕਿ ਬਰਸਾਤ ਦੇ ਦਿਨਾਂ ‘ਚ ਪਬਲਿਕ ਪਖਾਨੇ ਦੀ ਵਰਤੋਂ ਕਰਨ ਤੋਂ ਬਚੋ।
ਮੌਨਸੂਨ ‘ਚ ਸਰੀਰ ਨੂੰ ਰੱਖੋ ਹਾਈਡਰੇਟ: ਮੌਨਸੂਨ ਦੇ ਮੌਸਮ ‘ਚ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਤੁਹਾਨੂੰ ਪਾਣੀ ਦਾ ਭਰਪੂਰ ਸੇਵਨ ਕਰਨਾ ਚਾਹੀਦਾ ਹੈ। ਪਾਣੀ ਪੀਣ ਨਾਲ ਤੁਸੀਂ ਇੰਫੇਕਸ਼ਨ ਅਤੇ ਬੀਮਾਰੀਆਂ ਤੋਂ ਬਚ ਸਕਦੇ ਹੋ। ਪਾਣੀ ਦਾ ਸੇਵਨ ਸਰੀਰ ‘ਚ ਮੌਜੂਦ ਗੰਦਗੀ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਗ੍ਰੀਨ ਟੀ ਦਾ ਸੇਵਨ ਵੀ ਕਰਨਾ ਚਾਹੀਦਾ ਹੈ। ਗ੍ਰੀਨ ਟੀ ‘ਚ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ ਜੋ ਇਨਫੈਕਸ਼ਨ ਨੂੰ ਰੋਕਣ ‘ਚ ਮਦਦ ਕਰਦੇ ਹਨ। ਮੌਨਸੂਨ ਦੇ ਮੌਸਮ ‘ਚ ਇਨ੍ਹਾਂ ਟਿਪਸ ਨੂੰ ਅਪਣਾ ਕੇ ਤੁਸੀਂ ਆਪਣੀ ਸਿਹਤ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹੋ।