ਸਿੱਧੂ ਮੂਸੇਵਾਲਾ ਦੀ ਮੌਤ ਨੂੰ ਡੇਢ ਮਹੀਨੇ ਤੋਂ ਉਪਰ ਦਾ ਸਮਾਂ ਹੋ ਚੁੱਕਾ ਹੈ ਪਰ ਉਸ ਦੇ ਪ੍ਰਸ਼ੰਸਕਾਂ ਦੇ ਦਿਲ ਵਿੱਚ ਉਹ ਹਮੇਸ਼ਾ ਜਿਊਂਦਾ ਰਹੇਗਾ। ਪੰਜਾਬੀ ਸਿੰਗਰ ਦੇ ਸਿਰਫ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਹਨ। ਅਜਿਹਾ ਹੀ ਇੱਕ ਪ੍ਰਸ਼ੰਕ ਉੱਤਰ ਪ੍ਰਦੇਸ਼ ਤੋਂ ਸਾਈਕਲ ‘ਤੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਪਿੰਡ ਮੂਸਾ ਪਹੁੰਚਿਆ।
ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਮਾਨਸਾ ਦੇ ਪਿੰਡ ਮੂਸੇ ਪਹੁੰਚਣ ਲਈ ਡਾ. ਅਨਿਲ ਨੌਸਰਾਨ ਨੇ ਸਾਈਕਲ ‘ਤੇ ਲਗਭਗ 315 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਪਿੰਡ ਵਿੱਚ ਉਸ ਦੇ ਸਸਕਾਰ ਵਾਲੀ ਥਾਂ ‘ਤੇ ਗਾਇਕ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਨੌਸਰਾਨ ਮੂਸੇਵਾਲਾ ਦੇ ਘਰ ਗਿਆ, ਜਿੱਥੇ ਉਹ ਮੂਸੇਵਾਲਾ ਦੀ ਮਾਂ ਨੂੰ ਮਿਲਿਆ।
ਡਾ. ਨੌਸਰਾਨ ਨੇ ਦੱਸਿਆ ਕਿ ਉਹ ਕੱਲ੍ਹ ਦੁਪਹਿਰ 2 ਵਜੇ ਪਿੰਡ ਮੂਸਾ ਲਈ ਰਵਾਨਾ ਹੋਏ ਸਨ ਅਤੇ ਅੱਜ ਸਵੇਰੇ 10 ਵਜੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੀਂਹ ਦੌਰਾਨ ਵੀ ਸਾਰੀ ਰਾਤ ਸਫ਼ਰ ਕੀਤਾ ਅਤੇ ਰਿਫ੍ਰੈੱਸ਼ ਹੋਣ ਲਈ ਇੱਕ ਜਗ੍ਹਾ ‘ਤੇ ਰੁਕਿਆ। ਪਿੰਡ ਪਹੁੰਚ ਕੇ ਉਨ੍ਹਾਂ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੀ ਮਾਤਾ ਨਾਲ ਵੀ ਮੁਲਾਕਾਤ ਕੀਤੀ। ਡਾ. ਨੌਸਰਾਨ ਨੇ ਕਿਹਾ ਕਿ ਮੈਂ ਗਾਇਕ ਦੇ ਪਿਤਾ ਨੂੰ ਮਿਲਣਾ ਚਾਹੁੰਦਾ ਸੀ, ਪਰ ਉਹ ਅੱਜ ਇੱਥੇ ਮੌਜੂਦ ਨਹੀਂ ਸਨ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਕਦਮ, ਜੇਲ੍ਹਾਂ ‘ਚ ਨਸ਼ਾ ਰੋਕਣ ਲਈ ਸਾਰੇ ਕੈਦੀਆਂ-ਹਵਾਲਾਤੀਆਂ ਦਾ ਹੋਵੇਗਾ ਡੋਪ ਟੈਸਟ
ਡਾ. ਨੌਸਰਾਨ ਨੇ ਅੱਗੇ ਕਿਹਾ ਕਿ ਉਹ ਮੂਸੇਵਾਲਾ ਦੇ ਗੀਤ ‘295’ ਤੋਂ ਪ੍ਰਭਾਵਿਤ ਹੋਏ ਹਨ। ਗਾਇਕ ਦੀ ਆਤਮਾ ਅਤੇ ਵਿਚਾਰਾਂ ਨੇ ਮੈਨੂੰ ਇੱਥੇ ਖਿੱਚਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗਾਇਕ ਬਾਰੇ 29 ਮਈ ਨੂੰ ਉਸ ਦੀ ਮੌਤ ਤੋਂ ਬਾਅਦ ਹੀ ਪਤਾ ਲੱਗਾ। ਮੈਨੂੰ ਪਤਾ ਲੱਗਾ ਕਿ ਉਹ ਇੰਨਾ ਮਹਾਨ ਗਾਇਕ ਹੈ ਅਤੇ ਉਸ ਦੇ ਸਾਰੇ ਗੀਤ ਸੁਣਨੇ ਸ਼ੁਰੂ ਕਰ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: