Stomach health problems tips: ਬਦਲਦੇ ਮੌਸਮ ਦਾ ਸਿਹਤ ‘ਤੇ ਅਸਰ ਪੈਂਦਾ ਹੈ। ਕਿਉਂਕਿ ਇਨ੍ਹਾਂ ਦਿਨਾਂ ‘ਚ ਮੌਨਸੂਨ ਦਾ ਮੌਸਮ ਚੱਲ ਰਿਹਾ ਹੈ ਇਸ ਮੌਸਮ ‘ਚ ਬਾਹਰ ਦੀ ਕੋਈ ਚੀਜ਼ ਖਾਣ ਨਾਲ ਪੇਟ ‘ਤੇ ਬੁਰਾ ਅਸਰ ਪੈਂਦਾ ਹੈ। ਪੇਟ ‘ਚ ਇੰਫੈਕਸ਼ਨ, ਦਰਦ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ। ਜਿਸ ਕਾਰਨ ਕਈ ਵਾਰ ਪੇਟ ਵੀ ਖਰਾਬ ਹੋ ਜਾਂਦਾ ਹੈ। ਪੇਟ ਖਰਾਬ ਹੋਣ ਕਾਰਨ ਬਾਡੀ ਡੀਹਾਈਡ੍ਰੇਸ਼ਨ ਹੋਣ ਲੱਗਦੀ ਹੈ। ਬਾਡੀ ਡੀਹਾਈਡ੍ਰੇਸ਼ਨ ਹੋਣ ਕਾਰਨ ਤੁਹਾਨੂੰ ਕਮਜ਼ੋਰੀ ਵੀ ਹੋ ਸਕਦੀ ਹੈ। ਦਵਾਈਆਂ ਦੀ ਬਜਾਏ ਨਾਨੀ ਮਾਂ ਦੇ ਇਨ੍ਹਾਂ ਨੁਸਖਿਆਂ ਨਾਲ ਪੇਟ ਖਰਾਬ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਕੇਲਾ: ਜੇਕਰ ਤੁਹਾਡਾ ਪੇਟ ਖਰਾਬ ਹੈ ਤਾਂ ਤੁਹਾਨੂੰ ਕੇਲੇ ਦਾ ਸੇਵਨ ਵੀ ਕਰਨਾ ਚਾਹੀਦਾ ਹੈ। ਕੇਲੇ ‘ਚ ਪੋਟਾਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਐਨਰਜ਼ੀ ਮਿਲੇਗੀ ਅਤੇ ਤੁਹਾਨੂੰ ਲੂਜ਼ ਮੋਸ਼ਨ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ।
ਨਾਰੀਅਲ ਪਾਣੀ: ਪੇਟ ਖਰਾਬ ਹੋਣ ਕਾਰਨ ਸਰੀਰ ਦਾ ਸਾਰਾ ਪਾਣੀ ਬਾਹਰ ਨਿਕਲ ਜਾਂਦਾ ਹੈ। ਜਿਸ ਕਾਰਨ ਹੌਲੀ-ਹੌਲੀ ਬਾਡੀ ਵੀ ਡੀਹਾਈਡ੍ਰੇਟ ਹੋਣ ਲੱਗਦੀ ਹੈ। ਸਰੀਰ ਨੂੰ ਹਾਈਡ੍ਰੇਟ ਕਰਨ ਲਈ ਤੁਸੀਂ ਨਾਰੀਅਲ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੇ ਪੇਟ ਨੂੰ ਬਹੁਤ ਰਾਹਤ ਮਿਲੇਗੀ। ਪੇਟ ਖਰਾਬ ਹੋਣ ਵਰਗੀਆਂ ਸਮੱਸਿਆਵਾਂ ‘ਚ ਵੀ ਨਾਰੀਅਲ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ।
ਜੀਰੇ ਦਾ ਪਾਣੀ: ਪੇਟ ਖਰਾਬ ਹੋਣ ਕਾਰਨ ਸਰੀਰ ਦੀ ਐਨਰਜ਼ੀ ਵੀ ਖਤਮ ਹੋ ਜਾਂਦੀ ਹੈ। ਪੇਟ ਖਰਾਬ ਹੋਣ ਕਾਰਨ ਤੁਹਾਡਾ ਸਰੀਰ ਡੀਹਾਈਡ੍ਰੇਟ ਹੋ ਸਕਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ 1 ਚੱਮਚ ਜੀਰੇ ਨੂੰ ਪਾਣੀ ‘ਚ ਉਬਾਲ ਕੇ ਉਸ ਨੂੰ ਛਾਣ ਲਓ। ਫਿਰ ਉਸ ਪਾਣੀ ਨੂੰ ਠੰਡਾ ਹੋਣ ਲਈ ਰੱਖੋ। ਇਸ ਤੋਂ ਬਾਅਦ ਇਸ ਪਾਣੀ ਨੂੰ ਥੋੜ੍ਹਾ-ਥੋੜ੍ਹਾ ਪੀਓ। ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਤੋਂ ਬਹੁਤ ਰਾਹਤ ਮਿਲੇਗੀ।
ਨਮਕ, ਖੰਡ ਅਤੇ ਪਾਣੀ ਦਾ ਘੋਲ: ਪੇਟ ਦੀ ਖਰਾਬੀ ਤੋਂ ਰਾਹਤ ਪਾਉਣ ਲਈ ਤੁਸੀਂ ਨਮਕ, ਪਾਣੀ ਅਤੇ ਖੰਡ ਦਾ ਘੋਲ ਵੀ ਪੀ ਸਕਦੇ ਹੋ। ਇਸ ਨੂੰ ਇਸ ਸਮੱਸਿਆ ਦਾ ਬਹੁਤ ਹੀ ਕਾਰਗਰ ਉਪਾਅ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਡੇਢ ਚੱਮਚ ਖੰਡ ਅਤੇ ਅੱਧਾ ਚੱਮਚ ਨਮਕ ਇਕ ਗਲਾਸ ਪਾਣੀ ‘ਚ ਮਿਲਾ ਲਓ। ਇਸ ਨੂੰ ਪਾਣੀ ‘ਚ ਚੰਗੀ ਤਰ੍ਹਾਂ ਮਿਲਾ ਲਓ ਅਤੇ ਫਿਰ ਇਸ ਪਾਣੀ ਨੂੰ ਪੀਓ। ਤੁਹਾਨੂੰ ਬਹੁਤ ਹੱਦ ਤੱਕ ਰਾਹਤ ਮਿਲੇਗੀ।
ਨਿੰਬੂ ਪਾਣੀ: ਪੇਟ ਖਰਾਬ ਹੋਣ ਦੀ ਸਮੱਸਿਆ ‘ਚ ਤੁਸੀਂ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ। ਪੇਟ ਖਰਾਬ ਹੋਣ ਦੀ ਸਮੱਸਿਆ ‘ਚ ਇਸ ਨੂੰ ਬਹੁਤ ਹੀ ਕਾਰਗਰ ਉਪਾਅ ਮੰਨਿਆ ਜਾਂਦਾ ਹੈ। ਤੁਸੀਂ ਇੱਕ ਕੱਪ ਪਾਣੀ ‘ਚ ਇੱਕ ਨਿੰਬੂ ਨਿਚੋੜ ਲਓ। ਫਿਰ ਤੁਸੀਂ ਇਸ ਨੂੰ ਦਿਨ ‘ਚ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪੀਓ। ਪੇਟ ਦੀ ਪਰੇਸ਼ਾਨੀ ਤੋਂ ਤੁਹਾਨੂੰ ਬਹੁਤ ਰਾਹਤ ਮਿਲੇਗੀ।