Monsoon headaches health tips: ਸਿਰਦਰਦ ਦੀ ਸਮੱਸਿਆ ਇਨ੍ਹੀਂ ਦਿਨੀਂ ਬਹੁਤ ਆਮ ਹੋ ਗਈ ਹੈ। ਗਲਤ ਸਮੇਂ ‘ਤੇ ਖਾਣ-ਪੀਣ, ਨੀਂਦ ਦੀ ਕਮੀ, ਗਲਤ ਲਾਈਫਸਟਾਈਲ, ਘੰਟਿਆਂ ਤੱਕ ਕੰਪਿਊਟਰ ਦੇ ਸਾਹਮਣੇ ਕੰਮ ਕਰਨ ਅਤੇ ਕਈ ਵਾਰ ਮੌਸਮ ‘ਚ ਬਦਲਾਅ ਕਾਰਨ ਸਿਰ ਦਰਦ ਦੀ ਸਮੱਸਿਆ ਵਧ ਜਾਂਦੀ ਹੈ। ਸਿਰ ਦਰਦ ‘ਚ ਸਿਰ ਭਾਰੀ ਹੋਣਾ, ਭਾਰੀ ਅੱਖਾਂ, ਉਲਟੀਆਂ ਅਤੇ ਚੱਕਰ ਆਉਣੇ ਸ਼ਾਮਲ ਹੋ ਸਕਦੇ ਹਨ। ਮੌਨਸੂਨ ‘ਚ ਬਰਸਾਤੀ ਪਾਣੀ ‘ਚ ਡੁੱਬਣ ਕਾਰਨ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਕਈ ਵਾਰ ਇਹ ਸਮੱਸਿਆ ਇੰਨੀ ਵੱਧ ਜਾਂਦੀ ਹੈ ਕਿ ਸਾਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਨਾ ਪੈਂਦਾ ਹੈ ਪਰ ਉਸ ਤੋਂ ਬਾਅਦ ਵੀ ਸਾਨੂੰ ਆਰਾਮ ਨਹੀਂ ਮਿਲਦਾ। ਕਈ ਵਾਰ ਸਵੇਰੇ ਉੱਠਣ ਤੋਂ ਬਾਅਦ ਵੀ ਸਿਰਦਰਦ ਦੀ ਸਮੱਸਿਆ ਮਹਿਸੂਸ ਹੁੰਦੀ ਹੈ। ਮੌਨਸੂਨ ‘ਚ ਵਾਰ-ਵਾਰ ਹੋਣ ਵਾਲੇ ਸਿਰ ਦਰਦ ਨੂੰ ਘੱਟ ਕਰਨ ਲਈ ਇਨ੍ਹਾਂ ਫੂਡਜ਼ ਨੂੰ ਲਿਆ ਜਾ ਸਕਦਾ ਹੈ।
ਅਦਰਕ ਅਤੇ ਹਲਦੀ: ਹਲਦੀ ‘ਚ ਕਰਕਿਊਮਿਨ ਨਾਂ ਦਾ ਕੈਮੀਕਲ ਹੁੰਦਾ ਹੈ ਜੋ ਇੰਫੈਕਸ਼ਨ ਨਾਲ ਲੜਨ ‘ਚ ਮਦਦ ਕਰਦਾ ਹੈ। ਦੂਜੇ ਪਾਸੇ ਅਦਰਕ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਮੈਗਨੀਸ਼ੀਅਮ, ਫਾਸਫੋਰਸ, ਆਇਰਨ, ਜ਼ਿੰਕ, ਕੈਲਸ਼ੀਅਮ, ਬੀਟਾ-ਕੈਰੋਟੀਨ ਅਤੇ ਐਂਟੀ-ਫੰਗਲ ਗੁਣ ਵੀ ਹੁੰਦੇ ਹਨ। ਇਨ੍ਹਾਂ ਦੋਵਾਂ ਦੀ ਵਰਤੋਂ ਇੱਕ ਡੀਕੋਸ਼ਨ ਦੇ ਰੂਪ ‘ਚ ਕੀਤੀ ਜਾ ਸਕਦੀ ਹੈ। ਬਰਸਾਤ ‘ਚ ਭਿੱਜਣ ਤੋਂ ਬਾਅਦ ਇਸ ਕਾੜ੍ਹੇ ਦਾ ਸੇਵਨ ਕਰਨ ਨਾਲ ਸਿਰਦਰਦ ‘ਚ ਫਾਇਦਾ ਹੋਵੇਗਾ।
ਤੁਲਸੀ: ਤੁਲਸੀ ਦੀ ਵਰਤੋਂ ਸਦੀਆਂ ਤੋਂ ਘਰਾਂ ‘ਚ ਕੀਤੀ ਜਾਂਦੀ ਹੈ। ਮੌਨਸੂਨ ‘ਚ ਤੁਲਸੀ ਦਾ ਸੇਵਨ ਹੋਰ ਵੱਧ ਜਾਂਦਾ ਹੈ ਕਿਉਂਕਿ ਇਸ ਦੇ ਸੇਵਨ ਨਾਲ ਮੌਸਮੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਤੁਲਸੀ ‘ਚ ਐਂਟੀਵਾਇਰਲ ਅਤੇ ਐਂਟੀਬਾਇਓਟਿਕ ਗੁਣ ਹੁੰਦੇ ਹਨ ਜੋ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਤੁਸੀਂ ਇਸ ਦਾ ਸੇਵਨ ਚਾਹ ਅਤੇ ਕਾੜ੍ਹੇ ‘ਚ ਕਰ ਸਕਦੇ ਹੋ।
ਓਮੇਗਾ-3 ਫੈਟੀ ਐਸਿਡ ਲਓ: ਓਮੇਗਾ 3 ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਦਰਦ ਨੂੰ ਬਹੁਤ ਹੱਦ ਤੱਕ ਘੱਟ ਕਰਨ ‘ਚ ਮਦਦਗਾਰ ਹੁੰਦਾ ਹੈ। ਤੁਸੀਂ ਆਪਣੀ ਡਾਇਟ ‘ਚ ਮੱਛੀ, ਅਖਰੋਟ ਅਤੇ ਫਲੈਕਸ ਸੀਡਜ਼ ਸ਼ਾਮਲ ਕਰ ਸਕਦੇ ਹੋ। ਮੌਨਸੂਨ ਦੌਰਾਨ ਮੌਸਮ ‘ਚ ਵਾਰ-ਵਾਰ ਬਦਲਾਅ ਆਉਂਦਾ ਹੈ ਜਿਸ ਕਾਰਨ ਕਈ ਮੌਸਮੀ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਆਪਣੀ ਡਾਈਟ ‘ਚ ਓਮੇਗਾ-3 ਨੂੰ ਸ਼ਾਮਲ ਕਰਨ ਨਾਲ ਤੁਹਾਡੀ ਇਮਿਊਨਿਟੀ ਵਧੇਗੀ ਜਿਸ ਨਾਲ ਸਿਰ ਦਰਦ ਦੀ ਸਮੱਸਿਆ ਘੱਟ ਹੋਵੇਗੀ।
ਸ਼ਹਿਦ: ਸ਼ਹਿਦ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਖੰਘ, ਬੁਖਾਰ ਅਤੇ ਇੰਫੈਕਸ਼ਨ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ। ਤੁਸੀਂ ਸ਼ਹਿਦ ਨੂੰ ਕਾੜ੍ਹੇ ‘ਚ ਮਿਲਾ ਕੇ ਪੀ ਸਕਦੇ ਹੋ। ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਅੱਧਾ ਚੱਮਚ ਅਦਰਕ ਦੇ ਰਸ ‘ਚ 1 ਚੱਮਚ ਸ਼ਹਿਦ ਮਿਲਾ ਕੇ ਪੀਓ। ਸਿਰ ਦਰਦ ‘ਚ ਸ਼ਹਿਦ ਦਾ ਸੇਵਨ ਕਰਨ ਨਾਲ ਜਲਦੀ ਠੀਕ ਹੋ ਜਾਂਦਾ ਹੈ।
ਕੌਫੀ: ਜੇਕਰ ਕੌਫੀ ਦਾ ਸੇਵਨ ਸਹੀ ਮਾਤਰਾ ‘ਚ ਅਤੇ ਸਹੀ ਸਮੇਂ ‘ਤੇ ਕੀਤਾ ਜਾਵੇ ਤਾਂ ਇਹ ਸਿਰ ਦਰਦ ਨੂੰ ਦੂਰ ਕਰਨ ‘ਚ ਮਦਦਗਾਰ ਹੈ। ਸਿਰਦਰਦ ਹੋਣ ‘ਤੇ ਗਰਮ-ਗਰਮ ਕੌਫੀ ਦਾ ਸੇਵਨ ਕਰਨ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ। ਮੌਨਸੂਨ ‘ਚ ਕਈ ਵਾਰ ਅਸੀਂ ਮੀਂਹ ‘ਚ ਭਿੱਜ ਜਾਂਦੇ ਹਾਂ ਉਸ ਸਮੇਂ ਇੱਕ ਕੱਪ ਕੌਫੀ ਆਰਾਮ ਦੇ ਸਕਦੀ ਹੈ। ਧਿਆਨ ਰਹੇ ਕਿ ਕੌਫੀ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੈ। ਇਸ ਲਈ ਦਿਨ ‘ਚ ਸਿਰਫ 1-2 ਕੱਪ ਕੌਫੀ ਪੀਓ।
ਜੇਕਰ ਲਗਾਤਾਰ ਸਿਰ ਦਰਦ ਰਹਿੰਦਾ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਇਹ ਇਕ ਆਮ ਸਮੱਸਿਆ ਹੈ ਪਰ ਲਾਪਰਵਾਹੀ ਕਾਰਨ ਇਹ ਸਮੱਸਿਆ ਵਧ ਸਕਦੀ ਹੈ।