ਚੰਡੀਗੜ੍ਹ, ਬਹੁਜਨ ਸਮਾਜ ਪਾਰਟੀ ਦੇ ਵਫਦ ਨੇ ਅੱਜ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਪੰਜਾਬ ਰਾਜ ਗਰਵਨਰ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਗੜ੍ਹੀ ਨੇ ਵਿਸਥਾਰ ਨਾਲ ਗਵਰਨਰ ਸਾਹਿਬ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ, ਪਛੜੇ ਵਰਗਾਂ ਤੇ ਘੱਟ ਗਿਣਤੀਆਂ ਵਰਗ ਦੇ ਸੰਵਿਧਾਨਿਕ ਅਧਿਕਾਰਾਂ ਨਾਲ ਲਗਾਤਾਰ ਧੱਕਾ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ 178 ਲਾਅ ਅਫਸਰਾਂ ਦੀਆਂ ਪੋਸਟਾਂ, ਪੰਜਾਬ ਸਰਕਾਰ ਨੇ ਬਹੁਜਨ ਸਮਾਜ ਲਈ ਅਸਮਰੱਥ ਤੇ ਅ-ਕਾਰਜਕੁਸ਼ਲ ਸ਼ਬਦ ਦੀ ਵਰਤੋਂ, ਮੁਹੱਲਾ ਕਲੀਨਿਕ ਵਿਚ ਰਾਖਵਾਂਕਰਨ, ਮੰਡਲ ਕਮਿਸ਼ਨ ਰਿਪੋਰਟ, ਪੰਚਾਇਤੀ ਜਮੀਨਾਂ ਵਿਚ ਇਕ ਤਿਹਾਈ ਹਿੱਸਾ, ਪੰਜਾਬ ਪੁਲਿਸ ਦੀ ਮੈਰਿਟ ਸੂਚੀ ਵਿਚ ਆਏ ਦਲਿਤ ਵਿਦਿਆਰਥੀਆਂ ਦੀ ਅਣਦੇਖੀ, 85ਵੀਂ ਸੰਵਿਧਾਨਿਕ ਸੋਧ, ਕੱਚੇ ਮੁਲਾਜ਼ਿਮ ਪੱਕੇ ਕਰਨ ਸਬੰਧੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਨ ਹਿਤ, ਬੈਕਲਾਗ ਭਰਤੀ ਆਦਿ ਮੁੱਦੇ ਸ਼ਾਮਲ ਹਨ।
ਇਹ ਵੀ ਪੜ੍ਹੋ : ਫਰੀਦਕੋਟ ‘ਚ ASI ਗ੍ਰਿਫ਼ਤਾਰ, ਜੇਲ੍ਹ ‘ਚ ਨਸ਼ਾ ਪਹੁੰਚਾਉਣ ਦੇ ਲੱਗੇ ਇਲਜ਼ਾਮ
ਬਸਪਾ ਨੇ 14 ਜੁਲਾਈ ਨੂੰ ਸਾਰੇ ਪੰਜਾਬ ਦੇ 23 ਜ਼ਿਲ੍ਹਿਆ ਵਿਚ ਡਿਪਟੀ ਕਮਿਸ਼ਨਰਾਂ ਰਾਹੀਂ ਮੈਮੋਰੰਡਮ ਵੀ ਗਵਰਨਰ ਸਾਹਿਬ ਨੂੰ ਭੇਜੇ ਸਨ। ਅੱਜ ਚਾਰ ਮੈਂਬਰੀ ਵਫਦ ਨੇ ਸੌਂਪੇ, ਜਿਸ ਵਿਚ ਬਸਪਾ ਦੇ ਇਕਲੌਤੇ ਵਿਧਾਇਕ ਡਾ ਨੱਛਤਰ ਪਾਲ, ਸ਼੍ਰੀ ਅਜੀਤ ਸਿੰਘ ਭੈਣੀ, ਸ਼੍ਰੀ ਲਾਲ ਸਿੰਘ ਸੁਲਹਾਣੀ ਸ਼ਾਮਿਲ ਰਹੇ।
ਵੀਡੀਓ ਲਈ ਕਲਿੱਕ ਕਰੋ -: