Cervical Cancer health care: ਕੈਂਸਰ ਕਈ ਤਰ੍ਹਾਂ ਦੇ ਹੁੰਦੇ ਹਨ। ਕਈ ਕੈਂਸਰ ਅਜਿਹੇ ਹਨ ਜੋ ਸਿਰਫ਼ ਔਰਤਾਂ ਨੂੰ ਹੀ ਹੁੰਦੇ ਹਨ ਜਿਵੇਂ ਬੱਚੇਦਾਨੀ ਦਾ ਕੈਂਸਰ, ਬ੍ਰੈਸਟ ਕੈਂਸਰ। ਸਰਵਾਈਕਲ ਕੈਂਸਰ ਵਿਕਸਤ ਦੇਸ਼ਾਂ ‘ਚ ਔਰਤਾਂ ‘ਚ ਸਭ ਤੋਂ ਆਮ ਗਾਇਨੀਕੋਲੋਜੀਕਲ ਕੈਂਸਰਾਂ ‘ਚੋਂ ਇੱਕ ਹੈ। ਬੱਚੇਦਾਨੀ ਦਾ ਮੂੰਹ ਬੱਚੇਦਾਨੀ ਦਾ ਹੇਠਲਾ ਹਿੱਸਾ ਹੁੰਦਾ ਹੈ ਜੋ ਬੱਚੇਦਾਨੀ ਨੂੰ ਵੈਜਾਇਨਾ ਨਾਲ ਜੋੜਦਾ ਹੈ। ਰਿਪੋਰਟਾਂ ਮੁਤਾਬਕ ਇਸ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਇਹ ਕੈਂਸਰ ਜਿਨਸੀ ਤੌਰ ‘ਤੇ ਫੈਲਦਾ ਹੈ। HPV ਸਰਵਿਕਸ ਦੇ ਸੈੱਲਾਂ ‘ਚ ਕੈਂਸਰ ਤੋਂ ਪਹਿਲਾਂ ਦੇ ਬਦਲਾਅ ਦਾ ਕਾਰਨ ਬਣ ਸਕਦਾ ਹੈ। ਜਿਸ ਕਾਰਨ ਸਰਵਾਈਕਲ ਕੈਂਸਰ ਹੋ ਸਕਦਾ ਹੈ। ਸਰਵਾਈਕਲ ਕੈਂਸਰ ਇੱਕ ਹੌਲੀ-ਹੌਲੀ ਵਿਕਸਤ ਹੋਣ ਵਾਲੀ ਬਿਮਾਰੀ ਹੈ। ਜੇਕਰ ਸਮੇਂ ਸਿਰ ਇਸ ਦਾ ਪਤਾ ਨਹੀਂ ਲਗਾਇਆ ਜਾਵੇ ਤਾਂ ਇਹ ਸਰੀਰ ਦੇ ਦੂਜੇ ਹਿੱਸਿਆਂ ਜਿਵੇਂ ਕਿ ਪੇਟ, ਲੀਵਰ, ਯੂਰੀਨਰੀ ਬਲੈਡਰ ਜਾਂ ਫੇਫੜਿਆਂ ‘ਚ ਵੀ ਫੈਲ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਸ਼ੁਰੂਆਤੀ ਲੱਛਣਾਂ ਅਤੇ ਕਾਰਨਾਂ ਬਾਰੇ…
ਸਰਵਾਈਕਲ ਕੈਂਸਰ ਦੇ ਲੱਛਣ ਅਤੇ ਸੰਕੇਤ: ਇਸ ਬਿਮਾਰੀ ਦਾ ਸ਼ੁਰੂਆਤੀ ਪੜਾਅ ‘ਚ ਬਿਨਾਂ ਕਿਸੇ ਲੱਛਣ ਦੇ ਪਤਾ ਨਹੀਂ ਲੱਗ ਜਾਂਦਾ। ਇਸਦੇ ਪ੍ਰਾਈਮਰੀ ਲੱਛਣਾਂ ਨੂੰ ਵਿਕਸਿਤ ਹੋਣ ‘ਚ ਕਈ ਸਾਲ ਵੀ ਲੱਗ ਸਕਦੇ ਹਨ। ਸਟੇਜ 1 ਸਰਵਾਈਕਲ ਕੈਂਸਰ ਦੇ ਕੁਝ ਆਮ ਸੰਕੇਤ ਅਤੇ ਲੱਛਣ ਹੇਠਾਂ ਦਿੱਤੇ ਅਨੁਸਾਰ ਹਨ।
- ਇੰਟਕੋਰਸ ਤੋਂ ਬਾਅਦ ਵੀ ਬਲੀਡਿੰਗ ਵੈਜਾਇਨਾ ਤੋਂ ਖੂਨ ਨਿਕਲਣਾ
- ਪੀਰੀਅਡਜ਼ ਵਿਚਕਾਰ ਜਾਂ ਮੀਨੋਪੌਜ਼ ਤੋਂ ਬਾਅਦ ਅਨਿਯਮਿਤ ਜਾਂ ਅਚਾਨਕ ਬਲੀਡਿੰਗ ਹੋਣਾ
- ਇੰਟਰਕੋਰਸ ਦੌਰਾਨ ਬਦਬੂਦਾਰ ਵੈਜਾਇਨਾ ਡਿਸਚਾਰਜ ਜਾਂ ਦਰਦ
