Belly Fat coffee tips: ਥਕਾਵਟ ਹੋਵੇ ਜਾਂ ਸਿਰਦਰਦ, ਇਸ ਸਭ ਤੋਂ ਰਾਹਤ ਪਾਉਣ ਲਈ ਅਸੀਂ ਸਭ ਤੋਂ ਪਹਿਲਾਂ ਕੌਫੀ ਨੂੰ ਮਿਸ ਕਰਦੇ ਹਾਂ। ਕਿਉਂਕਿ ਇਹ ਸਾਨੂੰ ਤਾਜ਼ਗੀ ਅਤੇ ਐਨਰਜ਼ੀ ਦਿੰਦੀ ਹੈ। ਰੋਜ਼ਾਨਾ ਦੀ ਜ਼ਿੰਦਗੀ ‘ਚ ਬਹੁਤ ਸ਼ੋਂਕ ਨਾਲ ਪੀਤੀ ਜਾਣ ਵਾਲੀ ਕੌਫੀ ਸਾਡੀ ਸਿਹਤ ਲਈ ਫਾਇਦੇਮੰਦ ਹੈ। ਕੌਫੀ ਪੀਣ ਨਾਲ ਨਾ ਸਿਰਫ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ ਸਗੋਂ ਇਹ ਤੁਹਾਡੇ ਬੈਲੀ ਫੈਟ ਨੂੰ ਘੱਟ ਕਰਨ ‘ਚ ਵੀ ਮਦਦ ਕਰਦੀ ਹੈ। ਆਓ ਜਾਣਦੇ ਹਾਂ ਕੌਫੀ ਪੀਣ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ।
ਭਾਰ ਘੱਟ ਕਰੇ: ਭਾਰ ਘਟਾਉਣ ਦੇ ਘਰੇਲੂ ਉਪਾਅ ‘ਚ ਕੌਫੀ ਦਾ ਨਾਮ ਵੀ ਸ਼ਾਮਲ ਹੈ। ਕਿਹਾ ਜਾਂਦਾ ਹੈ ਕਿ ਇਸ ‘ਚ ਮੌਜੂਦ ਕੈਫੀਨ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਯਾਨੀ ਭੋਜਨ ਤੋਂ ਊਰਜਾ ਬਣਾਉਣ ਦੀ ਕਿਰਿਆ ਨੂੰ ਵਧਾਉਂਦਾ ਹੈ। ਨਾਲ ਹੀ ਇਸ ਤੋਂ ਪੈਦਾ ਹੋਣ ਵਾਲੀ ਗਰਮੀ ਮੋਟਾਪੇ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੋ ਸਕਦੀ ਹੈ। ਇਕ ਅਧਿਐਨ ‘ਚ ਇਹ ਵੀ ਸਾਹਮਣੇ ਆਇਆ ਸੀ ਕਿ ਕੈਫੀਨ ਨਾਲ ਮੈਟਾਬੋਲਿਜ਼ਮ ਵਧਦਾ ਹੈ ਜਿਸ ਨਾਲ ਭਾਰ ਘਟਾਉਣ ‘ਚ ਮਦਦ ਮਿਲ ਸਕਦੀ ਹੈ।
ਸ਼ੂਗਰ: ਇਹ ਟਾਈਪ 2 ਡਾਇਬਟੀਜ਼ ਵਾਲੇ ਲੋਕਾਂ ਲਈ ਫਾਇਦੇਮੰਦ ਹੋ ਸਕਦਾ ਹੈ। ਅਧਿਐਨ ਨੇ ਦਿਖਾਇਆ ਹੈ ਕਿ ਕੌਫੀ ਪੀਣ ਵਾਲਿਆਂ ਨੂੰ ਟਾਈਪ 2 ਡਾਇਬਟੀਜ਼ ਦਾ ਖ਼ਤਰਾ ਦੂਜੇ ਲੋਕਾਂ ਨਾਲੋਂ ਘੱਟ ਹੁੰਦਾ ਹੈ।
ਤਾਜ਼ਗੀ ਅਤੇ ਐਨਰਜ਼ੀ: ਅੱਜ-ਕੱਲ੍ਹ ਤਣਾਅ ਅਤੇ ਕੰਮ ਦੇ ਦਬਾਅ ਕਾਰਨ ਮੂਡ ਬਦਲਣਾ ਆਮ ਗੱਲ ਹੈ। ਕੌਫੀ ਪੀ ਕੇ ਤੁਸੀਂ ਆਪਣੇ ਵਿਗੜੇ ਮੂਡ ਨੂੰ ਠੀਕ ਕਰ ਸਕਦੇ ਹੋ। ਇਸ ‘ਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਮੂਡ ਨੂੰ ਵਧੀਆ ਬਣਾਉਂਦੇ ਹਨ।
ਦਿਲ ਦੀਆਂ ਬੀਮਾਰੀਆਂ: ਦਿਲ ਦੇ ਰੋਗੀਆਂ ਲਈ ਵੀ ਕੌਫੀ ਫਾਇਦੇਮੰਦ ਮੰਨੀ ਜਾਂਦੀ ਹੈ। ਇਕ ਰਿਸਰਚ ਮੁਤਾਬਕ ਜੋ ਲੋਕ ਨਿਯਮਤ ਤੌਰ ‘ਤੇ ਕੌਫੀ ਪੀਂਦੇ ਹਨ ਉਨ੍ਹਾਂ ਨੂੰ ਸਟ੍ਰੋਕ ਦਾ ਖ਼ਤਰਾ ਘੱਟ ਹੁੰਦਾ ਹੈ।
ਕੈਂਸਰ: ਇੱਕ ਅਧਿਐਨ ਦੇ ਅਨੁਸਾਰ, ਰੋਜ਼ਾਨਾ 2 ਕੱਪ ਕੌਫੀ ਪੀਣ ਨਾਲ ਲੀਵਰ, ਪ੍ਰੋਸਟੇਟ ਅਤੇ ਐਂਡੋਮੈਟਰੀਅਲ ਕੈਂਸਰ ਦੇ ਖ਼ਤਰੇ ਨੂੰ ਕ੍ਰਮਵਾਰ 27%, 3% ਅਤੇ 12% ਤੱਕ ਘੱਟ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਸਬੰਧ ‘ਚ ਡਾਕਟਰ ਦੀ ਸਲਾਹ ਲਓ ਕਿਉਂਕਿ ਕੈਂਸਰ ਇੱਕ ਘਾਤਕ ਬਿਮਾਰੀ ਹੈ ਜਿਸਦਾ ਸਹੀ ਡਾਕਟਰੀ ਇਲਾਜ ਦੀ ਜ਼ਰੂਰਤ ਹੈ।
ਗ੍ਰੀਨ ਕੌਫੀ ਵੀ ਤੇਜ਼ੀ ਨਾਲ ਘਟਾਉਂਦੀ ਹੈ ਮੋਟਾਪਾ
- ਗ੍ਰੀਨ ਕੌਫੀ ਬੀਨਜ਼ ਮੋਟਾਪੇ ਤੋਂ ਪੀੜਤ ਲੋਕਾਂ ਲਈ ਬਹੁਤ ਫਾਇਦੇਮੰਦ ਹੈ। ਇਸ ਨਾਲ ਸਰੀਰ ‘ਚ ਮੈਟਾਬੌਲਿਕ ਰੇਟ ਵਧੇਗਾ ਅਤੇ ਐਕਸਟ੍ਰਾ ਫੈਟ ਤੋਂ ਛੁਟਕਾਰਾ ਮਿਲੇਗਾ।
- ਗ੍ਰੀਨ ਕੌਫੀ ਹਾਈ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ ‘ਚ ਮਦਦ ਕਰਦੀ ਹੈ। ਗ੍ਰੀਨ ਬਰਿਊ ਬੀਨਜ਼ ਸਰੀਰ ‘ਚ ਪਲੇਟਲੈਟਸ ਬਣਾਉਣ ‘ਚ ਮਦਦ ਕਰਦੀ ਹੈ ਜਿਸ ਕਾਰਨ ਸਰੀਰ ‘ਚ ਕੋਲੈਸਟ੍ਰੋਲ ਨਹੀਂ ਵਧਦਾ ਅਤੇ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ।
- ਗ੍ਰੀਨ ਕੌਫੀ ‘ਚ ਕ੍ਰੋਨੋਲੋਜੀਕਲ ਐਸਿਡ ਹੁੰਦਾ ਹੈ ਜੋ ਸਰੀਰ ‘ਚ ਮੇਟਾਬੋਲਿਜ਼ਮ ਨੂੰ ਠੀਕ ਰੱਖਦਾ ਹੈ। ਇਸ ਦੀ ਸਹੀ ਮਾਤਰਾ ਦੇ ਕਾਰਨ ਸਰੀਰ ‘ਚ ਐਨਰਜੀ ਬਣੀ ਰਹਿੰਦੀ ਹੈ।
- ਗ੍ਰੀਨ ਕੌਫੀ ‘ਚ ਕਲੋਰੋਜੈਨਿਕ ਐਸਿਡ ਐਂਟੀ-ਆਕਸੀਡੈਂਟ ਪਾਇਆ ਜਾਂਦਾ ਹੈ ਜੋ ਟਿਊਮਰ ਆਦਿ ਵਰਗੀਆਂ ਬਿਮਾਰੀਆਂ ਨੂੰ ਹੋਣ ਤੋਂ ਰੋਕਦਾ ਹੈ।
- ਇਸ ਤੋਂ ਇਲਾਵਾ ਘਿਓ ਕੌਫੀ ਯਾਨੀ ਬੁਲੇਟ ਕੌਫੀ ਦਾ ਵੀ ਰੁਝਾਨ ਹੈ, ਸੈਲੇਬਸ ਵੀ ਇਸ ਨੂੰ ਆਪਣੀ ਵਜ਼ਨ ਘੱਟ ਕਰਨ ਵਾਲੀ ਡਾਈਟ ‘ਚ ਸ਼ਾਮਲ ਕਰ ਰਹੇ ਹਨ।ਇਸ ਨਾਲ ਨਾ ਸਿਰਫ ਕੌਫੀ ਸਿਹਤਮੰਦ ਬਣ ਜਾਂਦੀ ਹੈ ਸਗੋਂ ਇਸ ਦਾ ਸਵਾਦ ਵੀ ਬਰਕਰਾਰ ਰਹਿੰਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ
- ਕਬਜ਼, ਐਸੀਡਿਟੀ ਅਤੇ ਪੇਟ ਦਰਦ ਤੋਂ ਛੁਟਕਾਰਾ ਪਾ ਸਕਦਾ ਹੈ ਬੁਲੇਟ ਕੌਫੀ ‘ਚ ਮੌਜੂਦ ਫੈਟ ਦਿਮਾਗ ਲਈ ਵਧੀਆ ਹੈ ਅਤੇ ਨਸਾਂ ਦੇ ਕਨੈਕਸ਼ਨ ਨੂੰ ਠੀਕ ਰੱਖਦਾ ਹੈ। ਇਸ ਦੇ ਨਾਲ ਹੀ ਇਹ ਹਾਰਮੋਨਸ ਨੂੰ ਰਿਲੀਜ ਕਰਦਾ ਹੈ ਜੋ ਮੂਡ ਨੂੰ ਚੰਗਾ ਰੱਖਦੇ ਹਨ। ਇਹ ਕੌਫੀ ਨਾ ਸਿਰਫ ਫੈਟ ਬਰਨ ਕਰਦੀ ਹੈ ਬਲਕਿ ਇਹ ਭੁੱਖ ਨੂੰ ਵੀ ਕੰਟਰੋਲ ਕਰਦੀ ਹੈ। ਇਸ ‘ਚ ਵਿਟਾਮਿਨ ਕੇ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦਾ ਹੈ।