hibiscus flower hair care: ਕੁੜੀਆਂ ਸ਼ੁਰੂ ਤੋਂ ਹੀ ਲੰਬੇ ਅਤੇ ਕਾਲੇ ਵਾਲਾਂ ਦੀ ਸ਼ੌਕੀਨ ਹੁੰਦੀਆਂ ਹਨ। ਉਮਰ ਚਾਹੇ ਕੋਈ ਵੀ ਹੋਵੇ, ਹਰ ਕੁੜੀ ਸੁੰਦਰ ਅਤੇ ਸੰਘਣੇ ਵਾਲਾਂ ਦੀ ਚਾਹਤ ਰੱਖਦੀ ਹੈ। ਪਰ ਅੱਜ ਕੱਲ੍ਹ ਦੇ ਖ਼ਰਾਬ ਲਾਈਫਸਟਾਈਲ ਦਾ ਅਸਰ ਵਾਲਾਂ ‘ਤੇ ਵੀ ਪੈ ਰਿਹਾ ਹੈ। ਵਾਲਾਂ ਦੀ ਚੰਗੀ ਦੇਖਭਾਲ ਕਰਨਾ ਔਖਾ ਹੋ ਗਿਆ ਹੈ। ਜੇਕਰ ਵਾਲਾਂ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਪੋਸ਼ਣ ਨਹੀਂ ਮਿਲਦਾ। ਔਰਤਾਂ ਵੀ ਆਪਣੇ ਵਾਲਾਂ ਦੀ ਦੇਖਭਾਲ ਲਈ ਕਈ ਤਰ੍ਹਾਂ ਦੇ ਸ਼ੈਂਪੂ ਅਤੇ ਹੇਅਰ-ਕੇਅਰ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਤੁਸੀਂ ਹੇਅਰ ਕੇਅਰ ਪ੍ਰੋਡਕਟਸ ਨਾਲੋਂ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰ ਸਕਦੇ ਹੋ। ਵਾਲਾਂ ਦੀ ਦੇਖਭਾਲ ਲਈ ਕਈ ਘਰੇਲੂ ਨੁਸਖ਼ੇ ਸਦੀਆਂ ਤੋਂ ਚੱਲ ਰਹੇ ਹਨ। ਤਾਂ ਆਓ ਜਾਣਦੇ ਹਾਂ ਇਸ ਬਾਰੇ…
ਗੁੜਹਲ ਦਾ ਫੁੱਲ: ਤੁਸੀਂ ਵਾਲਾਂ ਨੂੰ ਸੰਘਣਾ ਅਤੇ ਲੰਬਾ ਕਰਨ ਲਈ ਹਿਬਿਸਕਸ ਦੇ ਫੁੱਲ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਵਾਲਾਂ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੈ। ਇਹ ਵਾਲਾਂ ਦੇ ਝੜਨ ਅਤੇ ਵਾਲਾਂ ਦੇ ਸਮੇਂ ਤੋਂ ਪਹਿਲਾਂ ਸਫੈਦ ਹੋਣ ਦੀ ਸਮੱਸਿਆ ਨੂੰ ਠੀਕ ਕਰਨ ‘ਚ ਵੀ ਮਦਦ ਕਰਦਾ ਹੈ। ਇਹ ਵਾਲਾਂ ਦੀ ਮਾਤਰਾ ਵਧਾਉਣ ਅਤੇ ਉਨ੍ਹਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਵੀ ਬਹੁਤ ਫਾਇਦੇਮੰਦ ਹੈ।
ਕਿਵੇਂ ਕਰੀਏ ਵਰਤੋਂ ?
ਸਮੱਗਰੀ
- ਹਿਬਿਸਕਸ ਫੁੱਲ – 2-3 (ਪੱਤਿਆਂ ਦੇ ਨਾਲ)
- ਮੇਥੀ ਦੇ ਬੀਜ – 1 ਚੱਮਚ
- ਨਾਰੀਅਲ ਤੇਲ – 1 ਚੱਮਚ
- ਮਿੱਠੇ ਨਿੰਮ ਦੇ ਪੱਤੇ – 1 ਕੱਪ
- ਦਹੀਂ – 1 ਕੱਪ
ਵਰਤਣ ਦੀ ਵਿਧੀ
- ਸਭ ਤੋਂ ਪਹਿਲਾਂ ਨਾਰੀਅਲ ਦੇ ਤੇਲ ‘ਚ ਮੇਥੀ ਦੇ ਦਾਣੇ ਅਤੇ ਮਿੱਠੇ ਨਿੰਮ ਦੀਆਂ ਪੱਤੀਆਂ ਪਾ ਕੇ ਗਰਮ ਕਰੋ।
- ਫਿਰ ਇਸ ਸਮੱਗਰੀ ਨੂੰ ਢੱਕ ਕੇ ਰੱਖੋ।
- ਅਗਲੇ ਦਿਨ ਇਸ ਸਮੱਗਰੀ ਨੂੰ ਪੀਸ ਕੇ ਪੇਸਟ ਬਣਾ ਲਓ।
- ਸਮੱਗਰੀ ‘ਚ ਥੋੜਾ ਜਿਹਾ ਦਹੀਂ ਸ਼ਾਮਲ ਕਰੋ।
- ਇਸ ਤੋਂ ਬਾਅਦ ਇਸ ਪੇਸਟ ਨੂੰ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਲੰਬਾਈ ਤੱਕ ਲਗਾਓ।
- ਤੁਸੀਂ ਇਸਨੂੰ 40-45 ਮਿੰਟ ਲਈ ਛੱਡ ਦਿਓ।
- ਨਿਰਧਾਰਤ ਸਮੇਂ ਤੋਂ ਬਾਅਦ ਸਾਦੇ ਪਾਣੀ ਨਾਲ ਵਾਲਾਂ ਨੂੰ ਧੋ ਲਓ।
- ਇਸ ਨੁਸਖੇ ਦੇ ਇੱਕ ਦਿਨ ਬਾਅਦ ਤੁਸੀਂ ਵਾਲਾਂ ‘ਚ ਸ਼ੈਂਪੂ ਦੀ ਵਰਤੋਂ ਕਰ ਸਕਦੇ ਹੋ।
- ਧਿਆਨ ਰੱਖੋ ਕਿ ਜਿਸ ਦਿਨ ਤੁਸੀਂ ਰੈਸਿਪੀ ਦੀ ਵਰਤੋਂ ਕਰੋਗੇ ਉਸ ਦਿਨ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਨਾ ਧੋਵੋ।
- ਤੁਸੀਂ ਹਫ਼ਤੇ ‘ਚ ਇੱਕ ਵਾਰ ਇਸ ਹੇਅਰਮਾਸਕ ਦੀ ਵਰਤੋਂ ਕਰ ਸਕਦੇ ਹੋ।