Milk honey health benefits: ਔਰਤਾਂ ਦੀ ਸਿਹਤ ਦੀ ਗੱਲ ਕਰੀਏ ਤਾਂ ਦੁੱਧ ਅਤੇ ਸ਼ਹਿਦ ਦੋਵਾਂ ਦਾ ਸੇਵਨ ਕਰਨਾ ਉਨ੍ਹਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦੁੱਧ ‘ਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਡੀ ਭਰਪੂਰ ਮਾਤਰਾ ‘ਚ ਹੁੰਦਾ ਹੈ। ਦੂਜੇ ਪਾਸੇ ਸ਼ਹਿਦ ਆਪਣੇ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ। ਸ਼ਹਿਦ ‘ਚ ਐਂਟੀਆਕਸੀਡੈਂਟ, ਐਂਟੀ-ਇਨਫਲੇਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਨਾਲ ਹੀ ਸ਼ਹਿਦ ‘ਚ ਸਰੀਰ ਨੂੰ ਲੋੜੀਂਦੇ ਲਗਭਗ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਅਸੀਂ ਸਾਰੇ ਦੁੱਧ ਅਤੇ ਸ਼ਹਿਦ ਦਾ ਸੇਵਨ ਅਲੱਗ-ਅਲੱਗ ਕਰਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਔਰਤਾਂ ਦੁੱਧ ‘ਚ ਸ਼ਹਿਦ ਮਿਲਾ ਕੇ ਪੀਂਦੀਆਂ ਹਨ ਤਾਂ ਇਸ ਨਾਲ ਉਨ੍ਹਾਂ ਦੀਆਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਆਓ ਅੱਜ ਜਾਣਦੇ ਹਾਂ ਇਸ ਬਾਰੇ…
ਔਰਤਾਂ ਲਈ ਦੁੱਧ ਅਤੇ ਸ਼ਹਿਦ ਦੇ ਫਾਇਦੇ
Period Cramps ਤੋਂ ਰਾਹਤ: ਜ਼ਿਆਦਾਤਰ ਔਰਤਾਂ ਨੂੰ ਮਾਹਵਾਰੀ ਦੇ ਦੌਰਾਨ ਬਹੁਤ ਦਰਦ ਅਤੇ ਏਂਠਨ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਦ ‘ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਸੋਜ ਨਾਲ ਲੜਨ ‘ਚ ਮਦਦ ਕਰਦੇ ਹਨ ਅਤੇ ਦਰਦ ਨੂੰ ਘੱਟ ਕਰਨ ਲਈ ਦਵਾਈ ਦੇ ਰੂਪ ‘ਚ ਕੰਮ ਕਰਦੇ ਹਨ। ਮਾਹਵਾਰੀ ਦੇ ਦੌਰਾਨ ਤੁਸੀਂ ਇੱਕ ਗਲਾਸ ਦੁੱਧ ‘ਚ ਇੱਕ ਚੱਮਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ।
ਪੀਰੀਅਡਜ਼ ਹੁੰਦੇ ਹਨ ਰੈਗੂਲਰ: ਮੌਜੂਦਾ ਸਮੇਂ ‘ਚ ਜ਼ਿਆਦਾਤਰ ਔਰਤਾਂ ਅਨਿਯਮਿਤ ਮਾਹਵਾਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। “ਅਧਿਐਨਾਂ ਨੇ ਪਾਇਆ ਹੈ ਕਿ ਕੁਝ ਹਫ਼ਤਿਆਂ ਲਈ ਰੋਜ਼ਾਨਾ ਇੱਕ ਚਮਚ ਸ਼ਹਿਦ ਦਾ ਸੇਵਨ ਕਰਨ ਨਾਲ ਅਨਿਯਮਿਤ ਮਾਹਵਾਰੀ ਨੂੰ ਨਿਯਮਤ ਕਰਨ ‘ਚ ਮਦਦ ਮਿਲਦੀ ਹੈ।” ਅਜਿਹੇ ‘ਚ ਦੁੱਧ ‘ਚ ਸ਼ਹਿਦ ਮਿਲਾ ਕੇ ਪੀਣਾ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਪ੍ਰੇਗਨੈਂਟ ਔਰਤਾਂ ਲਈ ਫਾਇਦੇਮੰਦ: ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ‘ਚ ਸਭ ਤੋਂ ਆਮ ਹੈ ਗੈਸਟਿਕ ਸਮੱਸਿਆਵਾਂ, ਬਦਹਜ਼ਮੀ, ਕਬਜ਼ ਅਤੇ ਮਤਲੀ। ਅਜਿਹੀ ਸਮੱਸਿਆ ‘ਚ ਦੁੱਧ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ। ਦੁੱਧ ਅਤੇ ਸ਼ਹਿਦ ‘ਚ ਚੰਗੀ ਮਾਤਰਾ ‘ਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਵੀ ਮਦਦ ਕਰਦਾ ਹੈ।
PCOS ‘ਚ ਮਦਦਗਾਰ: ਪੋਲੀਸਿਸਟਿਕ ਓਵਰੀ ਸਿੰਡਰੋਮ (ਪੀਸੀਓਐਸ) ਦੀ ਸਮੱਸਿਆ ਸਰੀਰ ‘ਚ ਹਾਰਮੋਨਸ ਦੇ ਅਸੰਤੁਲਨ ਕਾਰਨ ਹੁੰਦੀ ਹੈ। ਦੁੱਧ ਅਤੇ ਸ਼ਹਿਦ ਪੀਣ ਨਾਲ ਸੋਜ ਨੂੰ ਘੱਟ ਕਰਨ ਅਤੇ ਹਾਰਮੋਨਸ ਦੇ ਸੰਤੁਲਨ ਨੂੰ ਬਣਾਈ ਰੱਖਣ ‘ਚ ਮਦਦ ਮਿਲਦੀ ਹੈ। ਇਹ ਅਨਿਯਮਿਤ ਮਾਹਵਾਰੀ, ਪੀਰੀਅਡ ਕੜਵੱਲ, ਅਣਚਾਹੇ ਚਿਹਰੇ ਦੇ ਵਾਲਾਂ ਅਤੇ ਮੁਹਾਂਸਿਆਂ ਨੂੰ ਘਟਾਉਣ ‘ਚ ਵੀ ਮਦਦ ਕਰਦਾ ਹੈ।
ਸਕਿਨ ਅਤੇ ਵਾਲਾਂ ਲਈ ਫਾਇਦੇਮੰਦ: ਦੁੱਧ ਅਤੇ ਸ਼ਹਿਦ ਦਾ ਮਿਸ਼ਰਣ ਸਕਿਨ, ਵਾਲਾਂ ਦੇ ਨਾਲ-ਨਾਲ ਨਹੁੰਆਂ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਸ਼ਹਿਦ ‘ਚ ਐਂਟੀਮਾਈਕ੍ਰੋਬਾਇਲ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਦੁੱਧ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਮੁਹਾਸੇ, ਦਾਗ-ਧੱਬੇ, ਵਾਲ ਝੜਨ ਅਤੇ ਡੈਂਡਰਫ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਐਕਸਪਰਟ ਕੀ ਸਲਾਹ ਦਿੰਦੇ ਹਨ: ਐਕਸਪਰਟ ਅਨੁਸਾਰ ਇਸ ‘ਚ ਕੋਈ ਸ਼ੱਕ ਨਹੀਂ ਕਿ ਦੁੱਧ ਅਤੇ ਸ਼ਹਿਦ ਪੀਣਾ ਔਰਤਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ ਪਰ ਇਸ ਦਾ ਜ਼ਿਆਦਾ ਸੇਵਨ ਕਰਨ ਤੋਂ ਬਚੋ। ਇੱਕ ਦਿਨ ‘ਚ ਇੱਕ ਗਲਾਸ ਦੁੱਧ ‘ਚ 1-2 ਚਮਚ ਸ਼ਹਿਦ ਮਿਲਾ ਕੇ ਪੀਣਾ ਕਾਫ਼ੀ ਹੈ।