ਹਰਿਆਣਾ ਦੇ ਨੂੰਹ ਜ਼ਿਲ੍ਹੇ ਵਿਚ ਮਾਈਨਿੰਗ ਮਾਫੀਆ ਵੱਲੋਂ ਡੰਪਰ ਨਾਲ ਕੁਚਲ ਕੇ ਡੀਐੱਸਪੀ ਸੁਰਿੰਦਰ ਸਿੰਘ ਦੀ ਹੱਤਿਆ ਨੂੰ ਲੈ ਕੇ ਉਨ੍ਹਾਂ ਦੇ ਛੋਟੇ ਭਰਾ ਅਸ਼ੋਕ ਕੁਮਾਰ ਨੇ ਸਥਾਨਕ ਪ੍ਰਸ਼ਾਸਨ ਤੇ ਐੱਸਐੱਚਓ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਡੀਐੱਸਪੀ ਨੂੰ ਇਸ ਮਾਮਲੇ ਦੀ ਜਾਣਕਾਰੀ ਸੀ ਤਾਂ ਇਥੋਂ ਦੇ ਸਥਾਨਕ ਐੱਸਐੱਚਓ ਇਸ ਤੋਂ ਅਨਜਾਣ ਕਿਵੇਂ ਸੀ।
ਅਸ਼ੋਕ ਕੁਮਾਰ ਨੇ ਦੱਸਿਆ ਕਿ ਡੀਐੱਸਪੀ ਜਦੋਂ ਮੌਕੇ ‘ਤੇ ਪਹੁੰਚ ਗਏ ਤਾਂ ਮੌਕੇ ‘ਤੇ ਐੱਸਐੱਚਓ ਕਿਉਂ ਮੌਜੂਦ ਨਹੀਂ ਸੀ। ਡੀਐੱਸਪੀ ਨਾਲ ਉਸਦਾ ਸਕਿਓਰਿਟੀ ਸਟਾਫ ਸੀ। ਡੰਪਰ ‘ਚ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਤਮੰਚੇ ਦਿਖਾਏ ਤਾਂ ਆਟੋਮੈਟਿਕ ਬੰਦੂਕ ਨਾਲ ਲੈਸ ਉਨ੍ਹਾਂ ਦੇ ਸਕਿਓਰਿਟੀ ਸਟਾਫ ਨੇ ਕੀ ਐਕਸ਼ਨ ਲਿਆ?
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਤਾਵੜੂ ਡੀਐੱਸਪੀ ਸੁਰਿੰਦਰ ਸਿੰਘ ਦੇ ਭਰਾ ਨੇ ਕਿਹਾ ਕਿ ਇਹ ਹੱਤਿਆ ਸਾਜ਼ਿਸ਼ ਤਹਿਤ ਕੀਤੀ ਹੋ ਸਕਦੀ ਹੈ। ਇਸ ਲਈ ਮਾਈਨਿੰਗ ਅਧਿਕਾਰੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਉਹ ਕਹਿੰਦੇ ਹਨ ਕਿ ਅਧਿਕਾਰੀ ਆਫਿਸ ਵਿਚ ਬੈਠੇ ਰਹਿੰਦੇ ਹਨ ਤੇ ਪੁਲਿਸ ਵਾਲਿਆਂ ਦੀ ਤਾਂ ਬਲਿ ਲੈ ਲੈਂਦੇ ਹਨ। ਇਨ੍ਹਾਂ ਸਾਰਿਆਂ ਦੀ ਫੋਨ ਲੋਕੇਸ਼ਨ ਤੇ ਕਾਲ ਡਿਟੇਲ ਦੀ ਜਾਂਚ ਹੋਣੀ ਚਾਹੀਦੀ ਹੈ। ਹੋ ਸਕਦਾ ਹੈ ਕਿ ਪਹਿਲਾਂ ਰੇਕੀ ਕੀਤੀ ਗਈ ਹੋਵੇ ਤੇ ਕਿਸੇ ਨੇ ਸੂਚਨਾ ਦਿੱਤੀ ਹੋਵੇ। ਅਸੀਂ ਚਾਹੁੰਦੇ ਹਾਂ ਕਿ ਇਸ ਦੀ ਨਿਆਂਇਕ ਜਾਂਚ ਹੋਵੇ ਜਾਂ ਫਿਰ ਸੀਬੀਆਈ ਜਾਂਚ ਕਰਵਾਈ ਜਾਵੇ।