ਲਾਤੀਨੀ ਅਮਰੀਕਾ ਦੇਸ਼ ਬਹਾਮਾਸ ਦੇ ਦੱਖਣੀ ਦੀਪਾਂ ਦੇ ਨੇੜੇ ਇੱਕ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ। ਇੱਕ ਰਿਪੋਰਟ ਮੁਤਾਬਕ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਸਮੁੰਦਰ ਵਿੱਚ ਪਲਟ ਗਈ। ਇਸ ਹਾਦਸੇ ਦੀ ਖਬਰ ਮਿਲਦਿਆਂ ਹੀ ਬਹਾਮਿਯਨ ਸੁਰੱਖਿਆ ਬਲਾਂ ਨੇ 17 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਤੇ 25 ਹੋਰ ਲੋਕਾਂ ਨੂੰ ਬਚਾ ਲਿਆ ਗਿਆ ਹੈ।
ਇਸ ਸਬੰਧੀ ਪੁਲਿਸ ਕਮਿਸ਼ਨਰ ਕਲੇਟਨ ਫਰਨਾਡਰ ਨੇ ਦੱਸਿਆ ਕਿ ਕਿਸ਼ਤੀ ਵਿੱਚ ਕਿੰਨੇ ਲੋਕ ਸਨ, ਇਸਦੀ ਜਾਣਕਾਰੀ ਨਹੀਂ ਮਿਲੀ ਹੈ। ਪਰ ਜੋ ਕਿਸ਼ਤੀ ਡੁੱਬੀ ਹੈ ਉਸ ਵਿੱਚ ਘੱਟੋਂ-ਘੱਟ 60 ਲੋਕ ਸਵਾਰ ਹੋ ਸਕਦੇ ਹਨ। ਮ੍ਰਿਤਕਾਂ ਦਾ ਅੰਕੜਾ ਵਧਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਮਿਆਮੀ ਜਾ ਰਹੀ ਸੀ। ਬਹਾਮਿਯਨ ਅਧਿਕਾਰੀਆਂ ਨੇ ਕਿਹਾ ਕਿ ਸਮੁੰਦਰ ਦੇ ਰਸਤੇ ਤੋਂ ਮਨੁੱਖੀ ਤਸਕਰੀ ਹੁੰਦੀ ਹੈ। ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਿਸ਼ਤੀ ਵਿੱਚ ਲੋੜ ਤੋਂ ਵੱਧ ਲੋਕ ਸਵਾਰ ਸਨ, ਜਿਸ ਕਾਰਨ ਇਹ ਕਿਸ਼ਤੀ ਪਲਟ ਗਈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਬਣਨ ਮਗਰੋਂ ਦ੍ਰੋਪਦੀ ਮੁਰਮੂ ਦਾ ਪਹਿਲਾ ਟਵੀਟ, ਦੇਖੋ ਕੀ ਕਿਹਾ
ਦੱਸ ਦੇਈਏ ਕਿ ਹੈਤੀ ਦੇਸ਼ ਤੋਂ ਬਹਾਮਾਸ ਦੇ ਰਸਤੇ ਅਮਰੀਕਾ ਜਾਇਆ ਜਾ ਸਕਦਾ ਹੈ। ਪਿਛਲੇ ਸਾਲ ਤੋਂ ਹੀ ਕਈ ਹੈਤੀ ਪ੍ਰਵਾਸੀ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚ ਰਹੇ ਹਨ। ਇਸੇ ਸਾਲ ਮਈ ਵਿੱਚ ਹੈਤੀ ਤੋਂ 842 ਲੋਕਾਂ ਨੂੰ ਅਮਰੀਕਾ ਲਿਜਾਣ ਵਾਲੀ ਕਿਸ਼ਤੀ ਰਸਤਾ ਭਟਕ ਗਈ ਸੀ। ਬਾਅਦ ਵਿੱਚ ਪਤਾ ਚੱਲਿਆ ਸੀ ਕਿ ਉਹ ਕਿਸ਼ਤੀ ਹਾਦਸਾਗ੍ਰਸਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: