ਅਮਰੀਕਾ ਨੂੰ ਅੱਤਵਾਦ ਖਿਲਾਫ ਵੱਡੀ ਸਫਲਤਾ ਮਿਲੀ ਹੈ। ਅਮਰੀਕਾ ਨੇ ਆਪਣੇ ਡਰੋਨ ਹਮਲੇ ਵਿੱਚ ਅਲ-ਕਾਇਦਾ ਮੁਖੀ ਅਤੇ ਖੌਫਨਾਕ ਅੱਤਵਾਦੀ ਅਲ-ਜ਼ਵਾਹਿਰੀ ਨੂੰ ਮਾਰ ਸੁੱਟਿਆ ਹੈ। ਜਵਾਹਰੀ ਕਾਬੁਲ ਵਿੱਚ ਇੱਕ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ ਗਿਆ। ਅਲ-ਜਵਾਹਰੀ ‘ਤੇ 25 ਮਿਲੀਅਨ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਗਿਆ ਸੀ। ਅਲ ਜਵਾਹਰੀ 9/11 ਹਮਲੇ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਸੀ। ਇਸ ਡਰੋਨ ਹਮਲੇ ‘ਚ 12 ਹੋਰ ਤਾਲਿਬਾਨੀ ਅੱਤਵਾਦੀ ਵੀ ਮਾਰੇ ਗਏ ਹਨ।
ਜਿਸ ਘਰ ਵਿੱਚ ਅਲ-ਕਾਇਦਾ ਆਗੂ ਜਵਾਹਰੀ ਨੂੰ ਮਾਰਿਆ ਗਿਆ ਸੀ, ਉਹ ਸਿਰਾਜੂਦੀਨ ਹੱਕਾਨੀ ਦੇ ਦਫ਼ਤਰ ਦੇ ਡਾਇਰੈਕਟਰ ਮੌਲੀ ਹਮਜ਼ਾ ਦੀ ਮਲਕੀਅਤ ਹੈ। ਹਮਜ਼ਾ ਨੂੰ ਸਿਰਾਜੁਦੀਨ ਹੱਕਾਨੀ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਅਮਰੀਕੀ ਡਰੋਨ ਹਮਲੇ ਵਿਚ ਅਲਕਾਇਦਾ ਨਾਲ ਜੁੜੇ 12 ਅਰਬ ਅਤੇ ਤਾਲਿਬਾਨ ਦੇ ਕਈ ਚੋਟੀ ਦੇ ਅਧਿਕਾਰੀ ਵੀ ਮਾਰੇ ਗਏ ਸਨ।
ਦੱਸਿਆ ਜਾ ਰਿਹਾ ਹੈ ਕਿ ਜਵਾਹਰੀ ਉਸ ਵੇਲੇ ਬਾਲਕਨੀ ਵਿੱਚ ਖੜ੍ਹਾ ਸੀ ਜਦੋਂ ਅਮਰੀਕਾ ਨੇ ਡਰੋਨ ਹਮਲਾ ਕੀਤਾ ਅਤੇ ਇਸ ਦੌਰਾਨ ਉਹ ਮਾਰਿਆ ਗਿਆ।
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਕਿਹਾ ਹੈ ਕਿ ਅਲਕਾਇਦਾ ਦਾ ਨੇਤਾ ਅਯਮਨ ਅਲ-ਜਵਾਹਰੀ ਕਾਬੁਲ ਵਿੱਚ ਇੱਕ ਹਵਾਈ ਹਮਲੇ ਵਿੱਚ ਮਾਰਿਆ ਗਿਆ ਹੈ। ਚਾਹੇ ਕਿੰਨਾ ਵੀ ਸਮਾਂ ਲੱਗੇ, ਚਾਹੇ ਤੁਸੀਂ ਕਿਤੇ ਵੀ ਲੁਕ ਜਾਓ, ਜੇ ਤੁਸੀਂ ਸਾਡੇ ਲੋਕਾਂ ਲਈ ਖ਼ਤਰਾ ਹੋ ਤਾਂ ਅਮਰੀਕਾ ਤੁਹਾਨੂੰ ਲੱਭੇਗਾ ਤੇ ਬਾਹਰ ਕੱਢੇਗਾ।
ਇਹ ਵੀ ਪੜ੍ਹੋ : ਪੰਜਾਬ ਦੀ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ‘ਚ ਜਿੱਤਿਆ ਕਾਂਸੀ ਤਮਗ਼ਾ, CM ਮਾਨ ਨੇ ਦਿੱਤੀ ਵਧਾਈ
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਉਮੀਦ ਜ਼ਾਹਰ ਕੀਤੀ ਕਿ ਅਲ-ਕਾਇਦਾ ਆਗੂ ਅਯਮਨ ਅਲ-ਜਵਾਹਰੀ ਦੇ ਮਾਰੇ ਜਾਣ ਨਾਲ ਅਮਰੀਕਾ ‘ਤੇ 11 ਸਤੰਬਰ 2001 ਨੂੰ ਹੋਏ ਹਮਲੇ ਦੇ ਪੀੜਤ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ। ਬਿਡੇਨ ਨੇ ਪੁਸ਼ਟੀ ਕੀਤੀ ਕਿ ਅਲ-ਕਾਇਦਾ ਆਗੂ ਅਯਮਨ ਅਲ-ਜ਼ਵਾਹਰੀ ਇਸ ਹਫਤੇ ਦੇ ਅਖੀਰ ਵਿੱਚ ਅਫਗਾਨਿਸਤਾਨ ਵਿੱਚ ਇੱਕ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: