ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦੇ ਕਰੀਬੀ ਸ਼ਗਨਪ੍ਰੀਤ ਦਾ ਨਾਂ ਵਾਰ-ਵਾਰ ਸਾਹਮਣੇ ਆ ਰਿਹਾ ਸੀ। ਲਾਰੈਂਸ ਗੈਂਗ ਵੱਲੋਂ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਸ਼ਗਨਪ੍ਰੀਤ ਦੇ ਸ਼ਾਮਲ ਹੋਣ ਦੇ ਇਲਜ਼ਾਮ ਲਾਏ ਗਏ ਹਨ। ਸ਼ਗਨਪ੍ਰੀਤ ਮੂਸੇਵਾਲਾ ਦਾ ਕਰੀਬੀ ਦੋਸਤ ਸੀ। ਉਸ ਨੇ ਕੈਮਰੇ ਸਾਹਮਣੇ ਆ ਕੇ ਇਸ ਪੂਰੇ ਮਾਮਲੇ ‘ਤੇ ਬੋਲਿਆ ਅਤੇ ਵੱਡੇ ਖੁਲਾਸੇ ਕੀਤੇ।
ਸ਼ਗਨਪ੍ਰੀਤ ਨੇ ਦੱਸਿਆ ਕਿ ਸਿੱਧੂ ‘ਤੇ ਪਹਿਲਾਂ ਵੀ 6-7 ਵਾਰ ਅਟੈਕ ਹੋ ਚੁਕੇ ਸਨ। ਸਿੱਧੂ ਦੇ ਪਿਤਾ ਜੀ ਨੂੰ ਹਮਲਿਆਂ ਬਾਰੇ ਸਭ ਪਤਾ ਸੀ। ਭਾਰੀ ਸੁਰੱਖਿਆ ਵੇਖ ਕੇ ਸ਼ੂਟਰ ਉਸ ਦੇ ਘਰ ਦੇ ਬਾਹਰੋਂ ਮੁੜ ਜਾਂਦੇ ਸਨ। ਸ਼ਾਹਰੁਖ ਤੇ ਹੋਰ ਸ਼ੂਟਰਾਂ ਦੀਆਂ ਤਸਵੀਰਾਂ ਪਹਿਲਾਂ ਹੀ ਸੀ ਸਿੱਧੂ ਕੋਲ ਸਨ। ਉਸ ਨੇ ਦੱਸਿਆ ਕਿ ਕਾਂਗਰਸ ਜੁਆਇਨ ਕਰਨ ਤੋਂ 6 ਮਹੀਨੇ ਪਹਿਲੇ ਤੋਂ ਸਿੱਧੂ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ।
ਸ਼ਗਨਪ੍ਰੀਤ ਨੇ ਕਿਹਾ ਕਿ ਆਸਟ੍ਰੇਲੀਆ ਜਾਣ ‘ਚ ਸਿੱਧੂ ਦਾ ਕੋਈ ਹੱਥ ਨਹੀਂ ਹੈ। ਮੇਰਾ ਪਰਿਵਾਰ ਆਸਟ੍ਰੇਲੀਆ ਰਹਿੰਦਾ ਹੈ। ਉਸ ਦੀ ਸਿੱਧੂ ਨਾਲ ਦੋਸਤੀ ਇੱਕ ਜਾਣਕਾਰ ਰਾਹੀਂ ਹੋਈ ਸੀ। ਲੱਗਭਗ 2 ਸਾਲਾਂ ਤੋਂ ਉਹ ਸਿੱਧੂ ਨੂੰ ਜਾਣਦਾ ਸੀ। ਉਸ ਨੇ ਕਿਹਾ ਕਿ ਕਤਲ ਤੋਂ ਇੱਕ ਦਿਨ ਪਹਿਲਾਂ 28 ਮਈ ਨੂੰ ਉਸ ਦੀ ਸਿੱਧੂ ਨਾਲ ਗੱਲ ਹੋਈ ਸੀ। ਉਹ ਉਸ ਨੂੰ ਮਿਲਣ ਦਾ ਪਲਾਨ ਬਣਾ ਰਿਹਾ ਸੀ।
ਸ਼ਗਨਪ੍ਰੀਤ ਨੇ ਦੱਸਿਆ ਕਿ ਲਾਰੈਂਸ ਗੈਂਗ ਮਿੱਡੂਖੇੜਾ ਦੇ ਕਤਲ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਾ ਰਿਹਾ ਹੈ। ਮੈਂ ਵਿੱਕੀ ਮਿੱਡੂਖੇੜਾ ਨੂੰ ਨਹੀਂ ਵੀ ਜਾਣਦਾ ਸੀ। ਸਿੱਧੂ ਨੂੰ ਵੀ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਪਹਿਲਾਂ ਤੋਂ ਹੀ ਉਸ ਨੂੰ ਧਮਕੀਆਂ ਮਿਲ ਰਹੀਆਂ ਸਨ। ਉਸ ਨੇ ਕਿਹਾ ਕਿ ਜਿਹੜੀ ਥਾਂ ‘ਤੇ ਸ਼ੂਟਰ ਸੀ ਮੈਂ ਓਥੇ ਗਿਆ ਸੀ, ਇਹੀ ਮੇਰੀ ਗਲਤੀ ਸੀ। ਵਿੱਕੀ ਦੇ ਕਾਤਲ ਵਿੱਕ ਸਟੂਡੀਓ ਵਿੱਚ ਰੁਕੇ ਸਨ ਤੇ ਅਸੀਂ ਉਥੇ ਅਕਸਰ ਜਾਂਦੇ ਹੁੰਦੇ ਸੀ। ਉਸ ਨੇ ਕਿਹਾ ਕਿ ਸਿੱਧੂ ਵੀ ਮੇਰੇ ਸਾਹਮਣੇ ਕਦੀ ਮਿੱਡੂਖੇੜਾ ਨੂੰ ਨਹੀਂ ਮਿਲਿਆ। ਅਸੀਂ ਪ੍ਰੈਸ ਕਾਨਫਰੰਸ ਰਾਹੀਂ ਸਾਰਾ ਸੱਚ ਦੱਸਣਾ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ : ਹੋਟਲ ‘ਚ AK-47 ਤੋਂ ਚੱਲੀ ਗੋਲੀ, ਪੁਲਿਸ ਮੁਲਾਜ਼ਮ ਦੇ ਢਿੱਡ ਨੂੰ ਚੀਰ ਕੇ ਗਈ ਸ਼ੀਸ਼ਿਓਂ ਪਾਰ
ਸ਼ਗਨਪ੍ਰੀਤ ਨੇ ਕਿਹਾ ਕਿ ਮੈਨੂੰ ਬੰਬੀਹਾ ਤੇ ਲਾਰੈਂਸ ਦੋਨੋ ਗੈਂਗਸ ਤੋਂ ਖਤਰਾ ਹੈ। ਉਸ ਨੇ ਕਿਹਾ ਕਿ ਮੇਰੇ ਬਾਰੇ ਬੇਬੁਨਿਆਦ ਗੱਲਾਂ ਬਣਾਈਆਂ ਜਾ ਰਹੀਆਂ ਹਨ। ਮੈਂ ਨਹੀਂ ਸਗੋਂ ਬੰਟੀ ਬੈਂਸ ਸਿੱਧੂ ਦਾ ਕਾਰੋਬਾਰ ਸਾਂਭਦਾ ਸੀ।
ਵੀਡੀਓ ਲਈ ਕਲਿੱਕ ਕਰੋ -: