ਦਿੱਲੀ ਮਾਡਲ ਦੇ ਪੂਰੀ ਦੁਨੀਆ ਵਿੱਚ ਚਰਚੇ ਹਨ। ਇਸ ਨੂੰ ਲੈ ਕੇ ਸਿੰਗਾਪੁਰ ਦੀ ਸਰਕਾਰ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 1 ਅਗਸਤ ਨੂੰ ਵਰਲਡ ‘ਸਿਟੀਜ਼ ਸਮਿਟ’ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ ਪਰ ਉਨ੍ਹਾਂ ਨੂੰ ਅਜੇ ਤੱਕ ਸਰਕਾਰ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ। ਇਸ ‘ਤੇ ਸੀ.ਐੱਮ. ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਕਿ ਉਨ੍ਹਾਂ ਨੂੰ ਸਿੰਗਾਪੁਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿਇਹ ਭਾਰਤ ਲਈ ਮਾਣ ਵਾਲੀ ਗੱਲ ਹੈ ਇਸ ਪੋਗਰਾਮ ਵਿੱਚ ਹਿੱਸਾ ਲੈਣ ਤੋਂ ਰੋਕਣਾ ਦੇਸ਼ ਦੇ ਹਿੱਤ ਵਿੱਚ ਨਹੀਂ। ਉਨ੍ਹਾਂ ਅਪੀਲ ਕੀਤੀ ਕਿ ਸਿਆਸੀ ਮਤਭੇਦ ਭੁੱਲ ਕੇ ਇਸ ਦੀ ਇਜਾਜ਼ਤ ਦਿੱਤੀ ਜਾਵੇ।
ਅਰਵਿੰਦ ਕੇਜਰੀਵਾਲ ਨੇ ਆਪਣੀ ਚਿੱਠੀ ਵਿੱਚ ਲਿਖਿਆ ਕਿ ਸਿੰਗਾਪੁਰ ਦੀ ਸਰਾਕਰ ਨੇ ਵਰਲਡ ਸਿਟੀ ਸੰਮੇਲਨ ਵਿੱਚ ਦਿੱਲੀ ਮਾਡਲ ਪੇਸ਼ ਕਰਨ ਲਈ ਬੁਲਾਇਆ ਹੈ। ਅਗਸਤ ਦੇ ਪਹਿਲੇ ਹਫਤੇ ਵਿੱਚ ਆਯੋਜਿਤ ਹੋਣ ਜਾ ਰਹੇ ਇਸ ਸੰਮੇਲਨ ਵਿੱਚ ਦੁਨੀਆ ਭਰ ਦੇ ਵੱਡੇ-ਵੱਡੇ ਨੇਤਾ ਆ ਰਹੇ ਹਨ। ਉਨ੍ਹਾਂ ਸਾਰਿਆਂ ਸਾਹਮਣੇ ਦਿੱਲੀ ਮਾਡਲ ਪੇਸ਼ ਕੀਤਾ ਜਾਏਗਾ, ਭਾਰਤ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੋਵੇਗੀ।
ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਮੈਨੂੰ ਅਜੇ ਤੱਕ ਸਿੰਗਾਪੁਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮੈਂ 7 ਜੂਨ ਨੂੰ ਲਗਭਗ ਸਵਾ ਮਹੀਨੇ ਪਹਿਲਾਂ ਇਜਾਜ਼ਤ ਮੰਗਣ ਲਈ ਚਿੱਠੀ ਲਿਖੀ ਸੀ, ਅਜੇ ਤੱਕ ਕੋਈ ਜਵਾਬ ਨਹੀਂ ਹੈ। ਇਸ ਤਰ੍ਹਾਂ ਤੋਂ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਇੰਨੇ ਅਹਿਮ ਮੰਚ ‘ਤੇ ਜਾਣ ਤੋਂ ਰੋਕਣਾ ਸਹੀ ਨਹੀਂ ਹੈ।
