Skin Care home remedies: ਬਦਲਦੇ ਜੀਵਨ ਢੰਗ ਨੇ ਜ਼ਿੰਦਗੀ ਜਿਉਣ ਦੇ ਢੰਗ ‘ਤੇ ਡੂੰਘਾ ਅਸਰ ਪਾਇਆ ਹੈ। ਵਿਗੜਦੇ ਲਾਈਫਸਟਾਈਲ ਕਾਰਨ ਸਰੀਰ ਦੇ ਨਾਲ-ਨਾਲ ਸਕਿਨ ‘ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ। ਉਮਰ ਤੋਂ ਪਹਿਲਾਂ ਹੀ ਸਕਿਨ ‘ਤੇ ਡਾਰਕ ਸਰਕਲ, ਫਾਈਨ ਲਾਈਨਜ਼ ਵਰਗੀਆਂ ਸਮੱਸਿਆਵਾਂ ਦਿਖਾਈ ਦੇਣ ਲੱਗ ਪਈਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਵੀ ਕਰਦੀਆਂ ਹਨ। ਪਰ ਤੁਸੀਂ ਦਾਦੀ ਜੀ ਦੇ ਕੁਝ ਆਸਾਨ ਉਪਾਅ ਦੁਆਰਾ ਡਾਰਕ ਸਰਕਲ, ਪਿੰਪਲਸ, ਫਾਈਨ ਲਾਈਨਜ਼ ਅਤੇ ਝੁਰੜੀਆਂ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਡਾਰਕ ਸਰਕਲਜ਼ ਤੋਂ ਕਿਵੇਂ ਪਾਈਏ ਛੁਟਕਾਰਾ: ਦਾਦੀ-ਨਾਨੀ ਅਕਸਰ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਬਦਾਮ ਦਾ ਤੇਲ ਲਗਾਉਣ ਦੀ ਸਲਾਹ ਦਿੰਦੇ ਹਨ। ਪਰ ਤੁਸੀਂ ਸੋਚ ਰਹੇ ਹੋਵੋਗੇ ਕਿ ਬਦਾਮ ਦੇ ਤੇਲ ਦੀਆਂ ਕੁਝ ਬੂੰਦਾਂ ਕਾਲੇ ਧੱਬਿਆਂ ਨੂੰ ਕਿਵੇਂ ਦੂਰ ਕਰ ਸਕਦੀਆਂ ਹਨ।
ਕਿਵੇਂ ਕਰੀਏ ਵਰਤੋਂ ?
- ਰਾਤ ਨੂੰ ਅੱਖਾਂ ਦੇ ਹੇਠਾਂ ਬਦਾਮ ਦੇ ਤੇਲ ਦੀਆਂ 2-3 ਬੂੰਦਾਂ ਲਗਾਓ।
- ਸਵੇਰੇ ਉੱਠ ਕੇ ਤਾਜ਼ੇ ਪਾਣੀ ਨਾਲ ਅੱਖਾਂ ਧੋ ਲਓ।
- ਤੁਹਾਡੀਆਂ ਅੱਖਾਂ ਦੇ ਹੇਠਾਂ ਕਾਲੇ ਧੱਬੇ 3-4 ਦਿਨਾਂ ‘ਚ ਘੱਟ ਜਾਣਗੇ।
ਕਿੱਲ-ਮੁਹਾਸਿਆਂ ਤੋਂ ਮਿਲੇਗੀ ਰਾਹਤ: ਤੁਸੀਂ ਕਿੱਲ-ਮੁਹਾਸਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਦਾਦੀ ਦੇ ਨੁਸਖ਼ੇ ਦੀ ਵਰਤੋਂ ਕਰ ਸਕਦੇ ਹੋ। ਤੁਹਾਨੂੰ ਮੁਹਾਸਿਆਂ ਲਈ ਕਿਸੇ ਵੀ ਤਰ੍ਹਾਂ ਦੇ ਮਹਿੰਗੇ ਪ੍ਰੋਡਕਟ ਦੀ ਵਰਤੋਂ ਕਰਨ ਦੀ ਲੋੜ ਨਹੀਂ ਪਵੇਗੀ।
ਸਮੱਗਰੀ
- ਸ਼ਹਿਦ – 1/2 ਚੱਮਚ
- ਦਹੀਂ – 2 ਚੱਮਚ
ਕਿਵੇਂ ਕਰੀਏ ਵਰਤੋਂ ?
- ਸਭ ਤੋਂ ਪਹਿਲਾਂ ਇੱਕ ਕੌਲੀ ‘ਚ ਦਹੀਂ ਪਾਓ।
- ਫਿਰ ਇਸ ‘ਚ ਸ਼ਹਿਦ ਮਿਲਾਓ।
- ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਆਪਣੇ ਚਿਹਰੇ ‘ਤੇ ਲਗਾਓ।
- 15 ਮਿੰਟ ਬਾਅਦ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਓ।
- ਤੁਹਾਡੇ ਚਿਹਰੇ ਦੇ ਮੁਹਾਸੇ ਦੂਰ ਹੋ ਜਾਣਗੇ।
- ਤੁਸੀਂ ਇਸ ਨੁਸਖੇ ਨੂੰ ਹਫ਼ਤੇ ‘ਚ ਦੋ ਵਾਰ ਵਰਤ ਸਕਦੇ ਹੋ।
ਸੌਫਟ ਵਾਲਾਂ ਲਈ ਦੇਸੀ ਨੁਸਖਾ: ਦਾਦੀ-ਨਾਨੀ ਦੇ ਸਮੇਂ ‘ਚ ਵਾਲ ਲੰਬੇ ਅਤੇ ਸੰਘਣੇ ਵੀ ਹੁੰਦੇ ਸਨ। ਉਸ ਸਮੇਂ ਕੋਈ ਸ਼ੈਂਪੂ ਅਤੇ ਕੰਡੀਸ਼ਨਰ ਨਹੀਂ ਸੀ। ਉਸ ਸਮੇਂ ਦੀਆਂ ਔਰਤਾਂ ਵਾਲਾਂ ਲਈ ਸਿਰਫ ਘਰੇਲੂ ਨੁਸਖ਼ੇ ਹੀ ਵਰਤਦੀਆਂ ਸਨ।
ਸਮੱਗਰੀ
- ਨਿੰਬੂ – 2-3 ਬੂੰਦਾਂ
- ਤੇਲ – 3 ਚੱਮਚ
ਕਿਵੇਂ ਕਰੀਏ ਵਰਤੋਂ ?
- ਸਭ ਤੋਂ ਪਹਿਲਾਂ ਤੁਸੀਂ ਆਪਣੇ ਵਾਲਾਂ ‘ਚ ਜੋ ਵੀ ਤੇਲ ਵਰਤਦੇ ਹੋ ਉਸ ਨੂੰ ਕੌਲੀ ‘ਚ ਪਾਓ।
- ਇਸ ਤੋਂ ਬਾਅਦ ਤੇਲ ‘ਚ ਨਿੰਬੂ ਦੀਆਂ ਬੂੰਦਾਂ ਪਾਓ।
- ਦੋਹਾਂ ਚੀਜ਼ਾਂ ਦਾ ਪੇਸਟ ਬਣਾ ਲਓ।
- ਤਿਆਰ ਪੇਸਟ ਨੂੰ ਵਾਲਾਂ ‘ਤੇ ਲਗਾਓ।
- ਸਕੈਲਪ ‘ਤੇ 2-3 ਘੰਟੇ ਤੱਕ ਇਸ ਨਾਲ ਮਾਲਿਸ਼ ਕਰੋ।
- ਨਿਰਧਾਰਤ ਸਮੇਂ ਤੋਂ ਬਾਅਦ ਵਾਲਾਂ ਨੂੰ ਕੋਸੇ ਪਾਣੀ ਨਾਲ ਧੋ ਲਓ।
- ਇਸ ਪੇਸਟ ਦੀ ਵਰਤੋਂ ਤੁਸੀਂ ਹਫਤੇ ‘ਚ 2-3 ਵਾਰ ਕਰ ਸਕਦੇ ਹੋ।