- ਯੂਰਿਨ ਕਰਦੇ ਸਮੇਂ ਦਰਦ ਹੋਣਾ
- ਦਸਤ
- ਗੁੱਦਾ ‘ਚ ਬਲੀਡਿੰਗ
- ਥਕਾਵਟ
- ਭੁੱਖ ਘੱਟ ਲੱਗਣਾ
- ਪੇਡੂ ਜਾਂ ਪੇਟ ‘ਚ ਦਰਦ
ਸਰਵਾਈਕਲ ਕੈਂਸਰ ਟੈਸਟ: ਸਰਵਾਈਕਲ ਕੈਂਸਰ ਦਾ ਪਤਾ ਆਮ ਤੌਰ ‘ਤੇ ਪ੍ਰੀ-ਕੈਂਸਰ ਅਤੇ ਅਨਿਯਮਿਤਤਾਵਾਂ ਦੇ ਲੱਛਣਾਂ ਦੀ ਜਾਂਚ ਕਰਨ ਲਈ ਟੈਸਟਾਂ ਦੇ ਨਾਲ-ਨਾਲ ਗਾਇਨੀਕੋਲੋਜੀਕਲ ਜਾਂਚ ਦੁਆਰਾ ਖੋਜਿਆ ਜਾ ਸਕਦਾ ਹੈ। ਹੋਰ ਟੈਸਟ, ਜਿਵੇਂ ਕਿ HPV ਅਣੂ ਟੈਸਟ, ਖਾਸ ਤੌਰ ‘ਤੇ HPV ਵਾਇਰਸ ਦਾ ਪਤਾ ਲਗਾਉਣ ਲਈ ਬੱਚੇਦਾਨੀ ਦੇ ਸੈੱਲਾਂ ਦੀ ਜਾਂਚ ਕਰਨ ਲਈ ਕੀਤੇ ਜਾਂਦੇ ਹਨ।
ਕਿੰਨੀ ਸਟੇਜ ‘ਚ ਹੁੰਦਾ ਹੈ ਸਰਵਾਈਕਲ ਕੈਂਸਰ: ਦੂਜੇ ਕੈਂਸਰਾਂ ਵਾਂਗ ਸਰਵਾਈਕਲ ਕੈਂਸਰ ਨੂੰ ਵੀ 4 ਸਟੇਜ ‘ਚ ਵੰਡਿਆ ਗਿਆ ਹੈ। ਪਹਿਲੀ ਸਟੇਜ ਦੇ ਦੌਰਾਨ ਲੱਛਣਾਂ ਦਾ ਪਤਾ ਨਹੀਂ ਚਲਦਾ। ਇਸਦਾ ਮਤਲਬ ਹੈ ਕਿ ਕੈਂਸਰ ਸਿਰਫ ਬੱਚੇਦਾਨੀ ਦੇ ਮੂੰਹ ‘ਚ ਹੀ ਹੈ ਅਤੇ ਅਜੇ ਤੱਕ ਦੂਜੇ ਹਿੱਸਿਆਂ ‘ਚ ਨਹੀਂ ਫੈਲਿਆ ਹੈ। ਦੂਜੇ ਪੜਾਅ ‘ਚ ਸੰਕ੍ਰਮਣ ਬੱਚੇਦਾਨੀ ਦੇ ਮੂੰਹ ਅਤੇ ਬੱਚੇਦਾਨੀ ਤੋਂ ਬਾਹਰ ਫੈਲ ਸਕਦੀ ਹੈ। ਪਰ ਪੇਡੂ ਦੀ ਕੰਧ ਤੱਕ ਨਹੀਂ ਫੈਲਿਆ। ਤੀਜੇ ਪੜਾਅ ‘ਚ ਇਹ ਵੈਜਾਇਨਾ ਅਤੇ ਪੇਲਵਿਕ ਦੀ ਕੰਧ ਦੇ ਹੇਠਲੇ ਹਿੱਸੇ ‘ਚ ਵੀ ਫੈਲ ਸਕਦਾ ਹੈ। ਚੌਥੇ ਅਤੇ ਆਖਰੀ ਪੜਾਅ ‘ਚ ਇਹ ਆਈਵੀ ਬਲੈਡਰ, ਗੁਦਾ ਅਤੇ ਸਰੀਰ ਦੇ ਹੋਰ ਹਿੱਸਿਆਂ ‘ਚ ਵੀ ਫੈਲ ਸਕਦੀ ਹੈ। ਜਿਵੇਂ ਕਿ ਇਹ ਹੱਡੀਆਂ ਅਤੇ ਫੇਫੜਿਆਂ ‘ਚ ਜਾ ਸਕਦਾ ਹੈ।
ਬਚਾਅ ਕਿਵੇਂ ਕਰੀਏ: ਸਰਵਾਈਕਲ ਕੈਂਸਰ ਦੀਆਂ ਨਿਸ਼ਾਨੀਆਂ ਅਤੇ ਲੱਛਣਾਂ ਤੋਂ ਜਾਣੂ ਹੋ ਕੇ ਤੁਸੀਂ ਇਸ ਖਤਰਨਾਕ ਕੈਂਸਰ ਤੋਂ ਬਚ ਸਕਦੇ ਹੋ। ਪੈਪ ਸਮੀਅਰ, ਸਕਰੀਨਿੰਗ ਅਤੇ ਮੌਲੀਕਿਊਲਰ ਟੈਸਟਾਂ ਰਾਹੀਂ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ। ਜਿਸ ਨਾਲ ਮੋਬੀਲਿਟੀ ਅਤੇ ਮੌਤ ਦਰ ਨੂੰ ਘਟਾਉਣ ‘ਚ ਮਦਦ ਕਰੇਗਾ।