ਸੀ.ਐੱਮ. ਕੇਜਰੀਵਾਲ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਵਿੱਚ ਦਿੱਲੀ ਮਾਡਲ ਦੀ ਚਰਚਾ ਹੋ ਰਹੇ ਹਨ। ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਦੋ ਸਾਲ ਪਹਿਲਾਂ ਭਾਰਤ ਆਏ ਸਨ ਤਾਂ ਉਨ੍ਹਾਂ ਦੀ ਪਤਨੀ ਮਿਲੇਨੀਆ ਟਰੰਪ ਦਿੱਲੀ ਸਰਾਕਰ ਦੇ ਸਕੂਲ ਵੇਖਣ ਆਈ ਸੀ। ਇਸ ਤੋਂ ਪਹਿਲਾਂ ਯੂ.ਐੱਨ. ਦੇ ਸਾਬਕਾ ਜਨਰਲ ਸਕੱਤਰ ਸ਼੍ਰੀ ਬਾਨ ਕੀ ਮੂਨ ਤੇ ਨਾਰਵੇਅ ਦੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਗ੍ਰੋ ਹਾਰਲੇਮ ਬਰੁਡਲੈਂਡ ਦਿੱਲੀ ਦੇ ਮੁਹੱਲਾ ਕਲੀਨਿਕ ਵੇਖਣ ਆਏ ਸਨ, ਜਿਸ ਮਗਰੋਂ ਉਨ੍ਹਾਂ ਕਿਹਾ ਸੀ ਕਿ ਪੂਰੀ ਦੁਨੀਆ ਨੂੰ ਸਿਹਤ ਮਡਾਲ ਅਪਣਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੂਰੀ ਦੁਨੀਆ ਅੱਜ ਦਿੱਲੀ ਦੇ ਸਿੱਖਿਆ ਤੇ ਸਿਹਤ ਦੇ ਮਾਡਲ ਤੋਂ ਪ੍ਰਭਾਵਿਤ ਹੈ। ਸਿੰਗਾਪੁਰ ਵਿੱਚ ਇਸ ਬਾਰੇ ਦੱਸਣ ਨਾਲ ਹਰੇਕ ਭਾਰਤਵਾਸੀ ਦੀ ਛਾਤੀ ਚੌੜ੍ਹੀ ਹੋਵੇਗੀ।
ਕੇਜਰੀਵਾਲ ਨੇ ਕਿਹਾ ਕਿ ਦੇਸ਼ ਅੰਦਰ ਸਾਡੇ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਬਾਹਰ ਦੁਨੀਆ ਦੇ ਸਾਹਮਣੇ ਆਪਣੇ ਮਤਭੇਦ ਭੁੱਲ ਕੇ ਸਿਰਫ ਦੇਸ਼ ਹਿੱਤ ਨੂੰ ਸਾਹਮਣੇ ਰਖਣਾ ਚਾਹੀਦਾਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਜਦੋਂ ਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਸੀ ਅਤੇ ਜਦੋਂ ਅਮਰੀਕਾ ਨੇ ਤੁਹਾਨੂੰ ਵੀਜ਼ਾ ਦੇਣ ਤੋਂ ਮਨ੍ਹਾ ਕੀਤੀ ਸੀ ਤਾਂ ਪੂਰੇ ਦੇਸ਼ ਨੇ ਅਮਰੀਕਾ ਦੇ ਇਸ ਕਦਮ ਦੀ ਅਲੋਚਨਾ ਕੀਤੀ ਸੀ। ਅੱਜ ਜਦੋਂ ਤੁਹਾਡੀ ਸਰਕਾਰ ਕਿਸੇ ਮੁੱਖ ਮਤੰਰੀ ਨੂੰ ਇੰਨੇ ਅਹਿਮ ਮੰਚ ‘ਤੇ ਜਾਣ ਤੋਂ ਰੋਕਦੀ ਹੈ ਤਾਂ ਇਹ ਦੇਸ਼ ਦੇ ਹਿੱਤ ਵਿੱਚ ਖਿਲਾਫ ਹੈ।
ਵੀਡੀਓ ਲਈ ਕਲਿੱਕ ਕਰੋ -: